ਸੰਗਰੂਰ ਲਈ 79.75 ਕਰੋੜ ਰੁਪਏ ਦੀ ਲਾਗਤ ਵਾਲੇ 100 ਫੀਸਦੀ ਸੀਵਰੇਜ ਤੇ 15 ਐ¤ਮ.ਐ¤ਲ.ਡੀ. ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ
ਸੰਗਰੂਰ 28 ਫਰਵਰੀ (ਹਰਿੰਦਰਪਾਲ ਖਾਲਸਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ 3800 ਕਰੋੜ ਰੁਪਏ ਦੀ ਲਾਗਤ ਨਾਲ ਰਾਜ ਦੇ 52 ਸ਼ਹਿਰਾਂ ’ਚ ਸੀਵਰੇਜ ਪ੍ਰਾਜੈਕਟ, ਪੀਣ ਵਾਲੇ ਪਾਣੀ, ਪੱਕੀਆਂ ਗਲੀਆਂ ਤੇ ਸਟਰੀਟ ਲਾਇਟਾਂ ਦੀ ਸਹੂਲਤ ਪ੍ਰਦਾਨ ਕਰਕੇ ਅਗਲੇ ਦੋ ਸਾਲਾਂ ’ਚ ਕਾਇਆਂ ਕਲਪ ਕਰ ਦਿੱਤੀ ਜਾਵੇਗੀ। ਉ¤ਪ ਮੁੱਖ ਮੰਤਰੀ ਅੱਜ ਸੰਗਰੂਰ ਸ਼ਹਿਰ ਲਈ 79.75 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ਼ ਅਤੇ 15 ਐ¤ਲ.ਐ¤ਲ.ਡੀ. ਸੀਵੇਜ਼ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਣ ਮਗਰੋਂ ਅਨਾਜ ਮੰਡੀ ਵਿਖੇ ਕਰਵਾਈ ਗਈ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਰਹੇ ਸਨ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ 60 ਸਾਲਾਂ ਦੇ ਕਾਰਜਕਾਲ
ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਕੇਵਲ 7 ਸਾਲਾਂ ’ਚ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਸਬੰਧੀ ਬਣਾਏ ਰਿਕਾਰਡ ਦੀ ਸਚਾਈ ਪੰਜਾਬ ਦੇ ਲੋਕਾਂ ਸਾਹਮਣੇ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਤੇ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਵੀ ਮੌਜੂਦ ਸਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ’ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਪ੍ਰਾਜੈਕਟ ਆਉਂਦੇ ਦੋ ਸਾਲਾਂ ’ਚ ਮੁਕੰਮਲ ਹੋ ਜਾਣਗੇ ਤਾਂ ਇਨ੍ਹਾਂ ਸਬੰਧੀ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸੀਆਂ ਦੀ ਸਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਇਆ, ਰਾਜ ਦੇ ਹਰ ਵਰਗ ਕਿਸਾਨਾਂ, ਗਰੀਬਾਂ, ਮੁਲਾਜਮਾਂ ਲਈ ਭਲਾਈ ਸਕੀਮਾਂ ਲਿਆਂਦੀਆਂ, ਕਿਸਾਨਾਂ ਨੂੰ ਇੱਕ ਲੱਖ ਟਿਊਬਵੈਨ ਕੁਨੈਕਸ਼ਨ ਜਾਰੀ ਕੀਤੇ, ਵਪਾਰੀਆਂ ਨੂੰ ਰਾਹਤ ਸਕੀਮ, ਨਵੀਂ ਆਟਾ ਦਾਲ ਸਕੀਮ ਸਮੇਤ ਹੋਰ ਸਕੀਮਾਂ ਸ਼ੁਰੂ ਕੀਤੀਆਂ। ਉ¤ਪ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਪਿਛਲੇ 10 ਸਾਲਾਂ ’ਚ ਮਹਿੰਗਾਈ, ਭ੍ਰਿਸ਼ਟਾਚਾਰ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਦਿੱਤਾ ਅਤੇ ਦੇਸ਼ ਦਾ ਭੱਠਾ ਬਿਠਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ 1947 ਤੋਂ ਬਾਅਦ ਲੋਕਾਂ ਨੂੰ ਆਜ਼ਾਦੀ ਦੀ ਦੂਜੀ ਲੜਾਈ ਲੜਨੀ ਪਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਦੇਸ਼ ਨੂੰ ਕਾਂਗਰਸ ਤੋਂ ਆਜ਼ਾਦੀ ਦਿਵਾਈ ਜਾਵੇ, ਕਿਉਂਕਿ ਸ੍ਰੀ ਨਰਿੰਦਰ ਮੋਦੀ ਹੀ ਦੇਸ਼ ’ਚੋਂ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਤਰੱਕੀ ਲਿਆਉਣ ਦੇ ਸਮਰੱਥ ਹਨ।
ਇਸ ਮੌਕੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ. ਬਾਦਲ ਨੇ ਮਨਪ੍ਰੀਤ ਬਾਦਲ ਵੱਲੋਂ ਕਾਂਗਰਸ ਨਾਲ ਸਾਂਝ ਪਾਉਣ ਸਬੰਧੀ ਕਿਹਾ ਕਿ ‘ਉਹ ਤਾਂ ਪਹਿਲਾਂ ਹੀ ਕਾਂਗਰਸ ਦੀ ਬੀ ਟੀਮ ਦਾ ਹਿੱਸਾ ਹੈ’। ਇਕ ਹੋਰ ਸਵਾਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਪੰਜਾਬ, ਸਿੱਖਾਂ ਤੇ ਪੰਜਾਬੀਆਂ ਦੀ ਦੁਸ਼ਮਣ ਜਮਾਤ ਕਾਂਗਰਸ ਨੇ ਕਿਸ ਤਰ੍ਹਾਂ ਵਿਉਂਤਵੱਧ ਤਰੀਕੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਿਆ, ਸ੍ਰੀ ਦਰਬਾਰ ਸਾਹਿਬ ਢਹਿ ਢੇਰੀ ਕੀਤਾ ਅਤੇ ’84 ’ਚ ਸਿੱਖਾਂ ਦੀ ਨਸ਼ਲਕੁਸ਼ੀ ਕਰਵਾਈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਵਿਕਾਸ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਤੇ ਮਹਿੰਗਾਈ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਲੋਕ ਸਭਾ ਚੋਣਾਂ ਲਈ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਇੱਕ ਦੋ ਦਿਨਾਂ ’ਚ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਸਕੀਮਾਂ ਸ਼ੁਰੂ ਕਰਕੇ ਲੱਖਾਂ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਅੱਜ ਤਰੱਕੀ ਦੀਆਂ ਲੀਹਾਂ ’ਤੇ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਸੰਗਰੂਰ ਸ਼ਹਿਰ ਲਈ ਹੀ 100 ਕਰੋੜ ਰੁਪਏ ਤੋਂ ਵਧੇਰੇ ਦੇ ਪ੍ਰਾਜੈਕਟ ਪਾਸ ਹੋਏ ਅਤੇ ਕੰਮ ਚਾਲੂ ਹੋਇਆ। ਇਸ ਦੌਰਾਨ ਮੁੱਖ ਸੰਸਦੀ ਸਕੱਤਰ ਸ੍ਰੀ ਪਰਕਾਸ਼ ਚੰਦ ਗਰਗ ਨੇ ਸ. ਬਾਦਲ ਨੂੰ ਜੀ ਆਇਆਂ ਕਹਿੰਦਿਆਂ ਸੰਗਰੂਰ ’ਚ ਕੀਤੇ ਗਏ ਵਿਕਾਸ ਕਾਰਜਾਂ ਲਈ ਸ. ਬਾਦਲ ਦਾ ਧੰਨਵਾਦ ਕੀਤਾ ਅਤੇ ਸ਼ਹਿਰ ’ਚ ਬੱਸ ਅੱਡੇ ਸਮੇਤ ਹੋਰ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਸੀਵੇਜ਼ ਪ੍ਰਾਜੈਕਟ ਚਾਲੂ ਹੋਣ ਨਾਲ ਸੰਗਰੂਰ ਸ਼ਹਿਰ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ 58.892 ਕਿਲੋਮੀਟਰ ਨਵੀਆਂ ਲਾਇਨਾ ਪੈਣਗੀਆਂ ਅਤੇ ਸ਼ਹਿਰ ’ਚੋਂ ਗੰਦੇ ਪਾਣੀ ਦਾ ਨਿਕਾਸ ਮੁਕੰਮਲ ਹੋ ਜਾਵੇਗਾ। ਪੱਤਰਕਾਰਾ ਦੇ ਸਵਾਲਾ ਦੇ ਜਵਾਬ ਦਿੰਦੀਆ ਕਿਹਾ ਕਿ ਸੀਵਰੇਜ ਲਈ ਇਹ ਪੈਸਾ ਸੈਂਟਰ ਤੋਂ ਅਸੀਂ ਮਨਜੂਰ ਕਰਵਾਇਆ ਹੈ , ਨਾ ਕਿ ਸਿੰਗਲਾ।
ਇਸ ਮੌਕੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਇੰਦਰਮੋਹਨ ਸਿੰਘ ਲਖਮੀਰਵਾਲਾ, ਮਲਕੀਤ ਸਿੰਘ ਚੰਗਾਲ, ਨਿਰਮਲ ਸਿੰਘ ਘਰਾਚੋਂ, ਹਲਕਾ ਇੰਚਾਰਜ ਸ. ਸੁਖਵੰਤ ਸਿੰਘ ਸਰਾਉ, ਸ., ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਸਵੀਰ ਸਿੰਘ ਦਿਉਲ, ਸ਼ਹਿਰੀ ਪ੍ਰਧਾਨ ਮਨਿੰਦਰ ਸਿੰਘ ਬਰਾੜ, , ਹਰਪ੍ਰੀਤ ਸਿੰਘ ਢੀਂਡਸਾ, ਇਕਬਾਲ ਜੀਤ ਸਿੰਘ ਪੂਨੀਆ, ਕਰਨ ਘੁਮਾਣ, ਅਮਰਜੀਤ ਸਿੰਘ ਟੀਟੂ, ਬੀਬੀ ਪਰਮਜੀਤ ਕੌਰ ਵਿਰਕ, ਬਲਵੰਤ ਸਿੰਘ ਸ਼ੇਰਗਿੱਲ, ਸਤਵੰਤ ਸਿੰਘ ਪੂਨੀਆ, ਵਿਜੇ ਗੋਇਲ, ਨੀਰੂ ਤੁਲੀ, ਸ. ਜੋਗਾ ਸਿੰਘ ਫੱਗੂਵਾਲਾ, ਵਿਜੇ ਸਾਹਨੀ, ਸੰਦੀਪ ਦਾਨੀਆ, ਐਡਵੋਕੇਟ ਪਵਨ ਗੁਪਤਾ, ਜੀਤ ਸਿੰਘ ਪ੍ਰਧਾਨ, ਕੁਲਵੀਰ ਸਿੰਘ ਜੌਲੀਆਂ, ਹੈਪੀ ਰੰਧਾਵਾ, ਗੁਰਮੀਤ ਸਿੰਘ ਜੌਹਲ, ਕੁਲਵੰਤ ਸਿੰਘ ਗਹਿਲਾਂ, ਉ¤ਪ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸ. ਮਨਵੇਸ਼ ਸਿੰਘ ਸਿੱਧੂ, ਆਈ. ਜੀ. ਸ. ਨਿਰਮਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਇੰਦੂ ਮਲਹੋਤਰਾ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ. ਸ੍ਰੀਮਤੀ ਪੂਨਮਦੀਪ ਕੌਰ ਸਮੇਤ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਇਲਾਕੇ ਦੇ ਪੰਚ-ਸਰਪੰਚ, ਮੈਂਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪਿੰਡਾਂ ਦੇ ਵਸਨੀਕ ਤੇ ਹੋਰ ਪਤਵੰਤੇ ਵੀ ਮੌਜੂਦ ਸਨ।