Skip to content
Independent perspectives. Global stories.
BREAKING

ਰਾਮਪੁਰਾ ਵਿਖੇ ਸਬ ਡਵੀਜ਼ਨ ਪੱਧਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ

Share this story

ਰਾਮਪੁਰਾ ਫੂਲ, 26 ਜੂਨ (ਮਨਦੀਪ ਢੀਂਗਰਾ, ਲੱਖਾ ਹਰੀ)- ਡਿਪਟੀ ਕਮਿਸਨਰ ਬਠਿੰਡਾ ਦੀਪਰਵਾ ਲਾਕਰਾ ਦੇ ਦਿਸਾਂ ਨਿਰਦੇਸਾਂ ਅਨੁਸਾਰ ਸਬ ਡਵੀਜਨ ਪੱਧਰੀ ਨਸ਼ਿਆਂ ਦੀ ਵਰਤੋ ਅਤੇ ਗੈਰ ਕਾਨੂੰਨੀ ਵਿੱਕਰੀ ਖਿਲਾਫ ਕੌਮੀ ਨਸ਼ਾ ਵਿਰੋਧੀ ਦਿਵਸ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਦੀ ਅਗਵਾਈ ਵਿੱਚ ਸਥਾਨਕ ਸ਼ਾਂਤੀ ਹਾਲ ਵਿਖੇ ਮਨਾਇਆ ਗਿਆ ,ਜਿਸ ਵਿਚ ਵੱਖ ਵੱਖ ਮਹਿਕਮਿਆਂ ਦੇ ਉ¤ਚ ਅਧਿਕਾਰੀਆਂ,ਇਲਾਕੇ ਦੇ ਪੰਚਾਂ ਸਰਪੰਚਾਂ ਸਮਾਜ ਸੇਵੀ ਸੰਸਥਾਵਾ ਦੇ ਅਹੁਦੇਦਾਰਾ ਨੇ ਭਾਗ ਲਿਆ।ਇਸ ਮੋਕੇ ਹਾਜਰੀਨ ਨੇ ਨਸ਼ਿਆ ਵਿਰੁੱਧ ਪ੍ਰਾਣ ਲਿਆ,ਇਸ ਤੋ ਬਾਅਦ ਰਾਮ ਬਾਗ ਯੋਗ ਸੰਸਥਾਂ ਵੱਲੋ ਯੋਗਾ ਰਾਹੀ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ ਗਿਆ।ਇਸ ਮੋਕੇ ਐਸ.ਐਮ.ੳ ਰਾਮਪੁਰਾ ਫੂਲ ਡਾ: ਅਮਰੀਕ ਸਿੰਘ ਸੰਧੂ ਨੇ ਹਾਜਰੀਨ ਨੂੰ ਸੰਬੋਧਿਤ ਹੁੰਦੇ ਹੋਏ ਦੱਸਿਆ ਕਿ ਨਸ਼ਾਂ ਇੱਕ ਸਮਾਜ ਲਈ ਲਾਹਨਤ ਹੈ,ਉਹਨਾਂ ਅੰਕੜਿਆਂ ਰਾਹੀ ਦੱਸਿਆ ਕਿ ਪੰਜਾਬ ਦੀ ਪੋਣੇ ਤਿੰਨ ਕਰੋੜ ਅਬਾਦੀ ਵਿਚੋ ਦੋ ਲੱਖ ਪੰਚਾਸੀ ਹਜਾਰ ਦੇ ਲੱਗਭੱਗ ਲੋਕ ਨਸ਼ਿਆਂਦੀ ਵਰਤੋ ਕਰਦੇ ਹਨ, ਜੋ ਕਿ ਪੰਜਾਬੀਆਂ ਲਈ ਬਹੁਤ ਘਾਤਕ ਹੈ, ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲ ਰਾਮਪੁਰਾ ਵਿਖੇ ਕਲੀਨਿਕ ਰਾਹੀ ਨਸ਼ਾਂ ਕਰਨ ਵਾਲਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਮਰੀਜਾਂ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ।ਇਸ ਮੋਕੇ ਡੀ.ਐਸ.ਪੀ ਫੂਲ ਜਸਵਿੰਦਰ ਸਿੰਘ ਚਹਿਲ ਨੇ ਆਪਣੇ ਸੰਬੋਧਨ ਰਾਹੀ ਦੱਸਿਆ ਕਿ ਇਸ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋ ਖਤਮ ਕਰਨ ਲਈ ਸਮੂਹ ਸਮਾਜ ਦਾ ਸਹਿਯੋਗ ਬਹੁਤ ਜਰੂਰੀ ਹੈ।ਉਹਨਾਂ ਇਸ ਪ੍ਰੋਗਰਾਮ ਵਿਚ ਡੈਪੋ ਨੂੰ ਇਮਾਨਦਾਰੀ ਨਾਲ ਨਸ਼ਿਆ ਵਿਰੋਧੀ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੋਕੇ ਅਗਾਂਹਵਧੂ ,ਖਿਡਾਰੀ, ਸਮਾਜ ਸੇਵੀ ਨੋਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਦੋਰਾਨ ਸਿਹਤ ਇਸੰਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਜਿੱਥੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਈ ,ਉਥੱੇ ਉਹਨਾਂ ਦੱਸਿਆ ਕਿ ਫਾਰਸੀ ਭਾਸ਼ਾ ਤੋ ਪੰਜਾਬੀ ਵਿਚ ਆਇਆ ਨਿੱਕਾ ਜਿਹਾ ਸ਼ਬਦ ਨਸ਼ਾਂ ਜਿਸ ਨੇ ਵੱਡਿਆਂ ਵੱਡਿਆਂ ਦੀ ਗੋਡਨੀ ਲਵਾ ਦਿੱਤੀ ਹੈ ਜਿਸ ਨਾਲ ਸਰੀਰਕ,ਮਾਨਸਿਕ,ਆਰਥਿਕ,ਸਮਾਜਿਕ ਤੇ ਪਰਿਵਾਰਿਕ ਤੋਰ ਤੇ ਘਾਤਿਕ ਸਿੱਧ ਹੋ ਰਿਹਾ ਹੈ। ਅੰਤ ਵਿਚ ਪੁਨੀਤ ਬਾਂਸਲ ਨਾਇਬ ਤਹਿਸੀਲਦਾਰ ਫੂਲ ਨੇ ਹਾਜਰੀਨ ਦਾ ਧੰਨਵਾਦ ਕੀਤਾ। ਇਸ ਮੋਕੇ ਨਾਇਬ ਤਹਿਸੀਲਦਾਰ ਭਗਤਾ ਨਛੱਤਰ ਸਿੰਘ ਨੇ ਹਾਜਰੀਨ ਨੂੰ ਨਸ਼ਿਆਂ ਤੋ ਮੁਕਤ ਸਮਾਜ ਦੀ ਸਿਰਜਣਾ ਲਈ ਪ੍ਰੇਰਿਤ ਕੀਤਾ। ਇਸ ਮੋਕੇ ਜਗਤਾਰ ਸਿੰਘ ਬੀ.ਈ.ਈ ਭਗਤਾ, ਇੰਦਰਜੀਤ ਸਿੰਘ ਸਹਾਇਕ ਇੰਜਨੀਅਰ ਰਾਮਪੁਰਾ , ਨਗਰ ਕੋਸਲ ਦੇ ਕਾਰਜ਼ਕਾਰੀ ਪ੍ਰਧਾਨ ਮਨਦੀਪ ਕਰਕਰਾ, ਇੰਸਪੈਕਟਰ ਨਗਰ ਕੋਸ਼ਲ ਬੇਅੰਤ ਸਿੰਘ, ਨਾਇਬ ਸਿੰਘ, ਰਮੇਸ ਸ਼ਕੋਛੜ,ਵਿਨੋਦ ਗਰਗ, ਮਨਦੀਪ ਸਿੰਘ , ਨਰਪਿੰਦਰ ਸਿੰਘ ਗਿੱਲ ਕਲਾਂ, ਗੁਰਪਿਆਰ ਸਿੰਘ ਚਾਉਕੇ, ਜਗਮਨਦੀਪ ਸਿੰਘ , ਸੁਖਚੈਨ ਸਿੰਘ ਆਦਿ ਨੇ ਵੀ ਨਸ਼ਿਆਂ ਵਿਰੁੱਧ ਵਿਚਾਰ ਪੇਸ਼ ਕੀਤੇ।

WRITTEN BY