ਨਵੀਂ ਦਿੱਲੀ , 27 ਫਰਵਰੀ (ਪੀ. ਟੀ.)-ਰੱਖਿਆ ਮੰਤਰੀ ਸ਼੍ਰੀ ਏ.ਐਟਨੀ ਨੇ ਭਰੋਸਾ ਦਵਾਇਆ ਕਿ ਸਰਕਾਰ ਇੱਕ ਰੈਂਕ ਇੱਕ ਪੈਨਸ਼ਨ ਨੀਤੀ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਵੱਚਨਬੱਧ ਹੈ ਅਤੇ ਲੋੜਂੀਂਦੇ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਇਸ ਸਕੀਮ ਨੂੰ ਲਾਗੂ ਕਰਨ ਲਈ 500 ਕਰੋੜ ਰੁਪਏ ਉਪਲਬੱਧ ਕਰਵਾਉਣ ਲਈ ਯਕੀਨ ਦਵਾਇਆ ਹੈ। ਬੈਠਕ ਵਿੱਚ ਇੱਕ ਰੈਂਕ ਇੱਕ ਪੈਨਸ਼ਨ ਦੇ ਅਮਲ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਰੱਖਿਆ ਰਾਜ ਮੰਤਰੀ ਸ਼੍ਰੀ ਜਤਿੰਦਰ ਸਿੰਘ, ਰੱਖਿਆ ਸਕੱਤਰ
ਸ਼੍ਰੀ ਆਰ.ਕੇ. ਮਾਥੁਰ, ਸਾਬਕਾ ਫੌਜੀਆਂ ਦੇ ਭਲਾਈ ਵਿਭਾਗ ਦੀ ਸਕੱਤਰ ਸ਼੍ਰੀਮਤੀ ਸੰਗੀਤ ਗੋਇਰੀਲਾ, ਰੱਖਿਆ ਵਿੱਤ ਸਕੱਤਰ ਅਰੁਣਵਾ ਦੱਤ ਅਤੇ ਤਿੰਨਾਂ ਸੈਨਾਵਾਂ ਦੇ ਉਪ ਮੁੱਖੀ ਤੇ ਸੇਵਾਵਾਂ ਹੈਡਕੁਆਰਟਰ ਤੋਂ ਏ.ਜੀ.ਵੀ. ਮੌਜੂਦ ਸਨ।