ਇੱਕ ਵੱਲੋਂ ਆਤਮਸਮਰਪਣ-ਫੌਜ ਵੱਲੋਂ ਕਾਰਵਾਈਆਂ ਤੇਜ਼
ਨਵੀਂ ਦਿੱਲੀ/ਸ਼੍ਰੀਨਗਰ, 24 ਜੂਨ- ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਐਤਵਾਰ ਨੂੰ ਸੁਰਖਿਆ ਫੋਰਸ ਨੇ ਮੁਕਾਬਲੇ ’ਚ ‘ਲਸ਼ਕਰ-ਏ-ਤੌਇਬਾ’ ਦੇ ਦੋ ਅਤਵਾਦੀ ਹਲਾਕ ਕਰ ਦਿੱਤੇ ਜਦੋਂ ਕਿ ਇੱਕ ਨੇ ਆਤਮਸਮਰਪਣ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਮੁਕਾਬਲਾ ਐਤਵਾਰ ਦੁਪਹਿਰ ਕੁਲਗਾਮ ਦੇ ਇਕ ਪਿੰਡ ’ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਜੰਮੂ-ਕਸ਼ਮੀਰ ਪੁਲਸ, ਸੀ.ਆਰ.ਪੀ.ਐੈਫ. ਅਤੇ ਫੌਜ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਤੋਂ ਪਹਿਲਾਂ ਇਕ ਰਾਸ਼ਟਰੀ ਰਾਜਮਾਰਗ ਨੂੰ ਸੁਰਖਿਅਤ ਬਣਾਉਣ ਲਈ ਮੁਹਿੰਮ ਚਲਾ ਰਹੇ ਸਨ। ਅਧਿਕਾਰਿਕ ਸੂਤਰਾਂ ਅਨੁਸਾਰ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਖੁਫੀਆ ਸੂਚਨਾ ‘ਤੇ ਰਾਸ਼ਟਰੀ ਰਾਈਫਲਜ਼, ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਸ ਦੇ ਜਵਾਨਾਂ ਨੇ ਕੁਲਗਾਮ ਦੀ ਘੇਰਾਬੰਦੀ ਕਰਕੇ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਸੂਤਰਾਂ ਨੇ ਦਸਿਆ ਕਿ ਵਡੀ ਗਿਣਤੀ ‘ਚ ਤਾਇਨਾਤ ਸੁਰਖਿਆਕਰਮੀ ਨੇ ਇਲਾਕੇ ਤੋਂ ਬਾਹਰ ਨਿਕਲਦੇ ਸਾਰੇ ਮਾਰਗਾਂ ਨੂੰ ਬੰਦ ਕਰ ਦਿਤਾ ਗਿਆ ਹੈ। ਸੁਰਖਿਆ ਫੋਰਸ ਅਤਵਾਦੀਆਂ ਦੀ ਮੌਜ਼ੂਦਗੀ ਨੂੰ ਲੈ ਕੇ ਘਰ-ਘਰ ਤਲਾਸ਼ੀ ਲੈ ਰਹੇ ਹਨ। ਉਨ੍ਹਾਂ ਦਸਿਆ ਕਿ ਕਿਸੇ ਪ੍ਰਕਾਰ ਦੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮਦੇਨਜ਼ਰ ਘੇਰਾਬੰਦੀ ਕੀਤੀ ਗਈ ਹੈ। ਇਲਾਕੇ ‘ਚ ਵਡੀ ਗਿਣਤੀ ਦੌਰਾਨ ਸੁਰਖਿਆਕਰਮੀ ਨੂੰ ਤਾਇਨਾਤ ਕੀਤੇ ਗਏ ਹਨ।



