…ਤੇ ਬਿਨਾ ਆਗਿਆ ਵਾਲੀ ਲਾਲ ਬੱਤੀ ਵਾਲੀ ਗੱਡੀ ’ਚ ਘੁੰਮ ਰਹੇ ਹਨ ਪੀ.ਆਰ.ਟੀ.ਸੀ. ਚੇਅਰਮੈਨ

image ਤਲਵੰਡੀ ਸਾਬੋ, 27 ਫਰਵਰੀ (ਰਣਜੀਤ ਸਿੰਘ ਰਾਜੂ)-ਅੱਜ ਜਦੋਂ ਪੀ. ਆਰ. ਟੀ. ਸੀ. ਚੇਅਰਮੈਨ ਅਵਤਾਰ ਸਿੰਘ ਬਰਾੜ ਆਪਣੇ ਅਚਨਚੇਤੀ ਦੌਰੇ ਦੌਰਾਨ ਤਲਵੰਡੀ ਸਾਬੋ ਪੁੱਜੇ ਹੋਏ ਸਨ ਤਾਂ ਪੱਤਰਕਾਰਾਂ ਦਾ ਧਿਆਨ ਚੇਅਰਮੈਨ ਸਾਹਿਬ ਦੀ ਲਾਲ ਬੱਤੀ ਵਾਲੀ ਗੱਡੀ ’ਤੇ ਗਿਆ, ਜਿਨ੍ਹਾਂ ਦੇ ਸ਼ੀਸ਼ੇ ’ਤੇ ਨਿਯਮਾਂ ਮੁਤਾਬਿਕ ਲਾਲ ਬੱਤੀ ਦੀ ਆਗਿਆ ਵਾਲਾ ਸਟਿੱਕਰ ਹੀ ਨਹੀਂ ਸੀ ਲੱਗਿਆ ਹੋਇਆ। ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਚੇਅਰਮੈਨ ਸਾਹਿਬ ਨੂੰ ਸਵਾਲ ਕੀਤਾ ਕਿ ਤੁਸੀਂ ਲਾਲ ਬੱਤੀ ਦੀ ਆਗਿਆ ਵਾਲਾ ਸਟਿੱਕਰ ਲਗਾਏ ਬਗੈਰ ਹੀ ਗੱਡੀ ’ਤੇ ਲਾਲ ਬੱਤੀ ਲਗਾ ਕੇ ਘੁੰਮ ਰਹੇ ਹੋ ਜੋ ਨਿਯਮਾਂ ਮੁਤਾਬਿਕ ਗਲਤ ਹੈ ਤਾਂ ਪਹਿਲਾਂ ਤਾਂ ਚੇਅਰਮੈਨ ਸਾਹਿਬ ਨੂੰ ਕੋਈ ਜਵਾਬ ਨਾ ਸੁੱਝਿਆ। ਪ੍ਰੰਤੂ ਬਾਅਦ ਵਿੱਚ

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਲਾਲ ਬੱਤੀ ਦੀ ਆਗਿਆ ਵਾਲਾ ਸਟਿੱਕਰ ਤਾਂ ਹੈ ਪ੍ਰੰਤੂ ਕਦੇ ਲਾਉਣ ਦਾ ਟਾਈਮ ਹੀ ਨਹੀਂ ਲੱਗਾ ਹੁਣ ਜਾ ਕੇ ਲਗਵਾ ਲੈਣਗੇ।

Send this to a friend