ਫਤਿਹਗੜ੍ਹ ਸਾਹਿਬ ਹਲਕੇ ਤੋਂ ਕਾਂਗਰਸ ਟਿਕਟ ਲਈ ਸੰਭਾਵੀ ਉਮੀਦਵਾਰਾਂ ’ਚ ਕਸ਼ਮਕਸ਼

image ਮਾਛੀਵਾੜਾ ਸਾਹਿਬ, 3 ਮਾਰਚ (ਕਰਮਜੀਤ ਸਿੰਘ ਆਜ਼ਾਦ)-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ (ਰਿਜ਼ਰਵ) ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੱਲੋਂ ਪ੍ਰਾਪਰਟੀ ਦੇ ਕਾਰੋਬਾਰੀ ਨਵੇਂ ਚਿਹਰੇ ਕੁਲਵੰਤ ਸਿੰਘ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਹੈ ਤੇ ਹੁਣ ਲੋਕਾਂ ਨੂੰ ਇੰਤਜ਼ਾਰ ਹੈ ਕਿ ਕਾਂਗਰਸ ਪਾਰਟੀ ਉਸ ਦੇ ਮੁਕਾਬਲੇ ਕਿਹੜਾ ਉਮੀਦਵਾਰ ਮੈਦਾਨ ਵਿੱਚ ਉਤਾਰੇਗੀ। ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਤੋਂ ਬਾਅਦ ਕਾਂਗਰਸੀ ਆਗੂਆਂ ਦੇ ਹੌਂਸਲੇ ਕੁਝ ਬੁ¦ਦ ਦਿਖਾਈ ਦੇ ਰਹੇ ਹਨ ਕਿਉਂਕਿ ਉਹ ਹਲਕੇ ਵਿੱਚ ਨਵਾਂ ਚਿਹਰਾ ਹੋਣ ਕਾਰਨ ਇਸ ਹਲਕੇ ਨਾਲ ਸਬੰਧਤ ਕਾਂਗਰਸੀ ਆਗੂ ਬੇਸ਼ੱਕ ਮੁਕਾਬਲਾ ਤਾਂ ਮੰਨ ਰਹੇ ਹਨ, ਪਰ ਆਪਣੀ ਜਿੱਤ ਨੂੰ ਬਹੁਤ ਮੁਸ਼ਕਿਲਾਂ ਭਰੀ ਨਹੀਂ ਮੰਨ ਰਹੇ। ਇਸ ਲਈ ਲੋਕ ਸਭਾ ਹਲਕਾ

ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਆਗੂਆਂ ਵਿਚਕਾਰ ਟਿਕਟ ਦੇ ਸੰਭਾਵੀ ਉਮੀਦਵਾਰਾਂ ਵਿਚਕਾਰ ਕਾਫੀ ਕਸ਼ਮਕਸ਼ ਚੱਲ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਹਲਕੇ ਨਾਲ ਸਬੰਧਤ ਕਾਂਗਰਸ ਪਾਰਟੀ ਦੇ ਪੁਰਾਣੇ ਟਕਸਾਲੀ ਆਗੂ ਸ਼ਮਸ਼ੇਰ ਸਿੰਘ ਦੂਲੋਂ ਅਤੇ ਸਾਬਕਾ ਆਈ.ਏ.ਐ¤ਸ. ਦੇ ਰਾਏਕੋਟ ਦੇ ਕਾਂਗਰਸੀ ਵਿਧਾਇਕ ਅਮਰ ਸਿੰਘ ਦਾ ਨਾਂਅ ਪਹਿਲੀ ਕਤਾਰ ਵਿੱਚ ਚੱਲ ਰਿਹਾ ਹੈ। ਕਾਂਗਰਸ ਦੇ ਦਲਿੱਤ ਆਗੂ ਸ਼ਮਸ਼ੇਰ ਸਿੰਘ ਦੂਲੋਂ ਜੋ ਕਿ ਪਿਛਲੀ ਵਾਰ ਵਿਧਾਨ ਸਭਾ ਚੋਣ ਹਾਰ ਗਏ ਸਨ।
ਉਹ ਹੁਣ ਇਹ ਟਿਕਟ ਲੈ ਕੇ ਨਵੇਂ ਸਿਰਿਓਂ ਜਬਰਦਸਤ ਪਾਰੀ ਖੇਡਣ ਲਈ ਤਿਆਰ ਹਨ ਤਾਂ ਜੋ ਪੰਜਾਬ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦਾ ਰਸੂਖ ਅਤੇ ਦਬਦਬਾ ਕਾਇਮ ਰਹਿ ਸਕੇ। ਜਾਣਕਾਰੀ ਅਨੁਸਾਰ ਉਨਾਂ ਵੱਲੋਂ ਕਾਂਗਰਸ ਕੁੱਲ ਹਿੰਦ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਦਿੱਲੀ ਵਿੱਚ ਬੈਠੇ ਹੋਰ ਹਾਈ ਕਮਾਂਡ ਆਗੂਆਂ ਨਾਲ ਮੁਲਾਕਾਤ ਕਰ ਟਿਕਟ ਦੀ ਮੰਗ ਕੀਤੀ ਹੈ ਜਿਸ ’ਤੇ ਸ੍ਰੀਮਤੀ ਗਾਂਧੀ ਨੇ ਉਨ੍ਹਾਂ ਨੂੰ ਕੁਝ ਹਾਮੀ ਵੀ ਭਰੀ ਹੈ ਪਰ ਦੂਸਰੇ ਪਾਸੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਜੋ ਕਿ ਨੌਜਵਾਨ ਵਰਗ ਨੂੰ ਟਿਕਟਾਂ ਦੇਣਾ ਚਾਹੁੰਦੇ ਹਨ। ਉਸ ਲਈ ਉਨ੍ਹਾਂ ਦੀ ਇਸ ਹਲਕੇ ਤੋਂ ਪਹਿਲੀ ਪਸੰਦ ਹਲਕਾ ਪਾਇਲ ਤੋਂ ਚੋਣ ਲੜ ਚੁੱਕੇ ਨੌਜਵਾਨ ਆਗੂ ਲਖਵੀਰ ਸਿੰਘ ਲੱਖਾ ਹਨ। ਸ੍ਰੀ ਰਾਹੁਲ ਗਾਂਧੀ ਵੱਲੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਖੰਨਾ ਦਾ ਇੰਚਾਰਜ ਵੀ ਥਾਪੇ ਜਾਣ ਤੋਂ ਹਲਕੇ ਦੇ ਆਗੂ ਇਹ ਸੰਕੇਤ ਮੰਨਦੇ ਹਨ ਕਿ ਪਾਰਟੀ ਹਾਈ ਕਮਾਂਡ ਉਨ੍ਹਾਂ ਨੂੰ ਇਸ ਹਲਕੇ ਤੋਂ ਟਿਕਟ ਦੇ ਸਕਦੀ ਹੈ ਕਿਉਂਕਿ ਸ੍ਰੀ ਲੱਖਾ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਕੜੀ ਟੱਕਰ ਦਿੱਤੀ ਸੀ ਤੇ ਕੁਝ ਹੀ ਵੋਟਾਂ ’ਤੇ ਹਾਰੇ ਸਨ।
ਇਸ ਤੋਂ ਇਲਾਵਾ ਟਿਕਟ ਦੇ ਦਾਅਵੇਦਾਰਾਂ ਵਿੱਚ ਸਾਬਕਾ ਆਈ.ਏ.ਐ¤ਸ. ਅਧਿਕਾਰੀ ਅਮਰ ਸਿੰਘ ਦਾ ਨਾਂਅ ਵੀ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਵੀ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਰਾਹੁਲ ਗਾਂਧੀ ਨਾਲ ਕਾਫੀ ਨੇੜਤਾ ਹੈ ਪਰ ਅਕਾਲੀ ਦਲ ਵੱਲੋਂ ਸੇਵਾ ਮੁਕਤ ਹੋਏ ਉ¤ਚ ਅਧਿਕਾਰੀਆਂ ਨੂੰ ਪੰਜਾਬ ਵਿੱਚ ਚੋਣ ਲੜਾਉਣ ਦਾ ਖਾਮਿਆਜਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਗਿਆ ਕਿਉਂਕਿ ਉਨ੍ਹਾਂ ਦੇ ਅਜਿਹੇ ਜ਼ਿਆਦਾਤਰ ਉਮੀਦਵਾਰ ਹਰ ਗਏ ਜਿਸ ਕਾਰਨ ਕਾਂਗਰਸ ਵੀ ਪੰਜਾਬ ਤੋਂ ਸ਼ਾਇਦ ਅਜਿਹਾ ਜੋਖਮ ਮੁੱਲ ਨਾ ਲਵੇ। ਇਸ ਤੋਂ ਇਲਾਵਾ ਜਗਰਾਓਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਤੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਦਾਖਾ ਜਿਨ੍ਹਾਂ ਦੀ ਪੁਰਾਣੀ ਸਾਂਝ ਹਲਕਾ ਸਾਹਨੇਵਾਲ ਅਤੇ ਹਲਕਾ ਸਮਰਾਲਾ ਵਿੱਚ ਕਾਫੀ ਵੋਟਰਾਂ ਨਾਲ ਹੈ, ਉਹ ਵੀ ਟਿਕਟ ਲੈਣ ਲਈ ਜੱਦੋ ਜਹਿਦ ਕਰ ਰਹੇ ਹਨ। ਕਾਂਗਰਸ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਅਤੇ ਅਮਲੋਹ ਤੋਂ ਵਿਧਾਇਕ ਧਰਮਸੋਤ ਸਿੰਘ ਦਾ ਨਾਂਅ ਉਮੀਦਵਾਰਾਂ ਦੀ ਸੂਚੀ ਵਿੱਚ ਇਸ ਕਰਕੇ ਪਛੜ ਗਿਆ ਕਿਉਂਕਿ ਕਾਂਗਰਸ ਪੰਜਾਬ ਵਿੱਚ ਕੋਈ ਵੀ ਜਿਮਨੀ ਚੋਣ ਕਰਵਾਉਣ ਦੇ ਮੂਡ ਵਿੱਚ ਨਹੀਂ ਕਿਉਂਕਿ ਸੂਬੇ ਵਿੱਚ ਅਕਾਲੀ ਦਲ ਦੀ ਸੱਤਾ ਹੋਣ ਕਾਰਨ ਉਹ ਆਪਣੀ ਇੱਕ ਵੀ ਸੀਟ ਗਵਾਉਣਾ ਨਹੀਂ ਚਾਹੁੰਦੀ। ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਵੱਲੋਂ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ ਤੇ ਉਨ੍ਹਾਂ ਵੱਲੋਂ 9 ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਅਸਲ ਚੋਣ ਮੈਦਾਨ ਤਾਂ ਕਾਂਗਰਸ ਉਮੀਦਵਾਰ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਹੀ ਭਖੇਗਾ।

Send this to a friend