ਬੁਢਲਾਡਾ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋ ਘੋਸ਼ਿਤ ਬੀ.ਐਸ.ਸੀ. ਭਾਗ ਪਹਿਲਾ ਦੇ ਨਤੀਜੇ ਵਿੱਚ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਮਾਨਯੋਗ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੋਗੋਵਾਲ ਨੇ ਨਤੀਜਿਆ ਸਬੰਧੀ ਕਾਲਜ ਪ੍ਰਿੰਸੀਪਲ ਅਧਿਆਪਕਾਂ ਅਤੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸੰਸਥਾ ਪੰਜਾਬ ਦੇ ਮੋਹਰੀ ਕਾਲਜਾਂ ਵਿਚੋ ਇੱਕ ਹੈ ਇਸ ਸੰਸਥਾ ਨੇ ਵਿੱਦਿਅਕ ,ਖੇਡਾਂ ਅਤੇ ਸੱਭਿਆਚਾਰਕ ਖੇਤਰ ਵਿੱਚ ਵੀ ਬਹੁਤ ਨਾਮਣਾ ਖੱਟਿਆ ਹੈ। ਸਾਰੇ ਵਿਦਿਆਰਥੀਆਂ ਨੇ ਪਹਿਲੀ ਡਵੀਜਨ ਹਾਸਿਲ ਕੀਤੀ।ਨਾਨ ਮੈਡੀਕਲ ਵਿਦਿਆਰਥਣ ਰਮਨਦੀਪ ਕੋਰ ਪੁਤਰੀ ਸ. ਪਰਮਜੀਤ ਸਿੰਘ ਨੇ 88% ਪ੍ਰਤੀਸ਼ਤ ,ਬਲਜਿੰਦਰ ਕੌਰ ਅਤੇ ਕਮਲਪ੍ਰੀਤ ਸ਼ਰਮਾਂ ਨੇ 84.36% ਅਤੇ ਰਾਜਵੀਰ ਕੋਰ ਨੇ 83.9% ਅਤੇ ਮੈਡੀਕਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੋਰ ਨੇ 84.54% ਅਤੇ ਅੰਜਲੀ ਨੇ 83.27% ਅਤੇ ਮਨਦੀਪ ਕੋਰ ਤੇ ਡਿੰਕੀ ਗੋਇਲ ਨੇ ਸਾਝੇ ਤੋਰ ਤੇ 82.72 % ਅੰਕ ਪ੍ਰਾਪਤ ਕਰਕੇ ਕਾਲਜ ਵਿਚੋ ਕ੍ਰਮਵਾਰ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ । ਕਾਲਜ ਵਿੱਚ ਰੱਖੇ ਗਏ ਸਨਮਾਨ ਸਮਾਰੋਹ ਵਿਚ ਪ੍ਰਿੰਸੀਪਲ ਡਾਂ ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆ ਦਾ ਸਨਮਾਨ ਕਰਦਿਆ ਕਾਲਜ ਦੇ ਸਾਇੰਸ ਵਿਭਾਗ ਦੇ ਮੁਖੀ ਪ੍ਰੋ.ਬਿਕਰਮਜੀਤ ਸਿੰਘ ਅਤੇ ਸੰਬਧਿਤ ਅਧਿਆਪਕਾਂ ਨੂੰ ਜਿੱਥੇ ਵਧਾਈਆਂ ਦਿੱਤੀਆ ਉਥੇ ਵਿਦਿਆਰਥੀਆ ਨੂੰ ਸਬੋਧਨ ਕਰਦਿਆ ਕਿਹਾ ਕੀ ਪੜਾਈ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਖਤ ਮਿਹਨਤ ਅਤੇ ਪੜਾਈ ਵਿੱਚ ਲਗਨ ਦਾ ਹੋਣਾਂ ਬਹੁਤ ਜਰੂਰੀ ਹੈ। ਉਹਨਾਂ ਵਿਸ਼ਵਾਸ਼ ਦਿੱਤਾ ਕਿ ਜੋ ਵਿਦਿਆਰਥੀ ਪੜਾਈ ਵਿਚ ਆਪਣੀ ਮਿਹਨਤ ਨਾਲ ਕਾਲਜ ਅਤੇ ਯੂਨੀਵਰਸਿਟੀ ਵਿਚੋ ਪੁਜੀਸ਼ਨਾ ਹਾਸਿਲ ਕਰਨਗੇ ਕਾਲਜ ਵੱਲੋ ਉਹਨਾ ਵਿਦਿਆਰਥੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ।
ਇਸ ਮੋਕੇ ਸਾਇੰਸ ਵਿਭਾਗ ਦੇ ਪ੍ਰੋਫੈਸਰ ਡਾਂ ਰਿਸ਼ੀ ਕੁਮਾਰ, ਪ੍ਰੋ. ਹਨੀਸ਼ਾ ,ਰਜਨੀ, ਅਮਨਪ੍ਰੀਤ ਕੋਰ ਅਤੇ ਮਨਪ੍ਰੀਤ ਕੋਰ ਹਾਜਿਰ ਸਨ।
ਬੀ.ਐਸ.ਸੀ. ਦੇ ਨਤੀਜੇ ’ਚ ਗੁਰੂ ਨਾਨਕ ਕਾਲਜ ਬੁਢਲਾਡਾ ਮੋਹਰੀ



