ਫਿਰੋਜ਼ਸ਼ਾਹ, 19 ਜੂਨ (ਗੁਰਤਾਰ ਸਿੰਘ ਸਿਧੂ)- ਪੰਜਾਬ ਇੰਟਰਲਾਕ ਫੈਕਟਰੀ ਵੈਲਫੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਮਹਿਤਪੁਰ ਵਿਖੇ ਹੋਈ ਇਸ ਵਿਚ ਪੂਰੇ ਪੰਜਾਬ ਤੋਂ ਫੈਕਟਰੀ ਮਾਲਕਾਂ ਨੇ ਹਿਸਾ ਲਿਆ ਜਿਸ ਵਿਚ ਕੇ ਕੇ ਵਰਮਾ ਡਿਪਟੀ ਡਾਇਰੈਕਟਰ ਨੈਸ਼ਨਲ ਸਮਾਲ ਇੰਡਸਟਰੀ ਜਲੰਧਰ ਮੁਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਿਹਨਾਂ ਕੇਂਦਰ ਸਰਕਾਰ ਦੁਆਰਾ ਫੈਕਟਰੀ ਮਾਲਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰੈਸ ਸਕਤਰ ਕੇ ਐਸ ਢਿਲੋਂ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਸ਼ਸ਼ੀ ਵਰਧਨ ਦੀ ਅਗਵਾਈ ਵਿਚ ਆ ਰਹੀਆਂ ਦਰਪੇਸ਼ ਪ੍ਰੇਸ਼ਾਨੀਆਂ ਜਿਹਨਾਂ ਵਿਚ ਠੇਕੇਦਾਰ ਅਤੇ ਸਰਕਾਰੀ ਅਫਸਰਸ਼ਾਹੀ ਦੀ ਲੁਟ-ਖਸੁਟ , ਰੇਤਾ ਬਝਦੀ ਦੇ ਭਾਅ ਸਬੰਧੀ ,ਨਰੇਗਾ ਤਹਿਤ ਫਸਿਆ ਪੈਸਾ ਕਢਾਉਣ ,ਆਈ ਐਸ ਆਈ ਮਾਰਕਾ ਲੈਣ ਦੀਆਂ ਫੀਸਾਂ ਘਟਾਉਣ ਅਤੇ ਟਾਇਲਾਂ ਦੇ ਰੇਟ ਤੈਅ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਵਰਧਨ ਨੇ ਕਿਹਾ ਕਿ ਜੇਕਰ ਕਿਸੇ ਵੀ ਫੈਕਟਰੀ ਮਾਲਕ ਜਾਂ ਐਸੋਸੀਏਸ਼ਨ ਦੇ ਮੈਂਬਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਐਸੋਸੀਏਸ਼ਨ ਉਸ ਨਾਲ ਚਟਾਨ ਵਾਂਗ ਖੜੇਗੀ ਅਤੇ ਠੇਕੇਦਾਰ ਅਤੇ ਸਰਕਾਰੀ ਅਫਸਰਸ਼ਾਹੀ ਦੇ ਘਟੀਆ ਮਨਸੂਬਿਆਂ ਨੂੰ ਕਾਮਯਾਬ ਨਹੀ ਹੋਣ ਦਿਤਾ ਜਾਵੇਗਾ। ਇਸ ਮੌਕੇ ਪੰਜਾਬ ਭਰ ਤੋਂ ਫੈਕਟਰੀ ਮਾਲਕ ਹਾਜ਼ਰ ਸਨ।
ਪੰਜਾਬ ਇੰਟਰਲਾਕ ਫੈਕਟਰੀ ਐਸੋਸੀਏਸ਼ਨ ਦੀ ਮੀਟਿੰਗ



