ਬਟਾਲਾ, 21 ਜੂਨ (ਲੱਕੀ ਰਾਜਪੂਤ)- ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਵਿਚ ਭਰਤੀ ਹੋਏ 81 ਜਵਾਨਾਂ ਵਲੋਂ ਅਜ ਸਥਾਨਕ ਪੁਲਿਸ ਲਾਈਨ ਵਿਖੇ ਮੁਢਲੀ ਸਿਖਲਾਈ ਮੁਕੰਮਲ ਕਰਨ ਉਪਰੰਤ ਪਾਸਿੰਗ-ਆਊਟ ਪਰੇਡ ਕੀਤੀ ਗਈ। ਪੰਜਾਬ ਹੋਮਗਾਰਡ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਪਰੇਡ ਦਾ ਮੁਆਇਨਾ ਕਰਨ ਉਪਰੰਤ ਪਰੇਡ ਕੋਲੋਂ ਸਲਾਮੀ ਲਈ। ਇਸ ਮੌਕੇ ਐਸ.ਪੀ. ਬਟਾਲਾ ਪੁਲਿਸ ਸੂਬਾ ਸਿੰਘ, ਬਟਾਲੀਅਨ ਕਮਾਂਡਰ ਕਿਸ਼ਨ ਚੰਦ, ਡੀ.ਐਸ.ਪੀ. ਹਰੀਸ਼ਰਨ ਸ਼ਰਮਾਂ, ਸਟਾਫ਼ ਅਫ਼ਸਰ ਮਨਪ੍ਰੀਤ ਸਿੰਘ, ਹਰਦੀਪ ਸਿੰਘ ਬਾਜਵਾ ਡਿਪਟੀ ਚੀਫ਼, ਫਾਇਰ ਅਫ਼ਸਰ ਰਵਿੰਦਰ ਕੁਮਾਰ ਅਤੇ ਵਣ ਰੇਂਜ ਅਫ਼ਸਰ ਰਛਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਵਿਚ ਤਰਸ ਦੇ ਅਧਾਰ ’ਤੇ ਨੌਂਕਰੀ ਹਾਸਲ ਕਰਨ ਵਾਲੇ 81 ਜਵਾਨਾਂ ਜਿਨਾਂ ਵਿਚ 21 ਲੜਕੀਆਂ ਸ਼ਾਮਲ ਸਨ ਨੂੰ ਬਟਾਲਾ ਦੀ ਪੁਲਿਸ ਲਾਈਨ ਵਿਖੇ 45 ਦਿਨਾਂ ਦੀ ਮੁੱਢਲੀ ਸਿਖਲਾਈ ਹੋਮਗਾਰਡ ਦੇ ਸਟਾਫ਼ ਅਫ਼ਸਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਬਟਾਲੀਅਨ ਦੇ ਹੋਰ ਅਧਿਕਾਰੀਆਂ ਵਲੋਂ ਦਿਤੀ ਗਈ। ਇਸ ਸਿਖਲਾਈ ਦੌਰਾਨ ਜਵਾਨਾਂ ਨੂੰ ਪਰੇਡ, ਹਥਿਆਰਾਂ ਦੀ ਸਿਖਲਾਈ, ਹੋਮ ਗਾਰਡ ਅਤੇ ਸਿਵਲ ਡਿਫੈਂਸ ਬਾਰੇ ਸਿਖਿਆ ਦਿਤੀ ਗਈ। ਸਾਰੇ ਹੀ ਜਵਾਨਾਂ ਨੇ ਇਸ ਸਿਖਲਾਈ ਨੂੰ ਸਫਲਤਾ ਨਾਲ ਪਾਸ ਕੀਤਾ। ਮੁਢਲੀ ਸਿਖਲਾਈ ਪਾਸ ਕਰਨ ਵਾਲੇ ਜਵਾਨਾਂ ਨੇ ਅਜ ਸ਼ਾਨਦਾਰ ਪਾਸਿੰਗ ਆਊਟ ਪਰੇਡ ਦਾ ਮੁਜ਼ਾਹਰਾ ਕਰ ਕੇ ਅਧਿਕਾਰੀਆਂ, ਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਆਪਣੇ ਪਰਿਵਾਰਕ ਮੈਂਬਰਾਂ ਦਾ ਦਿਲ ਜਿਤ ਲਿਆ। ਜਵਾਨ ਲਵਪ੍ਰੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ ਅਤੇ ਲੜਕੀਆਂ ਵਿਚੋਂ ਨਰੇਸ਼ ਕੁਮਾਰੀ ਨੂੰ ਬੈਸਟ ਕੈਡਿਟ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਇਸ ਮੌਕੇ ਪੰਜਾਬ ਹੋਮਗਾਰਡ ਦੇ ਕਮਾਂਡੈਂਟ ਜਸਬੀਰ ਸਿੰਘ ਅਤੇ ਬਟਾਲੀਅਨ ਕਮਾਂਡਰ ਕਿਸ਼ਨ ਚੰਦ ਨੇ ਸਿਖਲਾਈ ਪਾਸ ਕਰਨ ਵਾਲੇ ਜਵਾਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸਫਲ ਭਵਿਖ ਦੀ ਕਾਮਨਾ ਕੀਤੀ। ਇਸ ਮੌਕੇ ਅਧਿਕਾਰੀਆਂ ਵਲੋਂ ਜਵਾਨਾਂ ਨੂੰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੂੰ ਵੀ ਚੁਕਾਈ ਗਈ। ਕਮਾਂਡੈਂਟ ਜਸਬੀਰ ਸਿੰਘ ਨੇ ਜਵਾਨਾਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਹੋਮਾਗਰਡ ਦਾ ਗੌਰਵਮਈ ਇਤਿਹਾਸ ਰਿਹਾ ਹੈ ਅਤੇ ਨਵੇਂ ਭਰਤੀ ਹੋਏ ਜਵਾਨਾਂ ਨੂੰ ਇਸ ਮਾਣ ਵਿਚ ਹੋਰ ਵਾਧਾ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਭਰਤੀ ਹੋਏ ਜਵਾਨਾਂ ਨੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।ਇਸ ਮੌਕੇ ਰਵੇਲ ਸਿੰਘ ਰੰਧਾਵਾ, ਸੁਖਰਾਜ ਸਿੰਘ ਸੋਹਲ, ਮੇਲਾ ਰਾਮ, ਪ੍ਰਸ਼ੋਤਮ ਲਾਲ (ਸਾਰੇ ਕੰਪਨੀ ਕਮਾਂਡਰ), ਮਨਜੀਤ ਸਿੰਘ, ਨਵਜੀਤ ਸਿੰਘ, ਜਤਿੰਦਰ ਸਿੰਘ (ਪਲਟੂਨ ਕਮਾਂਡਰ), ਸ਼ਿਵ ਕੁਮਾਰ, ਸੁਬੇਗ ਸਿੰਘ, ਜਗਤਾਰ ਮਸੀਹ, ਹਰਬਖਸ਼ ਸਿੰਘ ਪੋਸਟ ਵਾਰਡਨ, ਗੁਰਮੁਖ ਸਿੰਘ ਪੋਸਟ ਵਾਰਡਨ, ਨਰੇਸ਼ ਕਪੂਰ, ਰਮਨ ਨਈਅਰ, ਕਪਿਲ ਚੋਪੜਾ, ਸਟਾਫ਼ ਬਟਾਲੀਅਨ ਨੰ:1 ਤੇ 2, ਜ਼ਿਲ੍ਹਾ ਗੁਰਦਾਸਪੁਰ ਦੀ ਸਿਵਲ ਡਿਫੈਂਸ ਦੇ ਟੀਮ ਮੈਂਬਰ ਵੀ ਹਾਜ਼ਰ ਸਨ।
ਹੋਮਗਾਰਡ ਦੇ 81 ਜਵਾਨਾਂ ਨੇ ਮੁੱਢਲੀ ਸਿਖਲਾਈ ਹਾਸਲ ਕਰਕੇ ਪਾਸਿੰਗ-ਆਊਟ ਪਰੇਡ ’ਚ ਹਿੱਸਾ ਲਿਆ



