ਲੁਧਿਆਣਾ ’ਚ ਸਥਾਪਤ ਕੀਤੇ ਜਾਣਗੇ 200 ਪੋਰਟੇਬਲ ਪਖ਼ਾਨ
ਲੁਧਿਆਣਾ, 11 ਜੂਨ (ਹਨੀਸ਼ ਕਪੂਰ ਹਨੀ)- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਫ਼ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਸ਼ਹਿਰ ਲੁਧਿਆਣਾ ਵਿਚ ਨਗਰ ਨਿਗਮ ਵਲੋਂ 40 ਲਖ ਰੁਪਏ ਦੀ ਲਾਗਤ ਨਾਲ 200 ਪੋਰਟੇਬਲ (ਆਸਾਨੀ ਨਾਲ ਇਧਰ-ਓਧਰ ਲਿਜਾਏ ਜਾਣ ਵਾਲੇ) ਪਖ਼ਾਨੇ ਲਗਾਏ ਜਾਣੇ ਹਨ।ਇਹ ਪਖ਼ਾਨੇ ਝੁਗੀਆਂ ਝੌਂਪੜੀਆਂ ਵਾਲੇ ਅਤੇ ਉਨ•ਾਂ ਖੇਤਰਾਂ ਵਿਚ ਲਗਾਏ ਜਾਣਗੇ, ਜਿਥੇ ਹਾਲੇ ਵੀ ਲੋਕ ਰਾਤ ਬਰਾਤੇ ਖੁਲ•ੇਆਮ ਮਲ ਤਿਆਗ ਕਰਦੇ ਹਨ।ਸੂਬੇ ਦੀ ਸਭ ਤੋਂ ਵਡੀ ਨਗਰ ਨਿਗਮ ਲੁਧਿਆਣਾ ਨੇ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਇਕ ਮਹੀਨੇ ਵਿਚ ਸ਼ਹਿਰ ਦੇ ਸਾਰੇ 95 ਵਾਰਡਾਂ ਨੂੰ ‘ਖੁਲ•ੇਆਮ ਮਲ ਤਿਆਗ ਮੁਕਤ‘ ਕਰਨ ਦਾ ਤਹਈਆ ਕੀਤਾ ਹੈ। ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਨੇਪਰੇ ਚੜਾਉਣ ਲਈ ਨਗਰ ਨਿਗਮ ਵਲੋਂ ਟੈਂਡਰ ਪ੍ਰਕਿਰਿਆ ਵੀ ਲਗਭਗ ਮੁਕੰਮਲ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਲੁਧਿਆਣਾ ਦੇ 70 ਵਾਰਡ ਪਹਿਲਾਂ ਹੀ ‘ਖੁਲ•ੇਆਮ ਮਲ ਤਿਆਗ ਮੁਕਤ‘ ਹੋ ਚੁਕੇ ਹਨ, ਜਦਕਿ 25 ਵਾਰਡਾਂ ਨੂੰ ਮੁਕਤ ਕਰਾਉਣ ਲਈ ਨਗਰ ਨਿਗਮ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।‘ਮਿਸ਼ਨ ਤੰਦਰੁਸਤ ਪੰਜਾਬ‘ ਬਾਰੇ ਗਲ ਕਰਦਿਆਂ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿਟੂ ਨੇ ਕਿਹਾ ਕਿ ਇਸ ਮਿਸ਼ਨ ਨਾਲ ਪੰਜਾਬੀਆਂ ਨੂੰ ਸਹੀ ਮਾਅਨਿਆਂ ਵਿਚ ਤੰਦਰੁਸਤ ਕੀਤਾ ਜਾ ਰਿਹਾ ਹੈ।ਸ੍ਰ. ਬਿਟੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਬਣਦਾ ਯੋਗਦਾਨ ਪਾਉਣ। ਇਥੇ ਇਹ ਵੀ ਦਸਣਯੋਗ ਹੈ ਕਿ ਨਗਰ ਨਿਗਮ ਵਲੋਂ ਝੁਗੀਆਂ ਝੌਂਪੜੀਆਂ ਵਿਚ ਰਹਿੰਦੇ ਗਰੀਬ ਲੋਕਾਂ ਨੂੰ ਸਾਫ਼ ਸੁਥਰਾ ਰਹਿਣ ਸਹਿਣ ਮੁਹਈਆ ਕਰਾਉਣ ਨਾਲ ਗਿਆਸਪੁਰਾ, ਢੰਡਾਰੀ ਅਤੇ ਮੁੰਢੀਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਫਲੈਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ।