Skip to content
Independent perspectives. Global stories.
BREAKING

ਜਵਾਨੀ ਨੂੰ ਚਿੱਟਾ ਨਿਗਲਣ ’ਤੇ ਬੇਵੱਸ ਪੁਲਿਸ ਨੂੰ ਦਿੱਤੀ ਚੁਣੌਤੀ

Share this story

ਬਾਬਾ ਹਰਦੀਪ ਸਿੰਘ ਨੇ ਡੀ.ਜੀ. ਪੀ., ਮੁਖ ਮੰਤਰੀ ਤੇ ਗ੍ਰਹਿ ਮੰਤਰਾਲੇ ਨੂੰ ਲਿਖੀ ਚਿਠੀ

ਬਠਿੰਡਾ, 28 ਜੂਨ (ਸੁਖਵਿੰਦਰ ਸਿੰਘ ਸਰਾਂ, ਮਨਪ੍ਰੀਤ ਗਿੱਲ)- ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਡੀ. ਜੀ. ਪੀ. ਤੇ ਹੋਰਾਂ ਨੂੰ ਲਿਖੀ ਖੁਲੀ ਚਿਠੀ ਵਿਚ ਚੁਣੌਤੀ ਦਿੰਦਿਆ ਕਿਹਾ ਕਿ ਪੰਜਾਬ ਵਿਚ ਜਵਾਨੀ ਨੂੰ ਨਸ਼ਾ ਨਿਗਲ ਰਿਹਾ ਹੈ ਤੇ ਪੰਜਾਬ ਪੁਲਿਸ ਬੇਵਸ ਹੈ। ਉਹਨਾਂ ਕਿਹਾ ਕਿ ਜੇ ਬੇਵਸੀ ‘ਚ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਤਾਂ ਕੇਵਲ ਅਮਨ ਕਾਨੂੰਨ, ਨਸ਼ਿਆਂ ਦੇ ਮਾਮਲੇ ਵਿਚ ਪੰਜਾਬ ਨੂੰ ਦਲ ਖ਼ਾਲਸਾ ਦੇ ਹਵਾਲੇ ਕੀਤਾ ਜਾਵੇ ਤਾਂ ਉਹ 6 ਮਹੀਨੇ ਦੇ ਅੰਦਰ ਅੰਦਰ ਨਸ਼ਾ ਖ਼ਤਮ ਕਰ ਦੇਣਗੇ ਅਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਤਾਂ ਬਹੁਤ ਛੇਤੀ ਬੰਦ ਹੋ ਜਾਣਗੀਆਂ।ਬਾਬਾ ਹਰਦੀਪ ਸਿੰਘ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਭੇਜੀ ਚਿਠੀ ਵਿਚ ਲਿਖਿਆ ਕਿ ਸ਼੍ਰੀਮਾਨ ਜੀ, ਅਸੀਂ ਵੀ ਇਕ ਚੁਣੌਤੀ ਦੇ ਰਹੇ ਹਾਂ ਕਿ ਜੇ ਪੰਜਾਬ ਪੁਲਿਸ ਪੰਜਾਬ ਵਿਚ ਨਸ਼ੇ ਦੀ ਤਸਕਰੀ ਰੋਕਣ ਤੋਂ ਅਸਮਰਥ ਹੈ ਤਾਂ ਨਸ਼ੇ ਵਾਲੇ ਪਖ ਤੋਂ ਹੀ ਪੰਜਾਬ ਸਾਨੂੰ ਸਭਾ ਦਿਓ ਤੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਗਲੇ 6 ਮਹੀਨਿਆਂ ਵਿਚ ਅਸੀਂ ਪੰਜਾਬ ਵਿਚੋਂ ਨਸ਼ੇ ਦਾ ਸਫ਼ਾਇਆ ਕਰ ਦੇਵਾਗੇ ਅਤੇ ਨਸ਼ੇ ਕਾਰਣ ਮੌਤਾਂ ਤਾਂ ਕੁਝ ਦਿਨਾਂ ਵਿਚ ਹੀ ਰੋਕ ਦੇਵਾਂਗੇ।
ਉਹਨਾਂ ਪੰਜਾਬ ਦੀਆਂ ਜੇਲ•ਾਂ ਵਿਚ ਵੀ ਚਿਟੇ ਸਮੇਤ ਸਾਰੇ ਨਸ਼ਿਆਂ ਦੀ ਗਲ ਕਰਦਿਆ ਕਿਹਾ ਕਿ ਸ਼੍ਰੀਮਾਨ ਜੀ, ਇਕ ਗਲ ਹੋਰ ਕਿ ਪੰਜਾਬ ਦੀਆਂ ਜੇਲ•ਾਂ ਜੋ ਬਿਲਕੁਲ ਹੀ ਤੁਹਾਡੇ ਵਿਭਾਗ ਅਧੀਨ ਹਨ, ਉਹਨਾਂ ਵਿਚ ਚਾਹੇ ਮਹਿੰਗਾ ਹੀ ਪਰ ਨਸ਼ੇ ਵਾਲੀ ਗੋਲੀ, ਬੀੜੀ, ਜਰਦੇ ਤੋਂ ਚਿਟਾ ਤਕ ਸਭ ਕੁਝ ਬਾਹਰ ਨਾਲੋਂ ਵੀ ਸੌਖਾ ਮਿਲਦਾ ਹੈ। ਇਹ ਇਸ ਦੀ ਵੀ ਰਿਪੋਰਟਾਂ ਪੁਲਿਸ, ਪੁਲਿਸ ਮੁਖੀ ਤੋਂ ਲੈ ਕੇ ਮੁਖ ਮੰਤਰੀ ਅਤੇ ਗ੍ਰਹਿ ਮੰਤਰਾਲੇ ਤਕ ਨੂੰ ਵੀ ਪਤਾ ਹੈ ਪਰ ਇਹ ਗੋਰਖ਼ਧੰਦਾ ਵੀ ਵਧਦਾ ਜਾ ਰਿਹਾ ਹੈ।
ਪੰਜਾਬ ਮਾਂ ਬੋਲੀ, ਪੰਜਾਬ ਦੇ ਪਾਣੀਆਂ ਤੇ ਹੋਰ ਪੰਜਾਬ ਦੇ ਹਿਤਾਂ ਲਈ ਸੰਘਰਸ਼ਕਾਰੀ ਸਿਖ ਆਗੂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਕੁਝ ਪੁਲਿਸ ਅਫ਼ਸਰਾਂ ਤੇ ਕੁਝ ਨੇਤਾਵਾਂ ਦੇ ਬਚੇ ਇਸ ਇਕ ਗਲ ਹੋਰ ਵੀ ਤੁਹਾਨੂੰ ਯਾਦ ਦਿਵਾਉਣੀ ਚਾਹੁੰਦੇ ਹਾਂ, ਇਕ ਕਹਾਵਤ ਹੈ ਕਿ ਜੋ ਕਿਸੇ ਦੇ ਘਰ ਅਗ ਲਾਉਂਦਾ ਹੈ ਉਸ ਦੀਆਂ ਲਪਟਾਂ ਜਾਂ ਸੇਕ ਕਦੇ ਨਾ ਕਦੇ ਅਗ ਲਾਉਣ ਵਾਲੇ ਦੇ ਘਰ ਤਕ ਵੀ ਜਾਂਦਾ ਹੈ। ਉਹਨਾਂ ਕਿਹਾ ਕਿ ਹਰ ਇਕ ਨਹੀਂ ਤਾਂ ਦੇਸ਼ ਦੇ ਬਹੁਤੇ ਲੋਕ ਜਾਣਦੇ ਹਨ ਕਿ ਨਸ਼ੇ ਵਰਗੀ ਭਿਆਨਕ ਮਹਾਂਮਾਰੀ ਜੋ ਸਾਡੇ ਨੌਜਵਾਨਾਂ ਨੂੰ ਨਿਗਲ ਰਹੀ ਹੈ, ਸਬੰਧੀ ਜੇ ਪੰਜਾਬ ਪੁਲਿਸ ਰੋਕਣ ‘ਤੇ ਆ ਜਾਵੇ ਤਾਂ ਇਹ ਸਿਲਸਲਾ ਬੰਦ ਹੋ ਸਕਦਾ ਹੈ। ਪੰਜਾਬ ਪੁਲਿਸ ਕੋਲ ਹਰ ਪਿੰਡ-ਪਿੰਡ, ਕਸਬੇ, ਮੰਡੀਆਂ, ਸ਼ਹਿਰਾਂ ਦੇ ਮੈਡੀਕਲ ਦੁਕਾਨਾਂ ਦੀਆਂ ਸੂਚੀਆਂ ਹਨ ਤੇ ਉਹਨਾਂ ਪੁਲਿਸ ਕੋਲ ਇਹ ਰਿਕਾਰਡ ਵੀ ਹੈ ਕਿ ਕਿਸ ਕਿਸ ਦੁਕਾਨਾਂ ‘ਤੇ ਨਸ਼ੇ ਵਾਲੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚਿਟੇ ਤੇ ਹੋਰ ਭਿਆਨਕ ਨਸ਼ੇ ਦੀ ਤਸਕਰੀ ਦੇ ਜਾਲ ਤੋਂ ਵੀ ਪੰਜਾਬ ਪੁਲਿਸ ਜਾਣੂ ਹੈ।ਉਹਨਾਂ ਕਿਹਾ ਕਿ ਉਹ ਪੰਜਾਬ ਵਿਚ 6 ਮਹੀਨਿਆਂ ਦੇ ਅੰਦਰ ਅੰਦਰ ਸੌ ਫੀਸਦੀ ਸਹੀ ਨਤੀਜੇ ਸਾਹਮਣੇ ਲੈ ਕੇ ਆਉਣਗੇ।

WRITTEN BY