May 30, 2026 5:44 pm

ਸ੍ਰੀ ਮੋਦੀ ਨੇ ਦਿੱਤਾ ਸੁਰੱਖਿਆ ਦਾ SECURE ਮੰਤਰ

ਨਵੀਂ ਦਿਲੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਸ਼3ੌ) ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਐਸ. ਸੀ. ਓ. ਮੈਬਰ ਦੇਸ਼ਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਗੁਆਂਢੀਆਂ ਨਾਲ ਕਨੈਕਟੀਵਿਟੀ ’ਤੇ ਭਾਰਤ ਦਾ ਜ਼ੋਰ ਹੈ।ਇਸ ਦੇ ਇਲਾਵਾ ਸ੍ਰੀ ਮੋਦੀ ਨੇ ਕਿਹਾ ਕਿ ਸੁਰਖਿਆ ਸਾਡੀ ਤਰਜ਼ੀਹ ਹੈ।ਇਸ ਲਈ ਮੋਦੀ ਨੇ ਇਕ ਨਵਾਂ ਮੰਤਰ ਵੀ ਦਿਤਾ, ਜਿਸ ਨੂੰ ਉਨ੍ਹਾਂ ਨੇ ‘ਸ਼53੍ਰੂ5’ ਦਾ ਨਾਮ ਦਿਤਾ। ਉਨ੍ਹਾਂ ਨੇ ਕਿਹਾ ਕਿ ਸੁਰਖਿਆ ਲਈ 6 ਕਦਮ ਚੁਕਣੇ ਜਰੂਰੀ ਹਨ। ਨਾਲ ਹੀ ਉਨ੍ਹਾਂ ਨੇ ਅਤਵਾਦ ਨਾਲ ਪੀੜਤ ਅਫਗਾਨਿਸਤਾਨ ਦਾ ਵੀ ਜ਼ਿਕਰ ਕੀਤਾ।ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਗਨੀ ਨੇ ਸ਼ਾਂਤੀ ਦੀ ਸਥਾਪਨਾ ਵੱਲ ਜੋ ਕਦਮ ਉਠਾਏ ਹਨ। ਉਨ੍ਹਾਂ ਦਾ ਸਾਰੇ ਦੇਸ਼ਾਂ ਨੂੰ ਸਨਮਾਨ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਆਪਣੇ ਦੋ ਦਿਨੀਂ ਦੌਰੇ ’ਤੇ ਰਵਾਨਾ ਹੋਏ ਸਨ। ਸੰਮੇਲਨ ਦੇ ਸਵਾਗਤ ਸਮਾਰੋਹ ਵਿਚ ਐਤਵਾਰ ਨੂੰ ਸ੍ਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਮੁਲਾਕਾਤ ਹੋਈ।

Send this to a friend