Skip to content
Independent perspectives. Global stories.
BREAKING

ਪੁਲਿਸ ਥਾਣਾ ਦੁੱਗਰੀ ਵੱਲੋਂ ਵੱਡਾ ਚੋਰ ਕਾਬੂ

Share this story

ਲੁਧਿਆਣਾ, 27 ਜੂਨ (ਅੰਮ੍ਰਿਤਪਾਲ ਸੋਨੂੰ, ਮਨੋਜ ਕੁਮਾਰ)- ਪੁਲਿਸ ਕਮਿਸਨਰ ਜਿਲ੍ਹਾ ਲੁਧਿਆਣਾ ਦੇ ਸੁਖਚੈਨ ਸਿੰਘ ਗਿੱਲ ਜੀ ਵੱਲੋਂ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਅਦੇਸਾਂ ਦੀ ਪਾਲਣਾ ਕਰਦੇ ਹੋਏ ਥਾਣਾ ਦੁੱਗਰੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਇਕ ਚੋਰ ਨੂੰ ਕਾਬੂ ਕਰਕੇ ਉਸ ਨਿਸ਼ਾਨਦੇਹੀ ਤੇ ਉਸ ਕੋਲੋਂ ਤਕਰੀਬਨ 84 ਤੋਲੇ ਸੋਨੇ ਦੇ ਗਹਿਣੇ,23 ਤੋਲੇ ਆਰਟੀਫੀਸਲ ਅਤੇ ਚਾਂਦੀ ਦੇ ਗਹਿਣੇ 5 ਲੱਖ 5 ਹਜਾਰ 590 ਰੁਪਏ ਅਤੇ ਇਕ ਮੋਬਾੲਲਿ ਚੋਰੀ ਕੀਤਾ ਬ੍ਰਾਮਦ ਕੀਤੇ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਹਲਕਾ ਗਿੱਲ ਦਿਹਾਤੀ ਦੇ ਏ.ਸੀ.ਪੀ ਰਮਨਦੀਪ ਸਿੰਘ ਭੁੱਲਰ ਅਤੇ ਥਾਣਾ ਦੁੱਗਰੀ ਦੇ ਐਸ ਐਚ ਓ ਅਸੋਕ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 140 ਮਿਤੀ 18-6-2018 ਅ/ਧ 454/380 ਥਾਣਾ ਦੁੱਗਰੀ ਲੁਧਿਆਣਾ ਵਿਖੇ ਹਰਮੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਜੀ ਕੇ ਇੰਨਕਲੇਵ ਜਵੱਦੀ ਦੇ ਬਿਆਨਾ ਤੇ ਚੋਰੀ ਦਾ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਦੋਸੀ ਮਨੀ ਕੁਮਾਰ ਪੁੱਤਰ ਅਜਾਦ ਸਿੰਘ ਨੂੰ ਮਿਤੀ 21/6/2018 ਨੂੰ ਕਾਬੂ ਕਰਕੇ ਚੋਰੀ ਹੋਇਆ ਮੋਬਾਇਲ ਬਰਾਮਦ ਕੀਤਾ ਅਤੇ ਉਸ ਦੇ ਭਰਾ ਸੰਨੀ ਕੁਮਾਰ ਨੂੰ ਨਾਮਜਦ ਕਰਕੇ ਚੋਰੀ ਸੁਦਾ ਸਮਾਨ ਸੋਨੇ ਦੇ ਗਹਿਣੇ ਅਤੇ ਕੈਸ ਵੱਖ ਵੱਖ ਥਾਵਾਂ ਤੇ ਲੁਕੋ ਕੇ ਰੱਖਿਆ ਬਰਾਮਦ ਕੀਤਾ ਗਿਆ ਜੋ ਕਿ ਬ੍ਰਾਮਦ ਸੋਨੇ ਦੇ ਗਹਿਣਿਆ ਅਤੇ ਰੁਪਏ ਸਬੰਧੀ ਪਹਿਲਾਂ ਹੀ ਮੁਕੱਦਮਾ ਨੰਬਰ 203 ਮਿਤੀ 19-6-2108 ਨੂੰ ਇਕ ਲੱਖ ਰੁਪਏ ਧਾਰ 27 ਈ ਵੀ ਐਕਟ ਤਹਿਤ ਦਰਜ ਕੀਤਾ ਗਿਆ ਇਸ ਮੌਕੇ ਏ ਸੀ ਪੀ ਭੁੱਲਰ ਨੇ ਦੱਸਿਆ ਕਿ ਦੋਸੀ ਸੰਨੀ ਕੋਲੋਂ ਹੋਰ ਪੁੱਛ ਗਿਛ ਕਰਨ ਲਈ ਰਿਮਾਡ ਤੇ ਲਿਆਂਦਾ ਗਿਆ ਹੈ ਜਿਸ ਦੌਰਾਨ ਪੁਲਿਸ ਥਾਣਾ ਦੁੱਗਰੀ ਨੂੰ ਬਹੁਤ ਵੱਡੀ ਸਫਲਤਾਂ ਮਿਲੀ ਹੈ ਅਤੇ ਵੱਡੀ ਰਿਕੱਵਰੀ ਕੀਤੀ ਗਈ।
ਉਹਨਾਂ ਹੋਰ ਜਾਣਕਾਰੀ ਦਿਜ਼ਮਦੇ ਹੋਏ ਦੱਸਿਆ ਕਿ ਦੋਸੀ ਸੰਨੀ ਉਪਰ ਪਹਿਲਾਂ ਵੀ ਥਾਣਾਂ ਮਾਡਲ ਟਾਉਨ ਅਤੇ ਡਵੀਜਨ ਨੰਬਰ 5 ਵਿੱਚ ਦੋ ਮਕੱਦਮੇ ਦਰਜ ਹਨ ਅਤੇ ਇਸਦੇ ਦੂਸਰੇ ਦੋਸੀ ਨੂੰ ਵੀ ਬਹੁਤ ਜਲਦੀ ਕਾਬੂ ਕੀਤਾ ਜਾਵੇਗਾ। ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਪੁਲਿਸ ਨੇ ਆਪਣੀ ਅਗਲੀ ਕਾਰਵਾਈ ਹੋਰ ਤੇਜ ਕਰ ਦਿੱਤੀ ਹੈ।

WRITTEN BY