Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਲਈ ਆਪਣੀ ਮੰਜੂਰੀ ਦਿੱਤੀ

Share this story

ਚੰਡੀਗੜ, 01 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਦੇ ਲਈ ਆਪਣੀ ਮੰਜੂਰੀ ਦੇ ਦਿੱਤੀ ਹੈ। ਸਿਵਲ ਹਸਪਤਾਲ ਦੇ ਨਾਲ ਲਗਦੇ ਸਰਕਾਰੀ ਸਕੂਲ ਦੀ 3 ਏਕੜ ਥਾਂ ਲੈ ਕੇ ਲਗਭਗ 9 ਏਕੜ ਥਾਂ ਹਸਪਤਾਲ ਦਾ ਭਵਨ ਬਨਾਉਣ ਦੇ ਲਈ ਨਕਸ਼ਾਂ ਜਲਦੀ ਹੀ ਤਿਆਰ ਕਰਾਇਆ ਜਾਵੇਗਾ।
ਇਹ ਜਾਣਕਾਰੀ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦਿੱਤੀ। ਉਨਾਂ ਨੇ ਦਸਿਆ ਕਿ ਮੌਜੂਦਾ ਵਿਚ ਬਣੇ ਸਿਵਲ ਹਸਪਤਾਲ ਦਾ ਭਵਨ ਕਾਫ਼ੀ ਪੁਰਾਣਾ ਹੋ ਚੁੱਕਿਆ ਹੈ ਅਤੇ ਸ਼ਹਿਰ ਦੀ ਵੱਧਦੀ ਆਬਾਦੀ ਨੂੰ ਦੇਖਦੇ ਹੋਏ ਇਹ ਥਾ ਘੱਟ ਮਿਸੂਸ ਕੀਤੀ ਜਾ ਰਹੀ ਹੈ। ਮੌਜੂਦਾ ਹਸਪਤਾਲ ਲਗਭਗ 5.75 ਏਕੜ ਥਾਂ ‘ਤੇ ਬਣਿਆ ਹੋਇਆ ਹੈ। ਉਨਾਂ ਨੈ ਦਸਿਆ ਕਿ ਸਿਵਲ ਹਸਪਤਾਲ ਦੇ ਨਾਲ ਲਗਦੇ ਸਰਕਾਰੀ ਸੀਨਂਅਰ ਸੈਕੰਡਰੀ ਸਕੂਲ ਦੀ ਲਗਭਗ 3 ਏਕੜ ਥਾਂ ਨੂੰ ਮਿਲਾ ਕੇ ਲਗਭਗ 9 ਏਕੜ ਥਾਂ ‘ਤੇ ‘ਐਲ‘ ਆਕਾਰ ਵਿਚ ਬਹੁਮੰਜਿਲਾ ਆਧੁਨਿਕ ਸਹੂਲਤਾਂ ਨਾਲ ਭਵਨ ਬਣਾਇਆ ਜਾਵੇਗਾ, ਜਿਸ ਵਿਚ ਬਹੁ ਪੱਧਰ ਪਾਰਕਿੰਗ ਦਾ ਪ੍ਰਾਵਧਾਨ ਵੀ ਹੋਵੇਗਾ। ਉਨਾਂ ਨੇ ਦਸਿਆ ਕਿ ਜਦੋਂ ਤਕ ਹਸਪਤਾਲ ਦਾ ਨਵਾਂ ਭਵਨ ਨਹੀਂ ਬਣਦਾ ਉਦੋਂ ਤਕ ਪੁਰਾਣੇ ਭਵਨ ਵਿਚ ਇਸੀ ਤਰਾ ਨਾਲ ਹਸਪਤਾਲ ਚੱਲਦਾ ਰਹੇਗਾ।

WRITTEN BY