ਸਰਦੂਲਗੜ੍ਹ, 10 ਜੂਨ (ਬਲਜੀਤਪਾਲ, ਵਿਪਨ ਗੋਇਲ)- ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮਾ ਕਲਾਂ ਬੱਸ ਸਟੈਂਡ ਦੇ ਕੋਲ ਟਰੈਕਟਰ ਅਤੇ ਇਨੋਵਾ ਗੱਡੀ ਵਿੱਚ ਭਿਆਨਕ ਟੱਕਰ ਹੋਣ ਨਾਲ ਟਰੈਕਟਰ ਦੇ 6 ਤੋ 7 ਟੋਟੇ ਹੋ ਗਏ ਅਤੇ ਟਰੈਕਟਰ ਡਰਾਇਵਰ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ ਉਰਫ ਮੱਖਣੀ ਵਾਸੀ ਭੰਮੇ ਖੁਰਦ ਦੇਰ ਰਾਤ ਆਪਣੇ ਟਰੈਕਟਰ ਰਾਹੀ ਪਿੰਡ ਭੰਮਾ ਕਲਾਂ ਤੋ ਭੰਮੇ ਖੁਰਦ ਆ ਰਿਹਾ ਸੀ ਪਿਛੋਂ ਮਾਨਸਾ ਤੋਂ ਤੇਜ਼ ਰਫਤਾਰ ਨਾਲ ਆ ਰਹੀ ਇਨੋਵਾ ਗੱਡੀ ਨੰਬਰ ਐਚ ਆਰ 46 ਬੀ 8555 ਟਰੈਕਟਰ ਵਿੱਚ ਬੱਜਣ ਕਾਰਨ ਟਰੈਕਟਰ ਦੇ 6 ਤੋਂ 7 ਟੁਕੜੇ ਹੋ ਗਏ ਟਰੈਕਟਰ ਡਰਾਇਵਰ ਮੱਖਣ ਸਿੰਘ ਉਛਲ ਕੇ ਖੇਤਾਨਾਂ ਵਿੱਚ ਜਾ ਡਿਗਿਆ ਉਥੇ ਪਰਾਲੀ ਅਤੇ ਛਟੀਆਂ ਪਈਆਂ ਹੋਣ ਕਾਰਨ ਡਰਾਇਵਰ ਦੀ ਜਾਨ ਬੱਚ ਗਈ ਪਰ ਡਰਾਇਵਰ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਉਸ ਦੀ ਬਾਂਹ ਟੁੱਟ ਗਈ ਜਿਸ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਇਆ ਗਿਆ।