ਨਵੀਂ ਦਿੱਲੀ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨ.ਡੀ. ਤਿਵਾੜੀ ਨੇ ਰੋਹਿਤ ਸ਼ੇਖਰ ਨੂੰ ਆਖ਼ਿਰਕਾਰ ਆਪਣਾ ਪੁੱਤਰ ਮੰਨ ਲਿਆ ਹੈ। 6 ਸਾਲ ਦੀ ਲੰਮੀ ਕਾਨੂੰਨੀ ਲੜਾਈ ਦੇ ਬਾਅਦ ਤਿਵਾੜੀ ਨੇ ਸ਼ੇਖਰ ਨੂੰ ਆਪਣਾ ਪੁੱਤ ਮੰਨਿਆ ਹੈ। ਇੱਕ ਸਮਾਚਾਰ ਚੈਨਲ ਨਾਲ ਗੱਲਬਾਤ ਵਿੱਚ ਤਿਵਾੜੀ ਨੇ ਸਵੀਕਾਰ ਕੀਤਾ ਕਿ ਰੋਹਿਤ ਸ਼ੇਖਰ ਮੇਰਾ ਪੁੱਤਰ ਹੈ। ਡੀ.ਐਨ.ਏ. ਟੈਸਟ ਰਾਹੀਂ ਇਹ ਸਾਬਤ ਹੋ ਗਿਆ ਹੈ ਕਿ ਰੋਹਿਤ ਸ਼ੇਖਰ ਮੇਰਾ ਜੈਵਿਕ ਲੜਕਾ ਹੈ। ਜ਼ਿਕਰਯੋਗ ਹੈ ਕਿ ਤਿਵਾੜੀ ਨੇ ਪਹਿਲੀ ਵਾਰ ਜਨਤਕ ਰੂਪ ਨਾਲ ਇਹ ਮੰਨਿਆ ਹੈ ਕਿ 34 ਸਾਲ ਦਾ ਰੋਹਿਤ ਸ਼ੇਖਰ ਉਸ ਦਾ ਪੁੱਤਰ ਹੈ ਅਤੇ ਉੱਜਵਲਾ ਸ਼ਰਮਾ ਉਸ ਦੀ ਮਾਂ ਹੈ। ਬੀਤੀ ਕੱਲ੍ਹ ਤਿਵਾੜੀ ਨੇ ਰੋਹਿਤ ਨੂੰ ਆਪਣੇ ਘਰ ਬੁਲਾਇਆ ਤੇ ਉਸ
ਨਾਲ ਗੱਲਬਾਤ ਕੀਤੀ। ਤਿਵਾੜੀ ਨੇ ਸ਼ੇਖਰ ਨੂੰ ਕਿਹਾ, ‘‘ਮੈਂ ਲੜਦੇ ਲੜਦੇ ਥੱਕ ਚੁੱਕਾ ਹਾਂ। ਮੈਂ ਇਸ ਮਹਾਨ ਪਰਿਵਾਰ ਨਾਲ ਜੁੜ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਕਰ ਰਿਹਾ ਹਾਂ। ਇਹ ਵੀ ਦੱਸਣਯੋਗ ਹੈ ਕਿ ਆਪਣੇ ਆਪ ਨੂੰ ਤਿਵਾੜੀ ਦਾ ਪੁੱਤਰ ਸਾਬਿਤ ਕਰਨ ਲਈ ਸ਼ੇਖਰ ਨੂੰ ਲੰਮੀ ਕਾਨੂੰਨੀ ਲੜਾਈ ਲੜਨੀ ਪਈ ਹੈ।