ਏਸ਼ੀਆ ਕੱਪ : ਭਾਰਤ ਦਾ ਮੁਕਾਬਲਾ ਅੱਜ ਸ੍ਰੀ¦ਕਾ ਨਾਲ

ਢਾਕਾ, 27 ਫਰਵਰੀ (ਪੀ. ਟੀ.)-ਏਸ਼ੀਆ ਕੱਪ ਦੀ ਮੌਜੂਦਾ ਸੀਰੀਜ਼ ਵਿਚ ਭਲਕੇ ਸ਼ੁੱਕਰਵਾਰ ਨੂੰ ਭਾਰਤ ਅਤੇ ਸੀ¦ਕਾ ਵਿਚਾਲੇ ਮੁਕਾਬਲਾ ਹੋਵੇਗਾ। ਇਹ ਦੋਵੇਂ ਟੀਮਾਂ ਆਪਣਾ ਪਹਿਲਾ-ਪਹਿਲਾ ਮੈਚ ਜਿੱਤ ਚੁੱਕੀਆਂ ਹਨ ਤੇ ਇਹ ਮੈਚ ਕਾਫੀ ਫਸਵਾਂ ਹੋਣ ਦੀ ਸੰਭਾਵਨਾ ਹੈ। ਸ੍ਰੀ¦ਕਾ ਨੇ ਜਿੱਥੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਨੂੰ 12 ਦੌੜਾਂ ਨਾਲ ਮਾਤ ਦਿੱਤੀ ਸੀ, ਉਥੇ ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਮੇਜ਼ਬਾਨ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਭਾਰਤ ਦੀ ਗੱਲ ਕੀਤੀ ਜਾਵੇ ਤਾਂ ਟੀਮ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਉਸ ਦੀ ਸਲਾਮੀ ਜੋੜੀ ਦਾ ਖਰਾਬ ਪ੍ਰਦਰਸ਼ਨ ਹੈ। ਨਿਊਜ਼ੀਲੈਂਡ ਖਿਲਾਫ਼ ਲਗਾਤਾਰ ਹਾਰ ਦਾ ਕਾਰਨ ਸਲਾਮੀ ਜੋੜੀ ਦੇ ਨਾਕਾਮ ਹੋਣ ਦੀ ਗਵਾਹੀ ਭਰਦਾ ਹੈ। ਇਸੇ ਤਰ੍ਹਾਂ ਬੀਤੀ ਰਾਤ ਬੰਗਲਾਦੇਸ਼ ਖਿਲਾਫ਼ ਵੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਬਹੁਤੀਆਂ ਦੌੜਾਂ ਨਾ ਜੋੜ ਸਕੀ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਗੇਂਦਬਾਜ਼ਾਂ ਦਾ ਵਿਰੋਧੀ ਟੀਮਾਂ ’ਤੇ ਜ਼ਿਆਦਾ ਹਾਵੀ ਨਾ ਹੋਣ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਰਤ ਤੋਂ ਕਮਜ਼ੋਰ ਮੰਨੀ ਜਾਂਦੀ ਬੰਗਲਾਦੇਸ਼ ਟੀਮ ਨੇ ਬੀਤੀ ਰਾਤ ਟੀਮ ਇੰਡੀਆ ਦੇ ਗੇਂਦਬਾਜ਼ਾਂ ’ਤੇ ਖੂਬ ਦੌੜਾਂ ਬਣਾਈਆਂ।

Send this to a friend