ਅੰਮ੍ਰਿਤਸਰ, 11 ਜੂਨ (ਪੰਜਾਬ ਟਾਇਮਜ਼ ਬਿਊਰੋ)- 11 ਨਵੰਬਰ 2018 ਨੂੰ ਦਾ ਕਾਰਪੋਰੇਟ ਹਸਪਤਾਲ, ਬਟਾਲਾ ਰੋਡ, ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ, ਅੰਮ੍ਰਿਤਸਰ ਵਿੱਚ ਕੈਂਪ ਲਗਾਇਆ ਗਿਆ ਅਤੇ ਵੱਖ-ਵੱਖ ਬੀਮਾਰੀਆਂ ਦੇ ਟੈਸਟ ਵੀ ਕੀਤੇ ਗਏ । ਈ.ਸੀ.ਜੀ. ਬਲੱਡ ਸ਼ੂਗਰ, ਬਲੱਡ ਟੈਸਟ ਅਤੇ ਹੱਡੀਂਆਂ ਤੇ ਟੈਸਟ ਕੀਤੇ ਗਏ । ਕਈ ਮਰੀਜਾਂ ਨੂੰ ਮੌਕੇ ਤੇ ਹੀ ਡਾ. ਜਤਿੰਦਰ ਮਲ੍ਹੋਤਰਾ ਵੱਲੋਂ ਦਵਾਈਆਂ ਦਿੱਤੀਆਂ ਗਈਆਂ । ਡਾ. ਜਤਿੰਦਰ ਮਲ੍ਹੋਤਰਾ ਦੀ ਸਮੂਚੀ ਟੀਮ ਡਾ. ਰਜਿੰਦਰ ਰਾਜਨ, ਡਾ. ਰਸ਼ਮੀ ਸ਼ਰਮਾ, ਡਾ. ਜੀ. ਅਸ. ਚਾਹਲ, ਡਾ. ਨੀਰਜ ਕੁਮਾਰ, ਡਾ. ਹਰਜੀਤ ਸਿੰਘ ਅਤੇ ਹੋਰ ਨਰਸਿੰਗ ਸਟਾਡ ਮੌਜੂਦ ਸੀ। ਲਗਭਗ 250 ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਦਾ ਕਾਰਪੋਰੇਟ ਹਸਪਤਾਲ ਦੇ ਮੈਨੇਜਿਂਗ ਡਰੈਕਟਰ ਡਾ. ਜਤਿੰਦਰ ਮਲ੍ਹੋਤਰਾ ਅਤੇ ਅਮਨਦੀਪ ਸਿੰਘ ਜੇਲ ਸੁਪਰਡੈਂਟ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਕੈਂਪ ਹਰ ਦੂਜੇ ਮਹੀਨੇ ਲਗਾਇਆ ਜਾਵੇਗਾ ਅਤੇ ਜੇਲ ਦੇ ਵਿੱਚ ਕਿਸੇ ਵੀ ਐਮਰਜੈਂਸੀ ਦੇ ਦੌਰਾਨ, ਦਾ ਕਾਰਪੋਰੇਟ ਹਸਪਤਾਲ ਆਪਣੀ ਮੁਢਲੀ ਸਹਾਇਤਾ ਮੁਹਈਆ ਕਰਵਾਏਗਾ। ਇਸ ਮੌਕੇ ਤੇ ਅਰਸ਼ਦੀਪ ਸਿੰਘ ਗਿੱਲ, ਉਹਨਾਂ ਦੇ ਨਾਲ ਡਿਪਟੀ ਸੁਪਰਡੈਂਟ ਬਲਵਿੰਦਰ ਸਿੰਘ, ਹਿੰਮਤ ਸ਼ਰਮਾ, ਰਾਜੀਵ ਅਰੋੜਾ, ਵਿਜੇ ਕੁਮਾਰ ਨੇ ਦਾ ਕਾਰਪੋਰੇਟ ਹਸਪਤਾਲ ਦੇ ਮੈਨੇਜਿਂਗ ਡਰੈਕਟਰ ਡਾ. ਜਤਿੰਦਰ ਮਲ੍ਹੋਤਰਾ, ਪੀ.ਆਰ.ਓ. ਲਖਵਿੰਦਰ ਸਿੰਘ ਅਰਸ਼ੀ ਅਤੇ ਸਾਰੇ ਸਟਾਫ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਗੁਰਦੀਪ, ਕਵਲਜੀਤ ਕੌਰ, ਗੁਰਜੰਟ ਸਿੰਘ, ਜਗਬੀਰ ਕੌਰ ਸਿੱਧੂ, ਸੀਖਾ ਕਾਠੀਆ, ਸੰਨੀ ਮਸੀਹ, ਮਲਜੀਤ ਸਿੰਘ, ਤੁਸ਼ਾਰ ਕੁਮਾਰ ਵੀ ਸ਼ਾਮਿਲ ਸੰਨ।