Skip to content
Independent perspectives. Global stories.
BREAKING

ਮੋਦੀ ਸਰਕਾਰ ਨੇ ਦੇਸ਼ ਅੰਬਾਨੀਆਂ ਅਡਾਨੀਆ ਕੋਲ ਗਹਿਣੇ ਰੱਖਿਆ : ਕਾਮਰੇਡ ਅਰਸ਼ੀ

Share this story

ਬੋਹਾ, 21 ਜੂਨ (ਸੰਤੋਖ ਸਾਗਰ)-ਪਟਰੋਲ ਤੇ ਡੀਜਲ ਦੀਆ ਅਸ਼ਮਾਨ ਨੂੰ ਛੂਹ ਰਹੀਆਂ ਕੀਮਤਾਂ ਤੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਖਿਲਾਫ ਰੋਸ ਪ੍ਰਗਟ ਕਰਨ ਲਈ ਅੱਜ ਭਾਰਤੀ ਕਮਿਊਨਿਸ਼ਟ ਪਾਰਟੀ ਵੱਲੋਂ ਬੋਹਾ ਖੇਤਰ ਦੇ ਪਿੰਡ ਸੇਰਖਾਂ ਵਾਲਾ ਸੈਦੇਵਾਲਾ ਤੇ ਆਲਮਪੁਰ ਮੰਦਰਾ ਵਿਖੇ ਅਰਥੀ ਫੂਕ ਰੋਸ ਮੁਜ਼ਾਹਰੇ ਕੀਤੇ ਗਏ । ਇਸ ਮੌਕੇ ਤੇ ਲੋਕਾਂ ਦੇ ਇੱਕਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸੱਕਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਕੌਮਾਂਤਰੀ ਮਾਰਕੀਟ ਵਿੱਚ ਤੇਲ ਦੀਆ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਦੇ ਬਾਵਜੂਦ ਦੇਸ਼ ਵਿਚ ਪੈਟਰੋਲੀਅਮ ਪਦਾਰਥਾਂ ਦੀਆ ਕੀਮਤਾਂ ਆਮ ਲੋਕਾਂ ਦੀ ਖਰੀਦ ਸ਼ਕਤੀ ਤੋਂ ਬਾਹਰ ਹੁੰਦੀਆਂ ਜਾ ਰਹੀਆ ਹਨ ਤੇ ਖਪਤਕਾਰਾਂ ਨੂੰ ਇਹਨਾਂ ਦੀ ਅਸਲ ਕੀਮਤਾਂ ਨਾਲੋ ਟੈਕਸਾਂ ਦੇ ਰੂਪ ਵਿਚ ਦੁੱਗਣਾ ਭੁਗਤਾਨ ਕਰਨਾ ਪੈ ਰਿਹਾ ਹੈ। ਉਂਨ੍ਹਾ ਕਿਹਾ ਕਿ ਜਦੋ ਹੋਰ ਸਾਰੀਆਂ ਵਰਤੋਂ ਦੀਆਂ ਵਸਤੂਆ ਤੇ ਸਰਕਾਰ ਜੀ.ਐਸ.ਟੀ. ਦੀ 28 ਫੀਸਦੀ ਤੱਕ ਦੀ ਸਲੈਬ ਲਾਗੂ ਕੀਤੀ ਗਈ ਹੈ ਪਰ ਪਟਰੋਲ ਤੇ ਡੀਜਲ ਨੂੰ ਇਸ ਤੋਂ ਤੋਂ ਬਾਹਰ ਰੱਖ ਕੇ ਲੋਕਾਂ ਦੀ ਦੋਹੇ ਹੱਥੀ ਲੁੱਟ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕੇ ਤੇਲ ਦੀਆ ਕੀਮਤਾ ਵਿਚ ਹੋਏ ਭਾਰੀ ਵਾਧੇ ਦਾ ਅਸਰ ਬਜਾਰ ਦੀਆਂ ਹੋਰ ਵਸਤੂਆਂ ਤੇ ਵੀ ਸਿੱਧੇ ਰੂਪ ਵਿਚ ਪੈ ਰਿਹਾ ਹੈ ਜਿਸ ਕਾਰਨ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ। ਕਾਮਰੇਡ ਅਰਸ਼ੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀਆਂ ਸਾਰੀਆ ਆਰਥਿਕ ਨੀਤੀਆ ਅੰਬਾਨੀਆਂ ਤੇ ਅਡਾਨੀਆਂ ਵਰਗੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਹਨ ਤੇ ਇਹਨਾਂ ਵਿਚੋ ਆਮ ਆਦਮੀ ਦੇ ਹਿੱਤ ਪੂਰੀ ਤਰਾ ਮਨਫੀ ਹਨ। ਚਾਹੀਦਾ ਤਾਂ ਇਹ ਸੀ ਕਿ ਕੇਂਦਰ ਸਰਕਾਰ ਉਥੋ ਦੇ ਲੋਕਾਂ ਦੀਆਂ ਭਾਵਨਾਵਾਂ ਸਮਝ ਕੇ ਉਹਨਾਂ ਨੂੰ ਵਿਸਵਾਸ਼ ਵਿਚ ਲੈਂਦੀ ਪਰ ਸਰਕਾਰ ਨੇ ਦੇਸ਼ ਭਗਤੀ ਦਾ ਡਰਾਮਾ ਕਰਕੇ ਇਹ ਸਰਕਾਰ ਇਸ ਲਈ ਤੋੜ ਦਿੱਤੀ ਹੈ ਤਾਂ ਕਿ ਸਾਰੇ ਦੇਸ ਵਿਚ ਵੋਟਾਂ ਦੀ ਫਿਰਕੂ ਅਧਾਰ ਤੇ ਸਫਬੰਦੀ ਹੋ ਸਕੇ। ਇੰਨ੍ਹਾਂ ਪਬਲਿਕ ਮੀਟਿੰਗਾਂ ਨੂੰ ਹੋਰਨਾ ਤੋਂ ਇਲਾਵਾ ਕਾਮੇਡ ਗੁਰਬਚਨ ਸਿੰਘ ਮੰਦਰਾਂ, ਤਹਿਸੀਲ ਬੁਢਲਾਡਾ ਦੇ ਸੱਕਤਰ ਕਾਮਰੇਡ ਵੇਦ ਪ੍ਰਕਾਸ਼, ਜਗਨ ਨਾਥ ਬੋਹਾ, ਜੀਤ ਸਿੰਘ ਬੋਹਾ , ਮਨਜੀਤ ਕੌਰ ਗਾਮੀਵਾਲਾ , ਸੀਤਾ ਸਿੰਘ ਤੇ ਤਰਸੇਮ ਚੰਦ ਸੈਕਟਰੀ ਨੇ ਵੀ ਸੰਬੋਧਿਤ ਕੀਤਾ।

WRITTEN BY