ਸਾਰੇ ਧਰਮਾਂ ਦੇ ਮੁਜਲੂਮ ਇਕਮੰਚ ’ਤੇ ਹੋਣ ਇਕੱਠੇ
ਫ਼ਰੀਦਕੋਟ 21 ਜੂਨ (ਗੁਰਜੀਤ ਰੋਮਾਣਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਅਤੇ ਸਜਾਵਾ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਇਲਾਵਾ ਜਾਪ ਕਰਦੀਆਂ ਸੰਗਤਾ ‘ਤੇ ਗੋਲੀ ਚਲਾਉਣ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਗਾੜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਚਲ ਰਹੇ ਇਨਸਾਫ ਮੋਰਚਾ ਦੀ ਹਮਾਇਤ ‘ਤੇ ਆਏ ਬਾਮਸੇਫ ਦੇ ਨੈਸ਼ਨਲ ਚੇਅਰਮੈਨ ਵਾਮਨ ਮੇਸ਼ਰਾਮ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ‘ਚ ਢਿਲ ਵਰਤੀ ਤਾਂ ਦੇਸ ਦੇ 500 ਜਿਲ੍ਹਿਆਂ ‘ਚ ਸੂਬਾ ਸਰਕਾਰ ਖਿਲਾਫ਼ ਅੰਦਲੋਨ ਵਿਢਿਆ ਜਾਵੇਗਾ। ਇਸ ਮੌਕੇ ਫ਼ਰੀਦਕੋਟ-ਚਹਿਲ ਰੋਡ ‘ਤੇ ਪਤਰਕਾਰਾਂ ਦੇ ਰੂ-ਬ-ਰੂ ਹੁੰਦੇ ਹੋਏ ਨੈਸ਼ਨਲ ਅਤੇ ਇੰਟਰਨੈਸ਼ਨਲ ਬਾਮਸੇਫ ਦੇ ਚੇਅਰਮੈਨ ਵਾਮਨ ਮੇਸ਼ਰਾਮ ਨੇ ਕਿਹਾ ਕਿ ਦੇਸ਼ ਦੇ ਵਖ ਵਖ ਸੂਬਿਆਂ ‘ਚ ਰਹਿੰਦੇ ਲੋਕ ਸੰਵਿਧਾਨ ਤੌਰ ਤੇ ਆਪੋ ਆਪਣੇ ਧਰਮ ਨੂੰ ਮੰਨਦੇ ਹਨ ਪ੍ਰੰਤੂ ਘਟ ਗਿਣਤੀ ਦੇ ਲੋਕਾਂ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਰਗਾੜੀ ਕਾਂਡ ਨੂੰ ਲੈ ਕੇ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ ਤਿੰਨ ਸਾਲ ਪਹਿਲਾਂ ਹੀ ਦੋਸ਼ੀਆਂ ਦਾ ਪਰਦਾਫਾਸ ਕਰ ਦਿਤੀ ਸੀ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਮਾਮਲੇ ਨੂੰ ਦਬਾਉਣ ਦੇ ਨਾਲ ਨਾਲ ਨਿਰਦੋਸ਼ ਸਿਖ ਨੌਜਵਾਨਾਂ ‘ਤੇ ਜੁਲਮ ਢਾਉਣੇ ਸੁਰੂ ਕਰ ਦਿਤੇ ਅਤੇ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਪਾਸਾ ਵਟ ਲਿਆ, ਉਨ੍ਹਾਂ ਕਿਹਾ ਕਿ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਧਰਤੀ ‘ਤੇ ਚਲ ਰਿਹਾ ਇਨਸਾਫ ਮੋਰਚਾ ਪੂਰੀ ਤਰ੍ਹਾਂ ਚੜ੍ਹਦੀਕਲਾਂ ‘ਚ ਹੈ,ਇਸ ਮੌਕੇ ਭਗਵਾਨ ਸਿੰਘ ਚੌਹਾਨ ਵਾਇਸ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਭਾਰਤ, ਗੁਰਮੇਲ ਸੰਧੂ ਵਾਇਸ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਗੁਰਲਾਲ ਸੈਲਾ ਵਰਕਿੰਗ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਗੁਰਦੀਪ ਸਿੰਘ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਗੁਰਮੇਸ਼ ਚੰਦਰ ਜਨਰਲ ਸਕਤਰ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ.ਮਹਿੰਦਰਪਾਲ ਸਿੰਘ, ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਅਰਾਈਆਂ, ਇਕਬਾਲ ਸਿੰਘ ਬਰੀਵਾਲਾ, ਪ੍ਰਗਟ ਸਿੰਘ ਮਖੂ, ਅਮਰੀਕ ਸਿੰਘ ਬਲੋਵਾਲ, ਨਵਦੀਪ ਸਿੰਘ ਬਾਜਵਾ, ਨਰਿੰਦਰਪਾਲ ਸਿੰਘ ਅੰਮ੍ਰਿਤਸਰ, ਗੁਰਬਖਸ ਸਿੰਘ ਆਦਿ ਹਾਜਰ ਸਨ।



