Skip to content
Independent perspectives. Global stories.
BREAKING

ਮਾਤਾ ਗੁਜਰੀ ਕਾਲਜ ’ਚ ਸਵੱਛਤਾ ਜਾਗਰੂਕਤਾ ਸਬੰਧੀ ਵਿਸ਼ੇਸ਼ ਲੈਕਚਰ

Share this story

ਫ਼ਤਹਿਗੜ੍ਹ ਸਾਹਿਬ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਮਾਤਾ ਗੁਜਰੀ ਕਾਲਜ ਵਿਚ ਚਲ ਰਹੀ ਸਵੱਛ ਭਾਰਤ ਸਮਰ ਇੰਟਰਨਸ਼ਿਪ ਤਹਿਤ ਟਾਟਾ ਇੰਸਟੀਚਿਊਟ ਆਫ਼ ਸ਼ੋਸ਼ਲ ਸਾਇਸਜ਼, ਮੁੰਬਈ ਦੇ ਰਿਸਰਚ ਸਕਾਲਰ ਅਮਿਤ ਕੁਮਾਰ ਦੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਭਾਰਤ ਵਿਚੋਂ ਗੰਦਗੀ ਸਿਰ ‘ਤੇ ਢੋਣ ਦੀ ਪ੍ਰਥਾ ਦੇ ਅੰਤ ਸਬੰਧੀ ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਵਿਸ਼ੇ ਉਪਰ ਬੋਲਦਿਆਂ ਮੁੱਖ ਵਕਤਾ ਨੇ ਕਿਹਾ ਕਿ ਸਮਾਜ ਵਿਚੋਂ ਗੰਦਗੀ ਸਾਫ ਕਰਨ ਲਈ ਹਰ ਇਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਮਾਜ ਦੇ ਸਾਂਝੇ ਯਤਨਾਂ ਨਾਲ ਹੀ ਗੰਦਗੀ ਨੂੰ ਤਕਨਾਲੌਜੀ ਦੇ ਪ੍ਰਯੋਗ ਨਾਲ ਸਾਫ ਕਰਨ ਦੇ ਉਪਰਾਲੇ ਹੋ ਸਕਦੇ ਹਨ। ਭਾਰਤ ਦੇ ਅਨੁਮਾਨਿਤ 13 ਲੱਖ ਸਫਾਈ ਸੇਵਕਾਂ ਨੂੰ ਨਿਰੋਗ ਜੀਵਨ ਜਿਉਣ ਦੇ ਅਵਸਰ ਪ੍ਰਦਾਨ ਕਰਨਾ ਸਭਿਅਕ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਸਿੱਖਿਆ ਇਕ ਅਜਿਹਾ ਮਾਧਿਅਮ ਹੈ ਜੋ ਸਫਾਈ ਪ੍ਰਤੀ ਸਾਡੀ ਜ਼ਿੰਮੇਵਾਰੀ ਲਈ ਜਾਗਰੂਕ ਕਰਦਾ ਹੈ। ਸਾਨੂੰ ਆਪਣੇ ਆਲੇ-ਦੁਆਲੇ ਦੀ ਹੱਥੀਂ ਸਫਾਈ ਰੱਖਣ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ। ਜੌਗਰਫੀ ਵਿਭਾਗ ਦੇ ਮੁਖੀ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਮ ਲੋਕਾਂ ਨੂੰ ਜਨਤਕ ਥਾਵਾਂ ਦੀ ਸਫਾਈ ਰੱਖਣ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਤੰਦਰੁਸਤ ਚੌਗਿਰਦਾ ਹੀ ਨਿਰੋਗ ਜੀਵਨ ਦਾ ਆਧਾਰ ਹੈ। ਇਸ ਮੌਕੇ ਪ੍ਰੋ. ਤਰਨਪ੍ਰੀਤ ਕੌਰ, ਡਾ. ਦਲੀਪ ਸਿੰਘ, ਪ੍ਰੋ. ਹਰਸਿਮਰਨ ਸਿੰਘ ਅਤੇ ਡਾ. ਇੰਦਰਜੀਤ ਸਿੰਘ ਹਾਜ਼ਿਰ ਸਨ। ਲੈਕਚਰ ਉਪਰੰਤ ਵਿਦਿਆਰਥੀਆਂ ਨੇ ਸਰਗਰਮੀ ਨਾਲ ਵਿਚਾਰ ਚਰਚਾ ਵਿਚ ਭਾਗ ਲਿਆ।

WRITTEN BY