ਡਾ. ਪੁਸ਼ਪਿਦਰ ਸਿੰਘ ਔਲਖ
ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਭਾਰਤ ਦੀ ਆਬਾਦੀ ਵਿੱਚ ਲਗਭੱਗ ਤਿੰਨ ਗੁਣਾ ਵਾਧਾ ਹੋਇਆ ਜਦਕਿ ਅਨਾਜ ਦੇ ਉਤਪਾਦਨ ਵਿੱਚ ਚਾਰ ਗੁਣਾ ਦੀ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਅੰਦਾਜ਼ਾ ਲਗਾਇਆ ਗਿਆ ਹੈ ਕਿ 2011-12 ਵਿੱਚ ਜਦੋਂ ਦੇਸ਼ ਦੀ ਆਬਾਦੀ 12.37 ਮਿਲੀਅਨ (ਘੱਟ ਤੋਂ ਘੱਟ) ਅਤੇ ਵੱਧ ਤੋਂ ਵੱਧ 1262 ਮਿਲੀਅਨ ਹੋ ਜਾਵੇ ਤਾਂ ਉਸ ਲਈ ਘੱਟ ਤੋਂ ਘੱਟ 253 ਮਿਲੀਅਨ ਟਨ ਅਤੇ ਵੱਧ ਤੋਂ ਵੱਧ 320 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ। ਇਸੇ ਦੇ ਨਾਲ ਚਿੰਤਾ ਕਰਨ ਵਾਲਾ ਦੂਜਾ ਪੱਖ ਹੈ ਘਟਦੀ ਜੋਤ (ਵਹਾਈ ਯੋਗ ਜ਼ਮੀਨ) ਦਾ ਖੇਤਰਫਲ। ਜਿਸਦਾ ਕਾਰਨ ਹੈ ਵਧਦੀ ਹੋਈ ਆਬਾਦੀ ਦੀਆਂ ਵੱਖ-ਵੱਖ ਸਮਾਜਿਕ, ਰਿਹਾਇਸ਼ੀ, ਪ੍ਰਸ਼ਾਸਨਿਕ, ਵਿਦਿਅਕ ਅਤੇ ਉਦਯੋਗਿਕ (ਬਿਜਲੀ, ਪਾਣੀ, ਟਰਾਂਸਪੋਰਟ,ਟੈਲੀਕਮਨੀਕੇਸ਼ਨ ਅਤੇ ਹੋਰ ਉਦਯੋਗ) ਅਤੇ ਹੋਰਨਾਂ ਬਹੁ ਮੁਕਾਮੀ ਯੋਜਨਾਵਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੀ ਜ਼ਮੀਨ ਦੀ ਲੋੜ ਹੋਣਾ, ਜਿਸ ਨਾਲ ਖੇਤੀ ਅਤੇ ਉਦਯੋਗਾਂ ਲਈ ਜ਼ਮੀਨ ਦੀ ਘਾਟ ਹੋਣਾ ਸੁਭਾਵਿਕ ਹੈ। ਸਵਾਲ ਹੈ ਕਿ ਵਧਦੀ ਹੋਈ ਆਬਾਦੀ ਦੀ ਅਨਾਜ ਦੀ ਪੂਰਤੀ ਲਈ ਕੀ ਕੀਤਾ ਜਾਵੇ? ਨਿਸ਼ਚਿਤ ਤੌਰ ’ਤੇ ਇਸਦਾ ਜਵਾਬ ਹੋਵੇਗਾ ਉਤਪਾਦਨ ਵਿੱਚ ਵਾਧਾ। ਅਜਿਹੀ ਹਾਲਤ ਵਿੱਚ ਸਾਨੂੰ ਅਤਿ ਆਧੁਨਿਕ ਉਤਪਾਦਨ ਤਕਨਾਲੋਜੀ ਦੀ ਵਰਤੋ ਕਰਨੀ ਹੋਵੇਗੀ । ਆਧੁਨਿਕ ਉਤਪਾਦਨ ਵਿੱਚ ਸਾਨੂੰ ਵਧੀਆ ਕੁਆਲਿਟੀ ਦੇ ਬੀਜ, ਵਧੀਆ ਖਾਦ, ਪਾਣੀ ਦੀ ਲੋੜੀਂਦੀ ਅਤੇ ਸਮੇਂ ਸਿਰ ਉਪਲਬਧਤਾ, ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ ਹੀ ਪੌਦ ਸੁਰੱਖਿਆ ਦੀ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਅਨਾਜ ਭੰਡਾਰਨ ਅਤੇ ਪ੍ਰੋਸੈਸਿੰਗ ਦੀ ਵਰਤੋਂ ਵੀ ਕਰਨੀ ਹੋਵੇਗੀ , ਤਾਂ ਹੀ ਅਸੀਂ ਇਸ ਟੀਚੇ ਵੱਲ ਵਧ ਸਕਾਂਗੇ।
ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਜ਼ਰੂਰੀ ਪੌਦ ਪੋਸ਼ਕ ਤੱਤਾਂ ਦੀ ਲੋੜ ਹੋਵੇਗੀ ਜਿਸ ਨੂੰ ਅਸਾਂ ਕਾਰਬਨਿਕ ਅਤੇ ਗੈਰ-ਕਾਰਬਨਿਕ ਦੋਵਾਂ ਸਰੋਤਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਜਿੱਥੋਂ ਤੱਕ ਕਾਰਬਨਿਕ ਤਰੀਕਿਆਂ ਦੀ ਉਪਲਬਧਤਾ ਦੀ ਗੱਲ ਹੈ , ਇਹ ਸਿਰਫ ਮਨੁੱਖੀ ਮਲ-ਮੂਤਰ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਤੋਂ ਹੀ ਉਪਲਬਧ ਹੋ ਸਕਦੇ ਹਨ ਜਿਸ ਕਾਰਨ ਲੋੜੀਂਦੀ ਮਾਤਰਾ ਵਿੱਚ ਗੋਬਰ ਪਾਥੀਆਂ (ਉਪਲੇ) ਦੇ ਤੌਰ ’ਤੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇੰਟੈਸਿਵ ਕ੍ਰਾਪਿੰਗ ਦੇ ਕਾਰਨ ਮਿੱਟੀ ਵਿੱਚ ਮੌਜੂਦ ਕਾਰਬਨ ਦੀ ਮਾਤਰਾ ਵਿੱਚ ਲਗਾਤਾਰ ਨੁਕਸਾਨ ਹੋ ਰਿਹਾ ਹੈ। ਨਤੀਜੇ ਵਜੋਂ ਉਤਪਾਦਨ ਵਧਣਾ ਤਾਂ ਦੂਰ ਮੌਜੂਦਾ ਉਤਪਾਦਨ ਪੱਧਰ ਨੂੰ ਬਣਾਈੇ ਰੱਖਣਾ ਵੀ ਕਾਫੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਸਾਨੂੰ ਵੱਖ-ਵੱਖ ਤਰ੍ਹਾਂ ਦੇ ਪੈਸਟੀਸਾਈਡਜ਼ ਦੀ ਵਰਤੋਂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਅਜਿਹਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਬਿਮਾਰੀਆਂ ਰਾਹੀਂ 33 ਫੀਸਦੀ ,ਕੀੜਿਆਂ ਰਾਹੀਂ 26 ਫੀਸਦੀ, ਨਦੀਨਾਂ ਰਾਹੀਂ 26 ਫੀਸਦੀ ਅਤੇ ਹੋਰ ਜਿਸ ਵਿੱਚ ਚੂਹੇ ਅਤੇ ਭੰਡਾਰਨ ਨੁਕਸਾਨ ਆਦਿ ਸ਼ਾਮਿਲ ਹਨ,ਰਾਹੀਂ 15 ਫੀਸਦੀ ਦਾ ਸਲਾਨਾ ਨੁਕਸਾਨ ਹੁੰਦਾ ਹੈ। ਇਨ੍ਹਾਂ ਪੈਸਟਸ (ਨਾਸ਼ੀਜੀਵ) ਨੂੰ ਰੋਕਣ ਲਈ ਸਾਨੂੰ ਹਰ ਹਾਲ ਵਿੱਚ ਪੈਸਟੀਸਾਈਡਜ਼ (ਉੱਲੀਨਾਸ਼ਕ, ਕੀਟਨਾਸ਼ਕ, ਨਦੀਵ ਨਾਸ਼ਕ, ਐਂਟੀਬਾਇਓਟਿਕ ਆਦਿ) ਦੀ ਵਰਤੋਂ ਕਰਨੀ ਪੈਂਦੀ ਹੈ। ਨਿਸ਼ਚਿਤ ਹੀ ਇਨ੍ਹਾਂ ਦੀ ਅਨਿਯਮਿਤ, ਅਨਿਯੰਤ੍ਰਿਤ ਅਤੇ ਅਸੰਤੁਲਿਤ ਵਰਤੋਂ ਨਾਲ ਅਤੇ ਵੱਖ-ਵੱਖ ਅਕਾਰਬਨਿਕ ਖਾਦਾਂ (ਯੂਰੀਆ, ਮਿਊਰੇਟ ਆਫ ਪੋਟਾਸ਼,ਡਾਈ ਅਮੋਨੀਅਮ ਫਾਸਫੇਟ, ਐਨ.ਪੀ.ਕੇ. ਮਿਕਸਚਰ ਆਦਿ) ਦੀ ਅਸੰਤੁਲਿਤ ਅਤੇ ਅਵਿਵਹਾਰਿਕ ਵਰਤੋਂ ਦੇ ਕਾਰਨ ਮਿੱਟੀ ਵਿੱਚ ਮੌਜੂਦ ਵੱਖ-ਵੱਖ ਤਰ੍ਹਾਂ ਦੇ ਫਾਇਦੇਮੰਦ ਜੀਵ-ਜੰਤੂ ਅਤੇ ਗੰਡੋਏ ਵੱਖ-ਵੱਖ ਤਰ੍ਹਾਂ ਦੇ ਮਿੱਤਰ ਕੀੜੇ , ਬੀਟਲ ਫ਼ਲਾਈ ,ਵੱਖ-ਵੱਖ ਤਰ੍ਹਾਂ ਦੀਆਂ ਉੱਲੀਆਂ ਜਿਵੇਂ ਟ੍ਰਾਈਕੋਡ੍ਰਮਾ ਦੀਆਂ ਕਿਸਮਾਂ,ੇ ਫਾਇਦੇਮੰਦ ਬੇਕਟੀਰੀਆ ਅਤੇ ਸਯੂਡੋਮੋਨਾਸ ਫਲੋਰੇਸੇਂਸ ਦੀ ਗਿਣਤੀ ਵਿੱਚ ਕਾਫੀ ਘਾਟ ਆਈ ਹੈ ਜਿਸ ਕਾਰਨ ਫ਼ਸਲ ਉਤਪਾਦਨ ਦੀ ਲਾਗਤ ਵਿੱਚ ਵਾਧਾ ਅਤੇ ਲਾਭ ਵਿੱਚ ਘਾਟ ਆ ਰਹੀ ਹੈ।
ਇਨ੍ਹਾਂ ਹੀ ਰਸਾਇਣਾਂ ਦੇ ਕਾਰਨ ਮਿੱਟੀ, ਪਾਣੀ ਅਤੇ ਹਵਾ ਵਿੱਚ ਪ੍ਰਦੂਸ਼ਣ ਫੈਲ ਰਿਹਾ ਹੈ। ਨਤੀਜੇ ਵਜੋਂ ਪੈਸਟੀਰਿਸਰਜੈਂਸ, ਪੈਸਟੀਸਾਈਡ ਰੈਸੀਡਿਊ, ਰਸਾਇਣਕ ਪ੍ਰਦੂਸ਼ਣ, ਫਸਲਾਂ ਦੀਆਂ ਕਿਸਮਾਂ ਵਿੱਚ ਬਿਮਾਰੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਘਾਟ, ਨਵੇਂ ਬਾਇਓ ਟਾਈਪ ਤੇ ਸਟੇਂਸ ਦਾ ਮਾੜਾ ਅਸਰ ਅਤੇ ਰਸਾਇਣਾਂ ਦੇ ਪ੍ਰਤੀ ਵੱਖ-ਵੱਖ ਕੀੜਿਆਂ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦਾ ਰੈਜੀਸਟੈਂਸ ਆਦਿ ਸਾਹਮਣੇ ਆ ਰਿਹਾ ਹੈ।