ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ ਕੰਪਨੀਆਂ ਵੱਲੋਂ ਚੁੱਕੇ ਗਏ ਕਦਮ ਸ਼ਲਾਘਾਯੋਗ : ਚਿਦੰਬਰਮ

FGH ਨਵੀਂ ਦਿੱਲੀ, 27 ਫਰਵਰੀ (ਪੀ. ਟੀ.)-ਕੇਂਦਰੀ ਵਿੱਤ ਮੰਤਰੀ ਸ਼੍ਰੀ ਪੀ. ਚਿਦੰਬਰਮ ਨੇ ਦੇਸ਼ ਭਰ ਵਿੱਚ ਪੇਂਡੂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਕੰਪਨੀਆਂ ਵੱਲੋਂ ਬੁਨਿਆਦੀ ਢਾਂਚੇ ਨੂੰ ਹੋਰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਾਂ ਸਮਾਜਿਕ ਖੇਤਰਾਂ ਵਿੱਚ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵੱਲੋਂ ਕੰਪਨੀ ਵੱਲੋਂ ਕਮਾਏ ਗਏ ਲਾਭ ਦਾ 2 ਫੀਸਦ ਹਿੱਸਾ ਸਮਾਜਿਕ ਪ੍ਰਾਜੈਕਟਾਂ ਵਿੱਚ ਨਿਵੇਸ਼ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਤਾਮਿਲਨਾਡੂ ਦੇ ਸੀਵਾਗੰਗਾਈ ਵਿੱਚ ਭਾਰਤੀ ਬੁਨਿਆਦੀ ਢਾਂਚਾਗਤ ਵਿੱਤ ਕੰਪਨੀ ਵੱਲੋਂ ਤਿਆਰ ਕੀਤੇ 28 ਪਖ਼ਾਨੇ ਕੰਪਲੈਕਸ ਸਮਰਪਿਤ ਕਰਦਿਆਂ ਕੰਪਨੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਿੱਧੇ

ਤੌਰ ‘ਤੇ ਸਿਹਤ ਅਤੇ ਸਾਫ ਸਫਾਈ ਉਤੇ ਪ੍ਰਭਾਵ ਪਵੇਗਾ। ਉਨ੍ਹਾਂ ਨੇ ਸਕੂਲ ਮਾਂ ਬਾਪ ਅਤੇ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਪਖ਼ਾਨਿਆਂ ਦੀ ਸਹੀ ਸਾਂਭ ਸੰਭਾਲ ਕਰਨ। ਸਮਾਰੋਹ ਦੀ ਪ੍ਰਧਾਨਗੀ ਆਈ.ਆਈ.ਐਫ. ਸੀ.ਐਲ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ਼੍ਰੀ ਐਸ.ਬੀ. ਨੱਯਰ ਨੇ ਕੀਤੀ। ਇਸ ਮੌਕੇ ’ਤੇ ਸੁਲਭ ਇੰਟਰਨੈਸ਼ਨਲ ਦੀ ਸ਼੍ਰੀਮਤੀ ਸੁਮਨ ਚੇਹਰ ਅਤੇ  ਮੁਖ ਜਨਰਲ ਮੈਨੇਜਰ ਸ਼੍ਰੀ ਪੀ.ਆਰ.ਜੈ ਸ਼ੰਕਰ ਵੀ ਮੌਜੂਦ ਸਨ। ਸੁਲਭ ਇੰਟਰਨੈਸ਼ਨਲ ਸਕੀਮ ਹੇਠ ਸੀਵਾਗੰਗਾਈ ਜ਼ਿਲ੍ਹੇ ਦੇ 15 ਸਕੂਲਾਂ ਵਿੱਚ 28 ਪਖ਼ਾਨਾ ਕੰਪਲੈਕਸ ਨਿਰਮਾਣ ਕੀਤੇ ਗਏ ਹਨ।

Send this to a friend