Skip to content
Independent perspectives. Global stories.
BREAKING

ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਖੇ ਜਬਰ-ਜਨਾਹ ਪੀੜਤ ਬਚੀ ਦੇ ਪਰਿਵਾਰ ਨਾਲ ਮੁਲਾਕਾਤ

Share this story

12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਜਬਰ-ਜਨਾਹ ’ਤੇ ਫਾਂਸੀ ਦਿੱਤੀ ਜਾਵੇਗੀ

ਬਠਿੰਡਾ, 29 ਜੂਨ (ਸੁਖਵਿੰਦਰ ਸਿੰਘ ਸਰਾਂ, ਨਰਿੰਦਰ ਪੁਰੀ)- ਵਿੱਤੀ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਅਜ ਸਿਵਲ ਹਸਪਤਾਲ ਬਠਿੰਡਾ ਵਿਖੇ ਜਬਰ ਜਨਾਹ ਪੀੜਤ 8 ਸਾਲ ਦੀ ਬਚੀ ਅਤੇ ਉਸ ਦੇ ਮਾਤਾ ਪਿਤਾ ਨੂੰ ਮਿਲੇ। ਉਨਾਂ ਦਸਿਆ ਕਿ ਬਠਿੰਡਾ ਪੁਲਿਸ ਇਸ ਕੇਸ ‘ਤੇ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਬਹੁਤ ਹੀ ਜਲਦ ਗੁਨਾਹਗਾਰ ਨੂੰ ਗਿਰਫਤਾਰ ਕਰ ਲਿਆ ਜਾਵੇਗਾ।ਪਤਰਕਾਰਾਂ ਨਾਲ ਗਲਬਾਤ ਕਰਦਿਆਂ ਵਿਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਚਿਆਂ ਅਤੇ ਔਰਤਾਂ ਦੀ ਰਾਖੀ ਲਈ ਵਚਨਬਧ ਹੈ।ਪੰਜਾਬ ਸਰਕਾਰ ਦੁਆਰਾ 20 ਜੂਨ 2018 ਨੂੰ ਕਰਵਾਈ ਗਈ ਮੰਤਰੀ ਮੰਡਲ ਦੀ ਬੈਠਕ ਵਿਚ ਫੈਸਲਾ ਲਿਆ ਗਿਆ ਹੈ ਕਿ 12 ਸਾਲ ਤੋਂ ਘਟ ਉਮਰ ਦੇ ਬਚਿਆਂ ਨਾਲ ਜਬਰ-ਜਨਾਹ ਕਰਨ ਵਾਲੇ ਮੁਲਜ਼ਮਾਂ ਨੂੰ ਫਾਂਸੀ ਦਿਤੀ ਜਾਵੇਗੀ। ਇਸ ਸਬੰਧੀ ਤਫ਼ਤੀਸ਼ 60 ਦਿਨਾਂ ਦੇ ਅੰਦਰ ਪੂਰੀ ਕਰਨੀ ਲਾਜ਼ਮੀ ਹੈ ਅਤੇ ਅਗਲੇ 60 ਦਿਨਾਂ ਵਿਚ ਇਸ ਪ੍ਰਕਾਰ ਦੇ ਕੇਸਾਂ ਦੀ ਸੁਣਵਾਈ ਪੂਰੀ ਕਰਨੀ ਲਾਜ਼ਮੀ ਹੈ। ਜੇਕਰ ਸਜਾ ਤੋਂ ਦੋਸ਼ੀ ਉਚ ਕੋਰਟ ਵਿਚ ਅਪੀਲ ਕਰਦਾ ਹੈ ਤਾਂ ਉਸ ਅਪੀਲ ਦਾ ਨਿਪਟਾਰਾ ਵੀ 6 ਮਹੀਨਿਆਂ ਦੇ ਅੰਦਰ-ਅੰਦਰ ਕਰਨਾ ਜ਼ਰੂਰੀ ਹੈ।ਉਨ੍ਹਾਂ ਦਸਿਆ ਕਿ ਇਸ ਜਬਰ-ਜਨਾਹ ਦੇ ਕੇਸ ਵਿਚ ਬਠਿੰਡਾ ਪੁਲਿਸ ਦੁਆਰਾ 3 ਟੀਮਾਂ ਬਣਾਈਆਂ ਗਈਆਂ ਹਨ ਜਿਹੜੀ ਕਿ ਇਸ ਕੇਸ ਨੂੰ ਦੋਸ਼ੀ ਦੀ ਗਿਰਫਤਾਰੀ ਨਾਲ ਜਲਦ ਹੀ ਨੇਪਰੇ ਚਾੜਨਗੀਆਂ। ਪੀੜਤ ਪਰਿਵਾਰ ਨੂੰ ਹਰ ਕਿਸਮ ਦੀ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਉਨਾਂ ਕਿਹਾ ਕਿ ਇਸ ਦੁਖ ਅਤੇ ਔਖ ਦੀ ਘੜੀ ਵਿਚ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਖੜੀ ਹੈ।ਵਿਤ ਮੰਤਰੀ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਗਣਪਤੀ ਕਲੋਨੀ, ਡਬਵਾਲੀ ਰੋਡ, ਦੇ ਸਾਹਮਣੇ ਸਥਿਤ ਗਊਸ਼ਾਲਾ ਦਾ ਵੀ ਦੌਰਾ ਕੀਤਾ ਜਿਥੇ ਵੀਰਵਾਰ 28 ਜੂਨ ਨੂੰ 14 ਗਊਆਂ ਮ੍ਰਿਤ ਪਾਈਆਂ ਗਈਆਂ ਸਨ। ਉਨਾਂ ਕਿਹਾ ਕਿ ਪੁਲਿਸ ਇਸ ਕੇਸ ਦੀ ਛਾਣ-ਬੀਣ ਕਰ ਰਹੀ ਹੈ। ਤਫ਼ਤੀਸ਼ ਦੌਰਾਨ ਇਹ ਗਲ ਸਾਹਮਣੇ ਆਈ ਹੈ ਕਿ ਗਊਸ਼ਾਲਾ ਵਿਖੇ ਦਾਨ ਕੀਤੇ ਗਏ ਛੋਲਿਆਂ ਦੇ ਗਟੇ ਵਿਚ ਮੌਜੂਦ ਛੋਲੇ ਖਾਣ ਤੋਂ ਬਾਅਦ ਗਊਆਂ ਦੀ ਮੌਤ ਹੋਈ। ਉਨਾਂ ਦਿਸ਼ਾ ਨਿਰਦੇਸ਼ ਦਿਤੇ ਕਿ ਭਵਿਖ ਵਿਚ ਇਸ ਪ੍ਰਕਾਰ ਦੀ ਘਟਨਾ ਨਾ ਹੋਵੇ ਇਸ ਦੇ ਪੂਰੇ ਇੰਤਜ਼ਾਮ ਕੀਤੇ ਜਾਣ।ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ, ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ ਬਠਿੰਡਾ ਸ਼੍ਰੀ ਬਲਵਿੰਦਰ ਸਿੰਘ, ਕਾਂਗਰਸ ਲੀਡਰ ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਮੋਹਨ ਲਾਲ ਝੂੰਬਾ, ਸ਼੍ਰੀ ਅਰੁਣ ਵਧਾਵਨ, ਸ਼੍ਰੀ ਜਗਰੂਪ ਗਿਲ, ਸ਼੍ਰੀ ਰਾਜਨ ਗਰਗ, ਸ਼੍ਰੀ ਪਵਨ ਮਾਨੀ, ਸ਼੍ਰੀ ਬਲਰਾਜ ਪਕਾ, ਓ. ਐਸ.ਡੀ. ਜਗਤਾਰ ਢਿਲੋਂ, ਸ਼੍ਰੀ ਜਸਵੀਰ ਢਿਲੋ, ਮੀਡੀਆ ਸਲਾਹਕਾਰ ਸ਼੍ਰੀ ਹਰਜੋਤ ਸਿੰਘ ਸਿਧੂ, ਸ਼੍ਰੀ ਦੇਸ ਰਾਜ ਜਿੰਦਰ, ਸ਼੍ਰੀ ਸਾਧੂ ਰਾਮ ਕੁਸਲਾ, ਸ਼੍ਰੀ ਪਿਰਥੀ ਪਾਲ ਜਲਾਲ, ਸ਼੍ਰੀ ਰਾਜੂ ਭਠੇਵਾਲਾ ਆਦਿ ਹਾਜ਼ਰ ਸਨ।

WRITTEN BY