Skip to content
Independent perspectives. Global stories.
BREAKING

ਪੰਜਾਬੀ ਲਿਖਾਰੀ ਸਭਾ ਜਲੰਧਰ ਦਾ ਵਿਸ਼ੇਸ਼ ਸਮਾਗਮ

Share this story

ਜਲੰਧਰ, 18 ਜੂਨ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਵਿਸ਼ੇਸ਼ ਪੰਜਾਬੀ ਲਿਖਾਰੀ ਸਭਾ ਜਲੰਧਰ ਦੇ ਵਿਸ਼ੇਸ਼ ਸਮਾਗਮ ਵਿਚ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਦੀ ਹੋਂਦ ਕਾਇਮ ਰਖਣ ਤੇ ਇਸ ਦੇ ਵਿਕਾਸ ਵਿਚ ਭਰਪੂਰ ਕੋਸ਼ਿਸ਼ ਕਰਨੀਂ ਹੋਏਗੀ ਇਹ ਦੁਖ ਦੀ ਗਲ ਹੈ ਕਿ 1966 ਵਿਚ ਬੋਲੀ ਦੇ ਆਧਾਰ ਤੇ ਸੂਬੇ ਵਿਚ ਅਜੇ ਤਕ ਪੰਜਾਬੀ ਸਰਕਾਰੀ ਬੋਲੀ ਨਹੀਂ ਬਣ ਸਕੀ ਚੰਡੀਗੜ੍ਹ ਦੇ ਸਕਤਰ ਤੋਂ ਲੈਕੇ ਇਕ ਤਸੀਲ ਤਕ ਅੰਗਰੇਜ਼ੀ ਵਿਚ ਹੀ ਸਾਰਾ ਕੰਮ ਕਾਜ ਚਲ ਰਿਹਾ ਹੈ ਪੰਜਾਬੀ ਦੇ ਮੁਦਈ ਫ੍ਰੀ ਆਪਣੇ ਬਚਿਆਂ ਨੂੰ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿਚ ਹੀ ਪੜਾਉਂਦੇ ਹਨ ਵਧਾਰਕ ਆਪਣੇ ਵੀ ਲੈਣ ਦੇਣ ਦੇ ਅਗਲੇ ਚੈਕ ਅੰਜ਼ਰੇਜੀ ਵਿਚ ਭਰਦੇ ਹਨ ਹੋਰ ਤਾਂ ਹੋਰ ਘਰ ਵੀ ਕਈ ਲੋਕ ਬਚਿਆ ਨਾਲ ਅੰਗਰੇਜ਼ੀ ਜਾਂ ਹਿੰਦੀ ਵਿਚ ਗਲ ਬਾਤ ਕਰਨਾਂ ਫ਼ਖ਼ਰ ਸਮਝਦੇ ਹਨ ਇਹ ਪ੍ਰਧਾਨਗੀ ਮੰਡਲ ਵਿਚ ਬੈਠੇ ਬੁਲਾਰਿਆਂ ਪ੍ਰ, ਗੋਪਾਲ ਸਿੰਘ ਬੁਟਰ ਜਗਦੀਸ਼ ਕੌਰ ਵਾਡੀਆ ਪਰਮਿੰਦਰ ਸਿੰਘ ਐਡਵੋਕੇਟ ਤੇ ਸੁਰਜੀਤ ਸਿੰਘ ਇੰਜੀਨੀਅਰ ਨੇ ਕਹੀਆਂ ਪਹਿਲਾਂ ਕਵੀ ਦਰਬਾਰ ਦਾ ਦੋਰ ਚਲਿਆ ਜਿਸ ਵਿਚ ਪਰਦਾਸ ਹੀਰ ਮੁਖਵਿੰਦਰ ਸਿੰਘ ਸੰਧੂ ਨੇ ਪ੍ਰੋ ਦਲਬੀਰ ਸਿੰਘ ਰਿਆੜ ਚਰਨਜੀਤ ਸਿੰਘ ਸੀਚੇਵਾਲ ਕੁਮਾਰ ਧਾਲੀਵਾਲ ਗੀਤਕਾਰ ਸੰਧੂ ਜਿੰਦੀ ਮਠੋਲੇ ਚਿੰਤੀ ਨਗੀਨਾ ਬੁਗਲਣ ਅਵਤਾਰ ਸਿੰਘ ਓਮ ਪ੍ਰਕਾਸ਼ ਛਾਬੜਾ ਮੁਖਤਾਰ ਸਿੰਘ ਜੋਸਣ ਅਜੀਤ ਸਿੰਘ ਫਤਹਿਪੁਰੀ ਸੁਰਿੰਦਰ ਸਿੰਘ ਤਰਨਤਾਰਨੀ ਨੇ ਕਵਿਤਾਵਾਂ ਪੜ੍ਹੀਆਂ ਬੀਬਾ ਗੁਰਬਚਨ ਕੌਰ ਦੂਆ ਨੇ ਅਖ਼ੀਰ ਵਿਚ ਬੋਲੀ ਦੇ ਹਕ ਵਿਚ ਆਵਾਜ਼ ਉਨ੍ਹਾਂ ਦਿਆਂ ਸਭਨਾਂ ਦਾ ਧੰਨਵਾਦ ਕੀਤਾ ਮੋਹਨ ਸਿੰਘ ਸਰਪ੍ਰਸਤ ਸਭਾ ਨੇ ਪ੍ਰੋ ਬੁਟਰ ਬੀਬੀ ਵਾਡੀਆ ਐਡਵੋਕੇਟ ਢੀਂਡਸਾ ਨੂੰ ਸਨਮਾਨਿਤ ਕੀਤਾ ਸ਼ਾਹਿਦ ਗੁਰਨਾਮ ਸਿੰਘ ਜਗਤਾਰ ਸਿੰਘ ਬੈਕਾਰ ਮੰਗਜੀਤ ਸਿੰਘ ਤਰਨਤਾਰਨ ਰੀਤੂ ਨਾਗੀ ਇੰਦਰਪਾਲ ਸਿੰਘ ਅਰੋੜਾ ਹਰਦੀਪ ਸਿੰਘ ਸਰਪੰਚ ਆਦਿ ਸਰੋਤਿਆਂ ਵਿਚ ਸਸੋਭਿਤ ਸਨ ਮਾਸਟਰ ਮਹਿੰਦਰ ਸਿੰਘ ਅਨੇਜਾ ਸਟੇਜ ਦੀ ਸੇਵਾ ਨਿਭਾਈ ਸਭਾ ਦੇ ਪ੍ਰਧਾਨ ਬੇਅੰਤ ਸਿੰਘ ਸਰਹਦੀ ਨੇ ਕਿਹਾ ਕਿ 15 ਜੁਲਾਈ ਦਾ ਸਮਾਗਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿਚ ਹੋਵੇਗਾ।

WRITTEN BY