ਸਾਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ : ਪਰਮਜੀਤ ਜਿੰਦਲ

image ਧਨੌਲਾ, 3 ਮਾਰਚ (ਸਰਾਜ ਘਨੌਰ/ਸ਼ੰਕਰ ਬਾਂਸਲ)- ਖੁਸ਼ਹਾਲ ਜਿੰਦਗੀ ਜਿਊਣ ਲਈ ਸਾਨੂੰ ਆਪਣੀ ਜਿੰਮੇਵਾਰੀ ਪੂਰੀ ਮਿਹਨਤ, ਦਿਆਨਤਦਾਰੀ ਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਜੇਕਰ ਫਿਰ ਵੀ ਕਿਸੇ ਕਿਸਮ ਦੀ ਦਿਕਤ ਜਾਂ ਔਕੜ ਮਹਿਸੂਸ ਹੁੰਦੀ ਹੈ ਤਾਂ ਉਹ ਤੁਹਾਡੇ ਸਮਾਜ ਪ੍ਰਤੀ ਨਿਭਾਏ ਫਰਜਾਂ ਅੱਗੇ ਖੁਦ ਬ ਖੁਦ ਖਤਮ ਹੋ ਜਾਂਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪਰਮਜੀਤ ਜਿੰਦਲ ਨਾਇਬ ਤਹਿਸੀਲਦਾਰ ਧਨੌਲਾ ਨੇ ਸਥਾਨਕ ਰਜਵਾੜਾ ਰੈਸਟੋਰੈਂਟ ਵਿਖੇ ਪਟਵਾਰੀਆਂ ਤੇ ਸਬ-ਤਹਿਸੀਲ ਧਨੌਲਾ ਦੇ ਸਮੂਹ ਸਟਾਫ ਵੱਲੋਂ ਦਿੱਤੀ ਵਿਦਾਇਗੀ ਪਾਰਟੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜਿੰਨ੍ਹਾ ਚਿਰ ਵੀ ਬਤੌਰ ਨਾਇਬ ਤਹਿਸੀਲਦਾਰ ਧਨੌਲਾ ਸੇਵਾਵਾਂ ਨਿਭਾਈਆਂ ਹਨ ਮੈਨੂੰ ਸਾਰਿਆਂ ਦਾ

ਭਰਪੂਰ ਸਹਿਯੋਗ ਰਿਹਾ ਹੈ ਜਿਸ ਨੂੰ ਮੈਂ ਆਪਣੀ ਜ਼ਿੰਦਗੀ ਵਿਚ ਕਦੇ ਵੀ ਭੁਲਾ ਨਹੀਂ ਸਕਾਂਗਾ। ਇਸ ਮੌਕੇ ਨਵੇਂ ਆਏ ਨਾਇਬ ਤਹਿਸੀਲਦਾਰ ਸ. ਮਨਮੋਹਨ ਸਿੰਘ ਨੇ ਕਿਹਾ ਕਿ ਮੇਰਾ ਸਬ-ਤਹਿਸੀਲ ਧਨੌਲਾ ਦੇ ਸਮੂਹ ਪਟਵਾਰੀਆਂ ਸਟਾਫ ਮੈਂਬਰਾਂ ਤੇ ਲੋਕਾਂ ਨਾਲ ਅਥਾਹ ਪਿਆਰ ਹੈ ਜਿਸ ਕਰਕੇ ਮੈਂ ਛੇਵੀਂ ਵਾਰ ਬਤੌਰ ਨਾਇਬ ਤਹਿਸੀਲਦਾਰ ਚਾਰਜ ਸੰਭਾਲਿਆ ਹੈ। ਇਸ ਮੌਕੇ ਸਰਵ ਸ੍ਰੀ ਵਿਜੈ ਕੁਮਾਰ ਕਾਨੂੰਗੋ , ਰਘਵੀਰ ਸਿੰਘ ਚੰਗਾਲ, ਬਲਦੇਵ ਸਿੰਘ, ਹਰਮਿੰਦਰ ਸਿੰਘ, ਹਰਦੇਵ ਸਿੰਘ, ਪਵਨ ਕੁਮਾਰ, ਸਤੀਸ਼ ਕੁਮਾਰ, ਅਮਰੀਕ ਸਿੰਘ, ਸੁਰਜੀਤ ਸਿੰਘ, ਰਾਜਵਿੰਦਰ ਸਿੰਘ , ਖੇਮ ਸਿੰਘ, ਅਵਤਾਰ ਸਿੰਘ, ਤੇਜਪਾਲ ਤੇਜੀ, ਨਿਰਮਲ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਏ.ਐਸ.ਐਮ., ਸਿਮਰਤ ਸਿੰਘ ਆਰ.ਸੀ., ਦਰਸ਼ਨ ਸਿੰਘ, ਅਨਿਲ ਕੁਮਾਰ ਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

Send this to a friend