Skip to content
Independent perspectives. Global stories.
BREAKING

ਲੁੱਟਾਂ ਖੋਹਾਂ ਕਰਣ ਵਾਲੇ ਦੋ ਦੋਸ਼ੀ ਪੁਲੀਸ ਨੇ ਕਾਬੂ ਕਰਕੇ ਮੋਟਰ ਸਾਇਕਲ ਤੇ ਮੋਬਾਇਲ ਫੋਨ ਕੀਤੇ ਬਰਾਮਦ

Share this story

ਅੰਮ੍ਰਿਤਸਰ, 18 ਜੂਨ (ਦਵਾਰਕਾ ਨਾਥ ਰਾਣਾ)- ਅੰਮ੍ਰਿਤਸਰ ਪੁਲੀਸ ਕਮਿਸ਼ਨਰ ਸ੍ਰੀ ਐਸ ਵਾਸਤਵ ਆਈ.ਪੀ.ਐਸ, ਸ੍ਰ: ਅਮਰੀਕ ਸਿੰਘ ਪਵਾਰ ਡੀ.ਸੀ.ਪੀ ਲਾਅ ਐਂਡ ਆਰਡਰ, ਸ੍ਰ: ਲਖਬੀਰ ਸਿੰਘ ਏ.ਡੀ.ਸੀ.ਪੀ.ਟੂ ਅਤੇ ਸੁਰਿੰਦਰ ਬਾਂਸਲ ਏ.ਸੀ.ਪੀ ਨਾਰਥ ਦੀਆਂ ਹਦੈਤਾਂ ਮੁਤਾਬਿਕ ਲੁੱਟਾਂ ਖੋਹਾਂ ਕਰਣ ਵਾਲਿਆਂ ਵਿੱਰੂਧ ਵਿਡੀ ਮੁਹਿਮ ਦੇ ਤਹਿਤ ਜੇਰ ਨਿਗਰਾਨੀ ਸ੍ਰ: ਸ਼ਿਵ ਦਰਸ਼ਨ ਮੁੱਖ ਅਫਸਰ ਥਾਣਾ ਸਿਵਲ ਲਾਇਨ, ਐਸ ਆਈ ਸ੍ਰ: ਨਿਸ਼ਾਨ ਸਿੰਘ ਇੰਚਾਰਜ ਚੌਂਕੀ ਸਰਕਟ ਹਾਉਸ ਅੰਮ੍ਰਿਤਸਰ ਸਮੇਤ ਪੁਲੀਸ ਪਾਰਟੀ ਮੁਕਦਮਾ ਨੰ:73 ਮਿਤੀ 15/02/18 ਜੁਰਮ 379 ਬੀ, ਭ:ਦ: ਥਾਣਾ ਸਿਵਲ ਲਾਇਨ ਅੰਮ੍ਰਿਤਸਰ ਦੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਉਰਫ ਪ੍ਰਭ ਪੁਤਰ ਗੁਰਜੀਤ ਸਿੰਘ ਕੋਮ ਜੱਟ ਵਾਸੀ ਕੰਦੋ ਵਾਲੀ ਥਾਣਾ ਝੰਡੇਰ ਜਿਲ੍ਹਾ ਅੰਮ੍ਰਿਤਸਰ, ਯਾਦਵਿੰਦਰ ਸਿੰਘ ਉਰਫ ਫੂਮਣ ਪੁਤਰ ਅਜਮੇਰ ਸਿੰਘ ਕੋਮ ਜੱਟ ਵਾਸੀ ਚੇਤਨ ਪੁਰਾ ਥਾਣਾ ਮਜੀਠਾ ਅੰਮ੍ਰਿਤਸਰ ਨੂੰ ਮਿਤੀ 14/06/18 ਨੂੰ ਗਿਰਫਤਾਰ ਕਰਕੇ ਮੁਕਦਮਾ ਹਜਾ ਵਿੱਚ ਖੋਹ ਕੀਤਾ ਸੈਮਸਮ ਐਸ 8 ਫੋਨ ਬ੍ਰਾਮਦ ਕੀਤਾ ਗਿਆ ਅਤੇ ਇਸ ਤੋ ਇਲਾਵਾ ਹੋਰ ਵੀ ਦੋ ਫੋਨ ਕੁਲ ਤਿੱਨ ਮਹਿੰਗੇ ਮੋਬਾਇਲ ਫੋਨ ਜੋ ਇਨ੍ਹਾਂ ਨੇ ਵੱਖ ਵੱਖ ਥਾਵਾਂ ਤੋਂ ਖੋਹ ਕੀਤੇ ਸਨ ਬ੍ਰਾਮਦ ਕੀਤੇ ਹਨ ਅਤੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ ਵੀ ਬ੍ਰਾਮਦ ਕੀਤਾ ਗਿਆ ਹੈ। ਇਨ੍ਹਾਂ ਦੋਸ਼ਿਆਂ ਨੇ ਜੋ ਮੋਬਾਇਲ ਫੋਨ ਖੋਹ ਕਰਕੇ ਅੱਗੇ ਵੇਚੇ ਹਨ ਉਨ੍ਹਾਂ ਨੂੰ ਬ੍ਰਾਮਦ ਕਰਨੇ ਅੱਜੇ ਬਾਕਿ ਹਨ। ਇਨ੍ਹਾਂ ਦੋਸ਼ਿਆਂ ਨੂੰ ਅਦਾਲਤ ਸ੍ਰੀ ਰਵਿੰਦਰ ਜੀਤ ਸਿੰਘ ਬਾਜਵਾ ਸੀ.ਜੇ.ਐਮ ਜੀ ਦੇ ਪੇਸ਼ ਕਰਕੇ 18/06/18 ਤੱਕ ਰਿਮਾਂਡ ਹਾਸਿਲ ਕਰ ਲਿਆ ਹੈ ਜਿਨ੍ਹਾਂ ਪਾਸੋ ਹੋਰ ਵੀ ਖੋਹਾਂ ਦੀਆਂ ਵਾਰਦਾਤਾ ਦੇ ਖੁਲਾਸੇ ਹੋਣ ਦੀ ਉਮੀਦ ਹੈ। ਇਨ੍ਹਾਂ ਨਾਲ ਹੋਰ ਵੀ ਦੋਸ਼ਿਆਂ ਨੇ ਮਿਲ ਕੇ ਵਾਰਦਾਤਾ ਕੀਤੀਆਂ ਹਨ ਜਿਨ੍ਹਾਂ ਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਏਗਾ।

WRITTEN BY