ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰੱਖਿਆ ਹੇਠ ਅਦਾਲਤ ’ਚ ਪੇਸ਼

image ਨਵੀਂ ਦਿੱਲੀ, 28 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇਕ ਅਦਾਲਤ ਵਿਚ ਬੀਤੇ ਦਿਨ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. 229/05 ਅਲੀਪੁਰ ਥਾਣਾ ਧਾਰਾ 120 ਬੀ,121 ਅਤੇ 307 ਅਧੀਨ ਸਮੇਂ ਸਿਰ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ ਉਹ ਵੀ ਨਾਲ ਹੀ ਪੇਸ਼ ਹੋਏ ਸਨ। ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚਲ ਰਹੀਆਂ ਹਨ ਤੇ ਕਲ ਹੋਈ ਪੇਸ਼ੀ ਵਿਚ ਕੋਈ ਵੀ ਗਵਾਹ ਹਾਜਿਰ ਨਹੀ ਹੋਇਆ ਸੀ। ਅਜ ਅਦਾਲਤ ਵਿਚ ਦੋ ਸਰਕਾਰੀ ਗਵਾਹ ਪੇਸ਼ ਹੋਏ ਸਨ ਜਿਨ੍ਹਾਂ ਨਾਲ ਸੀਨਿਅਰ ਵਕੀਲ ਮਨਿੰਦਰ ਸਿੰਘ ਨੇ ਕ੍ਰਾਸ ਜਿਰਹ ਕੀਤੀ ਜੋ ਕਿ ਤਕਰੀਬਨ ਦੋ ਘੰਟੇ ਤਕ ਚਲੀ ਸੀ। ਭਾਈ ਹਵਾਰਾ ਦੇ ਵਕੀਲ ਵਲੋਂ ਪੁਛੇ ਗਏ ਕਈ

ਸਵਾਲਾਂ ਦੇ ਜੁਆਬ ਸਰਕਾਰੀ ਗਵਾਹ ਜੋ ਕਿ ਸਬ ਇੰਸਪੈਕਟਰ ਸਨ ਨਹੀ ਦੇ ਸਕੇ। ਅਜ ਖਾਸ ਗਲ ਇਹ ਰਹੀ ਕਿ ਦਿੱਲੀ ਦੰਗੇ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵੀ ਅਪਣੀ ਪੇਸ਼ੀ ਭੁਗਤਨ ਲਈ ਦੁਸਰੀ ਕੋਰਟ ਵਿਚ ਹਾਜਿਰ ਹੋਏ ਸਨ ਪਰ ਉਨ੍ਹਾਂ ਨਾਲ ਭਾਈ ਹਵਾਰਾ ਅਤੇ ਬੀਬੀ ਨਿਰਪ੍ਰੀਤ ਕੌਰ ਜੋ ਕਿ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕਰਨ ਆਏ ਸਨ, ਨਾਲ ਟਾਕਰਾ ਨਹੀ ਹੋਇਆ। ਅੱਜ ਅਦਾਲਤ ਵਿੱਚ ਹਾਜ਼ਰ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਵੇਖਦੇ ਹੋਏ ਅਤੇ ਸਖਤ ਸੁਰੱਖਿਆ ਹੋਣ ਕਰਕੇ ਸੁਰੱਖਿਆ ਗਾਰਦ ਭਾਈ ਹਵਾਰਾ ਨੂੰ ਪੱਤਰਕਾਰਾਂ ਕੋਲੋਂ ਬਚਾਉਂਦੇ ਹੋਏ ਨਿਕਲ ਗਏ। ਅੱਜ ਕੋਰਟ ਵਿੱਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੀ ਭੈਣ ਬੀਬੀ ਮਨਪ੍ਰੀਤ ਕੌਰ, ਬੀਬੀ ਨਿਰਪ੍ਰੀਤ ਕੌਰ ਮੁੱਖ ਗਵਾਹ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ, ਭਾਈ ਗੁਰਚਰਨ ਸਿੰਘ, ਭਾਈ ਗੁਰਬਖਸ਼ ਸਿੰਘ, ਭਾਈ ਬਲਬੀਰ ਸਿੰਘ, ਭਾਈ ਸੁਰਿੰਦਰ ਸਿੰਘ, ਭਾਈ ਚਰਨਜੀਤ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ ਸਮੇਤ ਹੋਰ ਦੇਸ਼ ਅਤੇ ਵਿਦੇਸ਼ ਤੋਂ ਬਹੁਤ ਸਾਰੇ ਸਿੰਘ ਅਤੇ ਪ੍ਰੇਮੀ ਸੱਜਣ ਹਾਜਿਰ ਸਨ।

Send this to a friend