Skip to content
Independent perspectives. Global stories.
BREAKING

ਚੈੱਕ ਰਿਪਬਲਿਕ ਦੇ ਰਾਜਦੂਤ ਵੱਲੋਂ ਫਿਲੌਰ ਨਾਲ ਵਿਸ਼ੇਸ਼ ਮੁਲਾਕਾਤ

Share this story

image ਚੰਡੀਗੜ੍ਹ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਚੈੱਕ ਰਿਪਬਲਿਕ ਦੇ ਰਾਜਦੂਤ ਸ੍ਰੀ ਮਿਲੋਸਲਵ ਸਟਾਸੈਕ ਨੇ ਅੱਜ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਸਰਵਨ ਸਿੰਘ ਫਿਲੌਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ‘ਚ ਸੈਰ ਸਪਾਟੇ ਅਤੇ ਪੁਰਾਤਨ ਸਥਾਨਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ। ਸ. ਫਿਲੌਰ ਨੇ ਦੱਸਿਆ ਕਿ ਪੰਜਾਬ ਦਾ ਸੱਭਿਆਚਾਰ ਵਿਲੱਖਣ ਅਤੇ ਬਹੁਤ ਅਮੀਰ ਹੈ। ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਦੇ ਵਿਕਾਸ ਲਈ ਪੰਜਾਬ ਸਰਕਾਰ ਦੇ ਵਿਸ਼ੇਸ਼ ਯਤਨਾਂ ਸਕਦਾ ਬਹੁਤ ਸਾਰੇ ਇਤਿਹਾਸਕ ਮਹੱਤਤਾ ਵਾਲੇ ਸਥਾਨਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਅਤੇ ਕਈ ਨਵੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਵਿਸ਼ੇਸ਼ ਰੂਪ ‘ਚ ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਏ ਵਿਰਾਸਤ-ਏ-ਖਾਲਸਾ ਦਾ ਜ਼ਿਕਰ ਕੀਤਾ।

ਸ. ਫਿਲੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰੇਕ ਸਾਲ ਵਿਦੇਸ਼ਾਂ ਤੋਂ ਲੱਖਾਂ ਸੈਲਾਨੀ ਸਜਦਾ ਕਰਨ ਆਉਂਦੇ ਹਨ ਅਤੇ ਪੰਜਾਬ ’ਚ ਸਥਾਪਿਤ ਕਈ ਇਤਿਹਾਸਕ ਕਿਲ੍ਹਿਆਂ ਅਤੇ ਸਥਾਨਾਂ ਦਾ ਦੁਨੀਆਂ ਭਰ ‘ਚ ਵਿਸ਼ੇਸ਼ ਨਾਂ ਹੈ। ਇਸ ਮੌਕੇ ਸ੍ਰੀ ਸਟਾਸੈਕ ਨੇ ਦੱਸਿਆ ਕਿ ਸੈਰ-ਸਪਾਟੇ ਦੇ ਲਿਹਾਜ਼ ਨਾਲ ਚੈੱਕ ਰਿਪਬਲਿਕ ਦੀਆਂ ਬਹੁਤ ਸਾਰੀਆਂ ਗੱਲਾਂ ਪੰਜਾਬ ਨਾਲ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਚੈੱਕ ਰਿਪਬਲਿਕ ‘ਚ ਸੈਰ-ਸਪਾਟੇ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਸਬੰਧੀ ਵੱਖਰੇ ਤੌਰ ‘ਤੇ ਵਫਦ ਨਾਲ ਮਿਲਣਗੇ। ਇਸ ਮੌਕੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਐਸ. ਚੰਨੀ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ੍ਰੀ ਐਨ.ਪੀ.ਐਸ. ਰੰਧਾਵਾ ਵੀ ਹਾਜ਼ਰ ਸਨ।

WRITTEN BY