ਸ਼੍ਰੀਨਗਰ, 16 ਜੂਨ (ਪੀ.ਟੀ.)- ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਜਿਸ ਕਰਕੇ ਇਸ ਵਾਰ ਅਟਾਰੀ-ਵਾਹਗਾ ਬਾਰਡਰ ‘ਤੇ ਈਦ ਦੇ ਮੌਕੇ ‘ਤੇ ਹਰ ਸਾਲ ਦੀ ਤਰ੍ਹਾਂ ਪਾਕਿਸਤਾਨੀ ਸੈਨਿਕਾਂ ਨਾਲ ਮਠਿਆਈ ਦੀ ਅਦਲਾ-ਬਦਲੀ (ਸਵੀਟ ਐਕਸਚੇਂਜ) ਦੀ ਰਸਮ ਨਹੀਂ ਨਿਭਾਈ ਗਈ।ਭਾਰਤ ਦੇ ਵਲੋਂ ਹਰ ਸਾਲ ਪਾਕਿਸਤਾਨ ਨੂੰ ਮਠਿਆਈ ਦੇ ਕੇ ਈਦ ਦੀ ਵਧਾਈ ਦਿਤੀ ਜਾਂਦੀ ਹੈ।‘ਸਰਹਦ ਸੁਰਖਿਆ ਫੋਰਸ‘ (ਬੀ.ਐੈਸ.ਐੈਫ.) ਦੇ ਜਵਾਨ ਪਾਕਿਸਤਾਨ ਦੇ ਜਵਾਨਾਂ ਨੂੰ ਮਠਿਆਈ ਖੁਆ ਕੇ ਈਦ ਦੀ ਖੁਸ਼ੀਆ ਵੰਡਦੇ ਹਨ ਪਰ ਪਾਕਿਸਤਾਨ ਵਲੋਂ ਹੋ ਰਹੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਨਾਲ ਇਸ ਵਾਰ ਮਠਿਆਈ ਦੀ ਅਦਲਾ-ਬਦਲੀ ਨਹੀਂ ਕੀਤੀ ਗਈ।