ਨਾਭਾ, 8 ਜੂਨ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਨਾਭਾ ਸ਼ਹਿਰ ਦੇ ਕੈਂਟ ਰੋਡ ਤੇ ਭਿਆਨਕ ਹਾਦਸਾ ਰੋਡ ਦੇ ਉਪਰ ਖੜ੍ਹਾ ਇਕ ਪੁਰਾਣਾ ਪਿਪਲ ਦਾ ਦਰਖਤ ਨੀਚੋਂ ਦੇ ਲੰਘ ਰਹੇ ਭੈਣ ਭਰਾ ਲਈ ਵਡਾ ਹਾਦਸਾ ਬਣਿਆ। ਭਰਾ ਦੀ ਮੌਕੇ ’ਤੇ ਮੌਤ ਭੈਣ ਗੰਭੀਰ ਜ਼ਖ਼ਮੀ ਹਾਦਸੇ ਵਾਲੀ ਜਗ੍ਹਾ ’ਤੇ ਲੋਕਾਂ ਦਾ ਭਾਰੀ ਇਕਠ ਹੋ ਗਿਆ ਅਤੇ ਭੈਣ ਨੂੰ ਜਲਦੀ ਜਲਦੀ ਸਰਕਾਰੀ ਹਸਪਤਾਲ ਪੁਚਾਇਆ ਗਿਆ ਪਰ ਭਰਾ ਦੀ ਮੌਕੇ ’ਤੇ ਮੌਤ ਹੋ ਚੁਕੀ ਸੀ ਲੋਕਾਂ ਵਲੋਂ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਐਂਬੂਲੈਂਸ ਇਕ ਘੰਟਾ ਲੇਟ ਪਹੁੰਚੀ ਮ੍ਰਿਤਕ ਨੌਜਵਾਨ ਨਿਸ਼ਾਨ ਸਿੰਘ ਤੇ ਭੈਣ ਮਨਪ੍ਰੀਤ ਕੌਰ ਨਾਭਾ ਬਲਾਕ ਦੇ ਪਿੰਡ ਟੋਡਰਵਾਲ ਦੇ ਰਹਿਣ ਵਾਲੇ ਸਨ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ ਦੀ ਉਮਰ 24 ਸਾਲ ਹੈ। ਮ੍ਰਿਤਕ ਦੀ ਭੈਣ ਮਨਪ੍ਰੀਤ ਕੌਰ ਇਕ ਪ੍ਰਾਈਵੇਟ ਕਾਲਜ ਵਿਚ ਕਲਰਕ ਦੀ ਨੌਕਰੀ ਕਰਦੀ ਸੀ ਅਤੇ ਭਰਾ ਨਾਭਾ ਦੇ ਬਿਜਲੀ ਬੋਰਡ ਵਿਚ ਬਿਲ ਭਰਵਾਉਣ ਦਾ ਕੰਮ ਕਰਦਾ ਸੀ ਜਦੋਂ ਇਹ ਦੋਨੋਂ ਸਵੇਰੇ ਨਾਭਾ ਵਲ ਆਪਣੀ ਡਿਊਟੀ ਤੇ ਆ ਰਹੇ ਸਨ ਤਾਂ ਅਚਾਨਕ ਇਕ ਪਿਪਲ ਦੇ ਨੀਚੇ ਲੰਘਦੇ ਸਮੇਂ ਟਾਹਣਾ ਟੁਟ ਗਿਆ ਜੋ ਕਿ ਇਨ੍ਹਾਂ ਦੇ ਉਪਰ ਆ ਡਿੱਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਪੁਰਾਣੇ ਦਰਖਤਾਂ ਨੂੰ ਇਥੋਂ ਹਟਾਇਆ ਜਾਵੇ। ਇਸ ਮੌਕੇ ਪੁਲਿਸ ਥਾਣਾ ਕੋਤਵਾਲੀ ਨਾਭਾ ਦੇ ਏਐਸਆਈ ਸਾਧਾ ਸਿੰਘ ਨੇ ਦਸਿਆ ਕਿ ਅਸੀਂ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਜੋ ਕਿ ਇਕ ਦਰਖਤ ਦਾ ਟਾਹਣਾ ਟੁਟਣ ਕਾਰਨ ਨੌਜਵਾਨ ਦੀ ਮੌਤ ਹੋਈ ਅਤੇ ਉਸ ਦੀ ਭੈਣ ਜ਼ਖਮੀ ਹੋ ਗਈ ਅਤੇ ਉਸ ਦੀ ਭੈਣ ਨੂੰ ਸਰਕਾਰੀ ਹਸਪਤਾਲ ਨਾਭਾ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।