May 30, 2026 12:43 am

ਟਰੈਕਟਰ ਪਲਟ ਜਾਣ ਕਾਰਨ ਮਿਸਤਰੀ ਦੀ ਮੌਤ

ਚੰਨੋ, 11 ਜੂਨ (ਇਕਬਾਲ ਬਾਲੀ)- ਸਥਾਨਿਕ ਨਗਰ ਚੰਨੋਂ ਵਿਖੇ ਟਰੈਕਟਰ ਪਲਟ ਜਾਣ ਕਾਰਨ ਟਰੈਕਟਰ ਸਮਾਰਨ ਵਾਲੇ ਮਿਸਤਰੀ ਦੀ ਦਰਦਨਾਕ ਮੌਤ ਹੋਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਦਰਸਨ ਸਿੰਘ ਪੁੱਤਰ ਤੇਜਾ ਸਿੰਘ ਜੱਟ ਵਾਸੀ ਪਿੰਡ ਭਰਾਜ ਉਮਰ ਕਰੀਬ 45 ਸਾਲ ਚੰਨੋਂ ਵਿਖੇ ਪਿੱਛਲੇ ਕਈ ਸਾਲਾ ਤੋ ਜਿਮੀਦਾਰਾਂ ਨਾਂ ਦੀ ਵਰਕਸਾਪ ਚਲਾਉਦਾ ਸੀ ਅੱਜ ਜਦੋ ਉਹ ਟਰੈਕਟਰ ਦੀ ਰਿਪੈਅਰ ਕਰਕੇ ਉਸ ਦੀ ਟਰਾਈ ਲੈਣ ਗਿਆ ਤਾ ਅਚਾਨਕ ਟਰੈਕਟਰ ਪਲਟ ਗਿਆ ਜਿਸ ਕਾਰਨ ਦਰਸਨ ਸਿੰਘ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਸਥਾਨਿਕ ਲੋਕਾਂ ਦੀ ਮਦਦ ਨਾਲ ਪਟਿਆਲਾ ਦੇ ਰਜਿੰਦਰਾਂ ਹਸਪਤਾਲ ਲੈ ਕੇ ਗਏ ਉਥੇ ਜਖਮਾਂ ਦੀ ਤਾਬ ਨਾ ਚਲਦੇ ਹੋਏ ਦਮ ਤੋੜ ਗਿਆ। ਜਿਸ ਕਾਰਨ ਪਿੰਡ ਚੰਨੋ ਅਤੇ ਭਰਾਜ ਵਿੱਚ ਬਹੁਤ ਹੀ ਹੱਸਮੁਖ ਅਤੇ ਮਿਲਣਸਾਰ ਇਨਸਾਨ ਦਰਸਨ ਸਿੰਘ ਦੀ ਹੋਈ ਇਸ ਵੇ-ਵਕਤੀ ਮੌਤ ਨਾਲ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਮੇ ਏ,ਐਸ,ਆਈ ਸ: ਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਦਰਸਨ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ ਦੇ ਬਿਆਨਾ ਤੇ 174 ਦੀ ਕਾਰਵਾਈ ਕੀਤੀ ਗਈ ਹੈ ਪੋਸਟਮਾਰਟਮ ਤੋ ਬਾਅਦ ਲਾਸ ਵਾਰਸਾ ਹਵਾਲੇ ਕਰ ਦਿੱਤੀ ਜਾਵੇਗੀ।

Send this to a friend