May 27, 2026 2:35 pm

ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੀ ਯਾਦ ’ਚ ਜੋੜ ਮੇਲਾ 15 ਤੋਂ 17 ਤੱਕ

ਕੀਰਤਨ ਦਰਬਾਰ, ਢਾਡੀ ਦਰਬਾਰ, ਖੇਡਾਂ, ਖੂਨਦਾਨ ਕੈਂਪ ਦੇ ਵਿਸ਼ੇਸ਼ ਪ੍ਰਬੰਧ

ਜਲੰਧਰ, 10 ਜੂਨ (ਪੰਜਾਬ ਟਾਇਮਜ਼ ਬਿਊਰੋ)-ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਪ੍ਰਮੁੱਖ ਸ਼ਰਧਾ ਸਥਾਨ ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤੱਲ੍ਹਣ ਵਿਖੇ ਸਾਲਾਨਾ ਜੋੜ ਮੇਲਾ 15 ਤੋਂ 17 ਜੂਨ ਤੱਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪ੍ਰਕਾਸ਼ ਕੀਤੇ ਜਾਣਗੇ ਤੇ 17 ਜੂਨ ਨੂੰ ਭੋਗ ਪਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਦੇ ਰਿਸੀਵਰ ਸ਼੍ਰੀ ਕਰਨਦੀਪ ਸਿੰਘ ਭੁੱਲਰ ਤਹਿਸੀਲਦਾਰ ਜਲੰਧਰ-ਨੇ ਦੱਸਿਆ ਕਿ 15 ਜੂਨ ਨੂੰ ਸਵੇਰੇ 10 ਵਜੇ ਅਖੰਡ ਪਾਠ ਅਰੰਭ ਹੋਣਗੇ ਤੇ ਉਨਾਂ ਦੇ ਭੋਗ 17 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪਾਏ ਜਾਣਗੇ। ਜਿਸ ਵਿੱਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਤੱਲ੍ਹਣ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਮਨਿੰਦਰ ਸਿੰਘ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਤਰਨ ਰਾਹੀਂ ਨਿਹਾਲ ਕਰਨਗੇ। 17 ਜੂਨ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ ਦਰਬਾਰ ਹੋਵੇਗਾ। ਜਿਸ ਵਿੱਚ ਭਾਈ ਦੀਦਾਰ ਸਿੰਘ ਦਰਦੀ, ਗਿਆਨੀ ਇੰਦਰਜੀਤ ਸਿੰਘ ਬਜੂਹਾ, ਭਾਈ ਲਖਵਿੰਦਰ ਸਿੰਘ ਸੋਹਲ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਨਾਂ ਧਾਰਮਿਕ ਸਮਾਗਮਾਂ ਦੀ ਸਟੇਜ ਦਾ ਸੰਚਾਲਨ ਉਘੇ ਸਿੱਖ ਵਿਦਵਾਨ ਅਤੇ ਬੁਲਾਰੇ ਸ. ਤੀਰਥ ਸਿੰਘ ਢਿੱਲੋਂ ਅਤੇ ਹਰਵਿੰਦਰ ਸਿੰਘ ਵੀਰ ਰਹੀਮਪੁਰੀ ਕਰਨਗੇ। ਸ਼੍ਰੀ ਕਰਨਦੀਪ ਸਿੰਘ ਭੁੱਲਰ ਅਨੁਸਾਰ 15 ਜੂਨ ਅਤੇ 16 ਨੂੰ ਕਬੱਡੀ ਦੇ ਆਲ ਓਪਨ ਮੈਚ ਕਰਵਾਏ ਜਾਣਗੇ। ਇਸ ਸਬੰਧੀ ਐਂਟਰੀਆਂ 15 ਜੂਨ ਨੂੰ ਸਵੇਰੇ 8 ਵਜੇ ਤੋਂ 9 ਵਜੇ ਤੱਕ ਲਈਆਂ ਜਾਣਗੀਆਂ ਅਤੇ 10 ਵਜੇ ਮੈਚ ਸ਼ੁਰੂ ਕਰਵਾਏ ਜਾਣਗੇ। 17 ਜੂਨ ਨੂੰ ਕੌਮਾਂਤਰੀ ਪੱਧਰ ਦੇ ਨਿਯਮਾਂ ਅਨੁਸਾਰ ਕੁਸ਼ਤੀਆਂ, ਕਬੱਡੀ, ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ। ਮੁੱਖ ਕਬੱਡੀ ਮੁਕਾਬਲਾ ਸ਼ੇਰੇ-ਏ-ਪੰਜਾਬ ਕੈਲੀਫੋਰਨੀਆਂ, ਡੀ.ਏ.ਵੀ. ਕਾਲਜ ਰਾਣੂੰਆਂ, ਬਾਬਾ ਭਾਈ ਸਾਧੂ ਕਲੱਬ ਰੁੜਕਾ ਕਲਾਂ ਵਿਚਾਲੇ ਹੋਵੇਗਾ। ਸ਼੍ਰੀ ਭੁੱਲਰ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਜੋੜ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ

Send this to a friend