May 30, 2026 5:30 am

ਉਤਰੀ ਭਾਰਤ ’ਚ ਰੇਤਲੀ ਧੂੜ ਨਾਲ ਹਾਲਾਤ ਹੋਰ ਗੰਭੀਰ

ਪ੍ਰਦੂਸ਼ਣ ਨਾਪਣ ਦੀਆਂ ਮਸ਼ੀਨਾਂ ਵੀ ਹੋਈਆਂ ਫੇਲ੍ਹ

ਨਵੀਂ ਦਿੱਲੀ/ਚੰਡੀਗੜ੍ਹ, 15 ਜੂਨ- ਉਤਰੀ ਭਾਰਤ ਦੇ ਅਸਮਾਨ ਵਿੱਚ ਫੈਲੀ ਰੇਤਲੀ ਧੂੜ ਕਾਰਨ ਹਾਲਾਤ ਹਾਲੇ ਵੀ ਗੰਭੀਰ ਬਣੇ ਹੋਏ ਹਨ। ਪੰਜਾਬ ਤੋਂ ਇਲਾਵਾ ਦਿੱਲੀ ਵਿੱਚ ਧੂੜ ਕਾਰਨ ਦਿਨੇ ਹੀ ਰਾਤ ਵਰਗੇ ਹਾਲਾਤ ਬਣੇ ਹੋਏ ਹਨ। ਇਸ ਦਾ ਅਸਰ ਆਮ-ਜਨ ਜੀਵਨ ‘ਤੇ ਕਾਫ਼ੀ ਪੈ ਰਿਹਾ ਹੈ।ਪੰਜਾਬ ਤੇ ਹਰਿਆਣਾ ਅਜ ਤੀਜੇ ਦਿਨ ਵੀ ਧੂੜ ਦੀ ਚਾਦਰ ’ਚ ਲਿਪਟੇ ਹੋਏ ਹਨ, ਜਿਸ ਕਾਰਨ ਇਥੇ ਸ਼ੁੱਕਰਵਾਰ ਨੂੰ ਵੀ ਹਵਾਈ ਯਾਤਰਾ ਪ੍ਰਭਾਵਿਤ ਹੈ।ਲੁਧਿਆਣਾ ‘ਚ ਇਸ ਸਮੇਂ ਏਅਰ ਕਵਾਲਿਟੀ ਇੰਡੈਕਸ 493 ਦਰਜ ਕੀਤਾ ਗਿਆ ਹੈ, ਜੋ ਕਿ ਕਾਫੀ ਜ਼ਿਆਦਾ ਹੈ।ਉਥੇ ਹੀ ਖਰਾਬ ਵਿਜ਼ੀਬੀਲਿਟੀ ਦੇ ਕਾਰਨ ਚੰਡੀਗੜ੍ਹ ਏਅਰਪੋਰਟ ’ਤੇ 26 ਉਡਾਨਾਂ ਰਦ ਹੋ ਗਈਆਂ ਹਨ।ਧੂੜ ਦੀ ਛਾਈ ਇਹ ਪਰਤ ਪੰਜਾਬ ਦੇ ਨਾਲ ਨਾਲ ਦਿਲੀ ਤੇ ਕਈ ਹੋਰ ਸੂਬਿਆਂ ’ਚ ਵੀ ਦਿਖ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਿਕ ਇਹ ਧੂੜ ਹਵਾ ਅਫਗਾਨਿਸਤਾਨ ਵਲੋਂ ਆ ਰਹੀਆਂ ਹਨ। ਧੂੜ ਦੇ ਗੁਬਾਰ ਨੇ ਪੰਜਾਬ ਦੇ ਨਾਲ ਨਾਲ ਹੋਰ ਵੀ ਕਈ ਸੂਬਿਆਂ ‘ਚ ਇਸ ਤਰਾਂ ਦਾ ਹੀ ਹਾਲ ਕੀਤਾ ਹੋਇਆ ਹੈ।

Send this to a friend