Skip to content
Independent perspectives. Global stories.
BREAKING

ਖਹਿਰਾ ਮੁਸਤਰਕਾ ’ਚ ਛਿੰਝ ਮੇਲਾ ਤੇ ਕਬਡੀ ਟੂਰਨਾਮੈਂਟ ਕਰਵਾਇਆ

Share this story

ਮਹਿਤਪੁਰ, 20 ਜੂਨ (ਅਸ਼ੋਕ ਚੌਹਾਨ)-ਪਿੰਡ ਖਹਿਰਾ ਮੁਸਤਰਕਾ ਵਿਖੇ ਬਾਬਾ ਪੰਜ ਪੀਰ ਸਪੋਰਟਸ ਕਲਬ ਖਹਿਰਾ ਮੁਸਤਰਕਾ ਵਲੋਂ ਇਲਾਕਾ ਨਿਵਾਸੀਆਂ ਤੇ ਐਨਆਰ ਆਈ ਵੀਰਾਂ ਦੇ ਸਹਿਯੋਗ ਨਾਲ ਛਿੰਝ ਮੇਲਾ ਤੇ ਕਬਡੀ ਟੂਰਨਾਮੈਂਟ ਕਰਵਾਇਆ ਗਿਆ । ਕਬਡੀ ਟੂਰਨਾਮੈਂਟ ਦੌਰਾਨ ਕੁਲ ਅਠ ਟੀਮਾਂ ਨੇ ਭਾਗ ਲਿਆ ਕਬਡੀ ਟੂਰਨਾਮੈਂਟ ਫਾਈਨਲ ਮੈਚ ਰੌਂਤਾ ਕਲਬ ਤੇ ਬਾਬਾ ਪੰਜ ਪੀਰ ਸਪੋਰਟਸ ਕਲਬ ਖਹਿਰਾ ਮੁਸਤਰਕਾ ਵਿਚਕਾਰ ਹੋਇਆ ਖਹਿਰਾ ਮੁਸਤਰਕਾ ਕਲਬ ਨੇ ਰੌਂਤਾ ਕਲਬ ਨੂੰ ਹਰਾ ਕੇ ਕਬਡੀ ਟੂਰਨਾਮੈਂਟ ਤੇ ਕਪ ਤੇ ਕਬਜ਼ਾ ਕੀਤਾ ਇਸ ਮੌਕੇ ਛਿੰਝ ਮੇਲਾ ਵੀ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੇ ਨਾਮੀ ਪਹਿਲਵਾਨਾਂ ਨੇ ਹਿਸਾ ਲਿਆ । ਇਸ ਮੌਕੇ ਝੰਡੀ ਦੀ ਕੁਸ਼ਤੀ ਮੰਗਾਂ ਮਲਸੀਆਂ ਤੇ ਲਿਆਕਤ ਅਲੀ ਵਿਚਕਾਰ ਹੋਈ ਇਸ ਮੌਕੇ ਲਿਆਕਤ ਅਲੀ ਨੇ ਮੰਗਾਂ ਮਸ਼ੀਨਾਂ ਨੂੰ ਚਿਤ ਕਰਕੇ ਝੰਡੀ ਦੀ ਕੁਸ਼ਤੀ ਤੇ ਕਬਜ਼ਾ ਕੀਤਾ । ਇਸ ਟੂਰਨਾਮੈਂਟ ਦੌਰਾਨ ਬਚਿਤਰ ਸਿੰਘ ਕੋਹਾੜ ਤੇ ਅਮਰਜੀਤ ਸਿੰਘ ਸਰਪੰਚ ਕੇਵਲ ਸਿੰਘ ਸਾਬਕਾ ਸਰਪੰਚ ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਵਲੋਂ ਜੇਤੂ ਖਿਡਾਰੀਆਂ ਤੇ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਇਸ ਮੌਕੇ ਕਮੇਟੀ ਮੈਂਬਰ ਸੁਖਾ, ਗਿੰਦਾ, ਜਗਮਿੰਦਰ ਸਿੰਘ ਬਿੰਦਾ, ਸਰਬਜੀਤ ਸਿੰਘ, ਪਿੰਕੂ, ਗੌਤਮ ਪਹਿਲਵਾਨ ਮਹਿਤਪੁਰ, ਭੀਮਾ ਪਹਿਲਵਾਨ ਸ਼ਾਹਕੋਟ ਤੇ ਹੋਰ ਮੈਂਬਰ ਹਾਜ਼ਰ ਸਨ ।

WRITTEN BY