Skip to content
Independent perspectives. Global stories.
BREAKING

ਨੌਜਵਾਨ ਦੀ ਗੋਲੀ ਮਾਰ ਕੇ ਹਤਿਆ

Share this story

ਬੰਬੀਹਾ ਗਰੁੱਪ ਦੇ ਸੁਖਪ੍ਰੀਤ ਨੇ ਫੇਸਬੁੱਕ ਤੇ ਲਈ ਜ਼ੁੰਮੇਵਾਰੀ

ਰਾਮਪੁਰਾ ਫੂਲ 17 ਜੂਨ (ਮਨਪ੍ਰੀਤ ਸਿੰਘ ਗਿੱਲ, ਮਖਣ ਬੁਟਰ, ਮਨਦੀਪ ਢੀਂਗਰਾ)- ਫੂਲ ਟਾਊਨ ਵਿਖੇ ਦੋ ਅਣਪਛਾਤੇ ਵਿਅਕਤੀਆਂ ਨੇ ਦਿਨ-ਦਿਹਾੜੇ ਇੱਕ ਵਿਅਕਤੀ ਦੀ ਗੋਲੀਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਪ੍ਰਾਪਤ ਹੋਈ ਹੈ ।ਜਾਣਕਾਰੀ ਅਨੁਸਾਰ ਨੇੜਲੇ ਪਿੰਡ ਫੂਲ ਦੇ ਨੌਜਵਾਨ ਹਰਦੇਵ ਸਿੰਘ ਉਰਫ ਗੋਗੀ(45) ਵਾਸੀ ਫੂਲ ਗਿੱਲ ਕਲਾਂ ਰੋਡ ਤੇ ਬਣੇ ਆਪਣੇ ਪੋਲਟਰੀ ਫਾਰਮ ਤੇ ਰੋਜਾਨਾ ਦੀ ਤਰਾਂ ਕੰਮ ਕਰ ਰਿਹਾ ਸੀ ਤੇ ਪੋਲਟਰੀ ਫਾਰਮ ਤੇ ਦੋ ਮੋਟਰਸਾਇਕਲ ਸਵਾਰ ਅੰਡੇ ਲੈਣ ਦੇ ਬਹਾਨੇ ਆਏ ਤੇ ਗੋਗੀ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਘਟਨਾ ਸਥਾਨ ਤੋਂ ਫਰਾਰ ਹੋ ਗਏ ।ਇਸ ਘਟਨਾ ਦੀ ਜੁੰਮੇਵਾਰੀ ਗੈਗਸਟਰ ਬੰਬੀਹਾ ਦੇ ਸਾਥੀ ਸੁਖਪ੍ਰੀਤ ਬੁੱਢਾ ਨੇ ਫੇਸਬੁੱਕ ਤੇ ਪੋਸਟ ਪਾ ਕੇ ਆਪਣੇ ਸਿਰ ਲੈ ਲਈ ਹੈ ਤੇ ਕਿਹਾ ਹੈ ਕਿ ਇਹ ਕਤਲ ਮੈਂ ਤੇ ਅਮਨ ਜੈਤੋ ਨੇ ਕੀਤਾ ਹੈ।ਉਨ੍ਹਾਂ ਕਿਹਾ ਕਿ ਗੋਗੀ ਨੇ ਸਾਡੇ ਸਾਥੀ ਦਵਿੰਦਰ ਬੰਬੀਹਾ ਦੀ ਮੁਖਬਰੀ ਕੀਤੀ ਸੀ ਜਿਸ ਵਿੱਚ ਬੰਬੀਹਾ ਮਾਰਿਆ ਗਿਆ ਸੀ।ਪੋਸਟ ਵਿੱਚ ਸੁਖਪ੍ਰੀਤ ਬੁੱਢਾ ਨੇ ਕਿਹਾ ਕਿ ਅਸੀ ਗੋਗੀ ਜਟਾਣਾ ਨੂੰ ਮਾਰ ਕੇ ਆਪਣੇ ਸਾਥੀ ਬੰਬੀਹਾ ਦਾ ਬਦਲਾ ਲੈ ਲਿਆ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਜੇ ਕੋਈ ਵੀ ਵਿਅਕਤੀ ਸਾਡੀ ਜਾਂ ਸਾਡੇ ਸਾਥੀਆਂ ਦੀ ਮੁਖਬਰੀ ਕਰੇਗਾ ਤਾਂ ਉਸ ਦਾ ਹਸ਼ਰ ਵੀ ਗੋਗੀ ਜਟਾਣਾ ਵਾਲਾ ਹੋਵੇਗਾ। ਇਸ ਕੇਸ ਦੇ ਤਫਸੀਸ਼ੀ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮੇਘ ਸਿੰਘ ਦੇ ਬਿਆਨਾ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

WRITTEN BY