May 30, 2026 9:41 am

ਸਿੰਘ ਸਹਿਬਾਨ ਨੇ ਹਰਨੇਕ ਸਿੰਘ ਨੇਕੀ ਨੂੰ ਪੰਥ ’ਚੋਂ ਛੇਕਿਆ

ਅੰਮ੍ਰਿਤਸਰ, 14 ਜੂਨ (ਪੰਜਾਬ ਟਾਇਮਜ਼ ਬਿਊਰੋ)- ਸਿੰਘ ਸਾਹਿਬਾਨ ਨੇ ਨਿਊਜ਼ੀਲੈਂਡ ਤੋਂ ਰੇਡੀਓ ਵਿਰਸਾ ਚਲਾਉਂਦੇ ਹਰਨੇਕ ਸਿੰਘ ਨੇਕੀ ਨੂੰ ਪੰਥ ਵਿਚੋਂ ਛੇਕ ਦਿਤਾ ਹੈ। ਸਿੰਘ ਸਹਿਬਾਨ ਦੀ ਮੀਟਿੰਗ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਹੁਕਮ ਸੁਣਾਇਆ। ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਨੂੰ ਤਿੰਨ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕੀਤਾ ਸੀ।
ਉਹ ਪੇਸ਼ ਨਹੀਂ ਹੋਏ ਜਿਸ ਕਰਕੇ ਉਨ੍ਹਾਂ ਨੂੰ ਸਿੰਘ ਪੰਥ ਵਿਚੋਂ ਛੇਕ ਦਿਤਾ ਹੈ।ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਤੇ ਸਾਥੀਆਂ ਵਲੋਂ ਗੁਰੂ ਸਾਹਿਬਾਨ, ਇਤਿਹਾਸ ਤੇ ਸਿਖ ਸਿਧਾਂਤਾਂ ਪ੍ਰਤੀ ਕੀਤੇ ਜਾ ਰਹੇ ਪ੍ਰਚਾਰ ਨਾਲ ਸਿਖ ਤੇ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ।

Send this to a friend