ਕਾਦੀਆਂ, 21 ਜੂਨ (ਮੁਨੀਰਾ ਸਲਾਮ)- ਹਲਕਾ ਕਾਦੀਆਂ ਦੇ ਵਿਕਾਸ ਦੇ ਲਈ ਛੇਤੀ ਤੋਂ ਛੇਤੀ ਕਾਦੀਆਂ ਤੋਂ ਬਿਆਸ ਤਕ ਨਵੀਂ ਰੇਲ ਲਾਈਨ ਵਿਛਾ ਕਿ ਦੇਸ਼ ਦੀ ਵਡੇ ਰੇਲ ਲਾਈਨ ਨੈਟਵਰਕ ਨਾਲ ਜੋੜਿਆ ਜਾਵੇ। ਤਾਂ ਜੋ ਇਸ ਇਲਾਕੇ ਦੇ ਲੋਕਾਂ ਦੀ ਮੁਸ਼ਕਿਲਾ ਦੂਰ ਹੋ ਸਕਣ ਅਤੇ ਇਸ ਇਲਾਕੇ ਦੇ ਲੋਕ ਆਸਾਨੀ ਨਾਲ ਦੇਸ਼ ਦੇ ਦੂਸਰੇ ਭਾਗਾਂ ਵਿਚ ਆ ਜਾ ਸਕਣ। ਇਹ ਮੰਗ ਰੇਲਵੇ ਸਲਾਹਕਾਰ ਸੰਮਤੀ ਦੇ ਮੈਂਬਰ ਅਤੇ ਸਮਾਜ ਸੇਵਕ ਸੁਰੇਸ਼ ਕੁਮਾਰ ਗੋਇਲ ਨੇ ਮੈਂਬਰ ਪਾਰਲੀਮੈਂਟ ਸ਼੍ਰੀ ਸੁਨੀਲ ਜਾਖੜ ਨੂੰ ਮਿਲ ਕਿ ਕੀਤੀ। ਇਸ ਮੌਕੇ ਉਨ੍ਹਾਂ ਸ਼੍ਰੀ ਜਾਖੜ ਨੂੰ ਦਸਿਆ ਕਿ ਕਾਦੀਆਂ ਇਕ ਇਤਿਹਾਸਿਕ ਸਥਾਨ ਵੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਭਾਰਤ ਪਾਕਿ ਵੰਡ ਤੋਂ ਪਹਿਲਾਂ ਇਹ ਰੇਲ ਲਾਈਨ ਮਨਜੂਰ ਹੋ ਚੁਕੀ ਸੀ ਅਤੇ ਇਸ ਤੇ ਕੰਮ ਵੀ ਚਲ ਰਿਹਾ ਸੀ । ਓਹਨਾਂ ਕਿਹਾ ਕਿ ਇਸ ਰੇਲ ਲਾਈਨ ਦੇ ਵਿਛਾਓਣ ਨਾਲ ਬਟਾਲਾ ਵੀ ਦੇਸ਼ ਦੇ ਦੂਸਰੇ ਰੇਲ ਮਾਰਗ ਨਾਲ ਜੁੜ ਜਾਵੇਗਾ । ਜਿਸ ਨਾਲ ਜਿਥੇ ਸਰਕਾਰ ਨੂੰ ਲਾਭ ਹੋਵੇਗਾ ਓਥੇ ਇਸ ਇਲਾਕੇ ਦੇ ਲੋਕਾਂ ਦਾ ਵਪਾਰ ਵੀ ਵਧੇਗਾ । ਓਹਨਾਂ ਦਸਿਆ ਕਿ ਸ਼੍ਰੀ ਸੁਨੀਲ ਜਾਖੜ ਨੇ ਇਸ ਮਸਲੇ ਨੂੰ ਧਿਆਨ ਨਾਲ ਸੁਣਿਆ ਅਤੇ ਵਿਸ਼ਵਾਸ ਦਿਵਾਇਆ ਕਿ ਓਹ ਇਸ ਰੇਲ ਮਾਰਗ ਦੇ ਨਿਰਮਾਣ ਦੀ ਯੋਜਨਾਂ ਨੂੰ ਛੇਤੀ ਸ਼ੂਰੂ ਕਰਵਾਓਣਗੇ । ਓਹਨਾਂ ਕਿਹਾ ਕਿ ਇਹ ਸਮਾਜ ਦੀ ਭਲਾਈ ਅਤੇ ਖੁਸ਼ਹਾਲੀ ਦਾ ਮਾਮਲਾ ਹੈ ਓਹ ਇਸ ਨੂੰ ਪੂਰਾ ਕਰਨ ਵਿਚ ਪੂਰੀ ਕੋਸ਼ਿਸ਼ ਕਰਨਗੇ ।
ਰੇਲ ਮਾਰਗ ਦਾ ਨਿਰਮਾਣ ਛੇਤੀ : ਜਾਖੜ



