ਤੇਜ਼ ਰਫਤਾਰ ਕੈਂਟਰ ਕਾਂਵੜੀਆਂ ’ਤੇ ਚੜ੍ਹਿਆ, ਦੋ ਦੀ ਮੌਤ, ਦੋ ਜ਼ਖਮੀ

ਗੁੱਸੇ ’ਚ ਆਏ ਸ਼ਰਧਾਲੂਆਂ ਨੇ ਕੈਂਟਰ ਨੂੰ ਲਾਈ ਅੱਗ, ਇਨਸਾਫ ਲਈ ਹਾਈਵੇਅ ’ਤੇ ਲਾਇਆ ਧਰਨਾ

image ਤਪਾ ਮੰਡੀ/ਬਰਨਾਲਾ, 27 ਫਰਵਰੀ (ਮਨਪ੍ਰੀਤ)-ਇਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਘੁੰਨਸ ਦੇ ਗੁਰੂ ਨਾਨਕ ਪਬਲਿਕ ਸਕੂਲ ਦੇ ਸਾਹਮਣੇ ਬਰਨਾਲਾ-ਬਠਿੰਡਾ ਹਾਈਵੇ ਤੇ ਇਕ ਤੇਜ਼ ਰਫਤਾਰ ਕੈਂਟਰ ਗੰਗਾ ਜਲ ਲੈ ਕੇ ਵਾਪਸ ਜਾ ਰਹੇ ਕਾਂਵੜੀਆਂ ’ਤੇ ਚੜ੍ਹ ਗਿਆ, ਜਿਸ ਕਾਰਨ ਦੋ ਕਾਵੜੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਕਾਵੜੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇੱਕ ਨੂੰ ਨਾਜ਼ੁਕ ਹਾਲਤ ਵਿੱਚ ਬਠਿੰਡਾ ਦੇ ਮੈਕਸ ਹਸਪਤਾਲ ਅਤੇ ਦੂਜੇ ਨੂੰ ਰਾਮਪੁਰਾ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰਾਮਪੂਰਾ ਫੂਲ ਸ਼ਹਿਰ ਦੇ ਕਈ ਸ਼ਿਵ ਭਗਤ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਰਾਮਪੂਰਾ ਫੂਲ ਵੱਲ ਜਾ ਰਹੇ ਸਨ ਤਾਂ ਉਹ ਸਵੇਰੇ ਕਰੀਬ ਪੰਜ ਵਜੇ ਪਿੰਡ ਘੁੰਨਸ

ਨੇੜੇ ਪਹੁੰਚੇ ਤਾਂ ਇੱਕ ਕੈਂਟਰ ਜਿਸ ਵਿੱਚ ਲੱਕੜ ਦੇ ਕਰੇਟ ਲ¤ਦੇ ਸਨ, ਦੇ ਡਰਾਇਵਰ ਨੂੰ ਨੀਂਦ ਆ ਜਾਣ ਕਾਰਨ ਕੈਂਟਰ ਸ਼ਿਵ ਭਗਤਾਂ ਦੇ ਉ¤ਪਰ ਚੜ੍ਹ ਗਿਆ। ਕੈਂਟਰ ਕੰਟਰੋਲ ਤੋਂ ਬਾਹਰ ਹੋਣ ਕਾਰਨ ਸੜਕ ਦੇ ਦੂਸਰੇ ਪਾਸੇ ਜਾ ਪਲਟਿਆ। ਇਸ ਘਟਨਾ ਦੀ ਨਾਲ ਦੇ ਸ਼ਰਧਾਲੂਆਂ ਨੂੰ ਖ਼ਬਰ ਮਿਲਦੇ ਹੀ ਉਨ੍ਹਾਂ ਨੇ ਐਂਬੂਲੈਸ ਨੂੰ ਫੋਨ ਕੀਤਾ ਤੇ ਬਾਅਦ ਵਿ¤ਚ ਗੁ¤ਸੇ ਵਿਚ ਆਏ ਸ਼ਰਧਾਲੂਆਂ ਨੇ ਇਸ ਕੈਂਟਰ ਨੂੰ ਅ¤ਗ ਲਗਾ ਦਿ¤ਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤਪਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ।
ਘਟਨਾਂ ਸਥਾਨ ’ਤੇ ਫਾਇਰ ਬ੍ਰਿਗੇਡ ਪਹੁੰਚਣ ਤੇ ਕਾਵੜਿਆਂ ਨੇ ਫਾਇਰ ਬ੍ਰਿਗੇਡ ਨੂੰ ਅ¤ਗ ਨਾ ਬੁਝਾਉਣ ਦੇ ਲਈ ਕਿਹਾ, ਉਨ੍ਹਾਂ ਨੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਕੋਈ ਅ¤ਗ ਬੁਝਾਉਣ ਲਈ ਜਾਵੇਗਾ ਤਾਂ ਉਹ ਉਥੇ ਖੜੀਆਂ ਹੋਰ ਗ¤ਡੀਆਂ ਨੂੰ ਵੀ ਅ¤ਗ ਲਗਾ ਦੇਣਗੇ। ਇਸ ਮੌਕੇ ਕਾਵੜੀਆਂ ਦੀ ਝੜਪ ਥਾਣਾ ਮੁ¤ਖੀ ਤਪਾ ਬਲਜਿੰਦਰ ਸਿੰਘ ਪੰਨੂ ਅਤੇ ਥਾਣੇਦਾਰ ਅਵਤਾਰ ਸਿੰਘ ਨਾਲ ਵੀ ਹੋਈ। ਸਥਿਤੀ ਨੂੰ ਤਣਾਅਪੂਰਨ ਦੇਖਦਿਆਂ ਥੋੜੀ ਦੇਰ ਵਿ¤ਚ ਹੀ ਘਟਨਾ ਸਥਲ ਨੂੰ ਪੁਲਿਸ ਛਾਉਣੀ ਵਿ¤ਚ ਬਦਲ ਗਿਆ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲ¤ਗ ਗਈਆ, ਜਿਨਾਂ ਨੂੰ ਕਾਫੀ ਜਦੋ-ਜਹਿਦ ਦੇ ਬਾਅਦ ਹੋਰ ਰਸਤੇ ਰਾਹੀ ਭੇਜਿਆ ਗਿਆ। ਇਸ ਮੌਕੇ ਸ਼ਿਵ ਭਗਤਾਂ ਨੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਜਿ¤ਥੋਂ ਦੀ ਸੁਖਬੀਰ ਬਾਦਲ ਜਾਂ ਕਿਸੇ ਹੋਰ ਮੰਤਰੀ ਨੇ ਲੰਘਣਾ ਹੁੰਦਾ ਹੈ ਤਾਂ ਚੱਪੇ-ਚੱਪੇ ’ਤੇ ਪੁਲਿਸ ਲਗਾ ਦਿ¤ਤੀ ਜਾਂਦੀ ਹੈ, ਪ੍ਰੰਤੂ ਸ਼ਿਵ ਭਗਤਾਂ ਦੀ ਇਕ ਦਿਨ ਦੀ ਯਾਤਰਾ ਲਈ ਪੂਰੇ 400 ਕਿਲੋਮੀਟਰ ਦੇ ਰਸਤੇ ਵਿੱਚ ਇਕ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਕੀਤਾ ਜਾਂਦਾ।
ਇਸ ਹਾਦਸੇ ਵਿਚ ਮਰਨ ਵਾਲਿਆਂ ਵਿੱਚ ਸੁਰੇਸ਼ ਕੁਮਾਰ ਪੁ¤ਤਰ ਕਸਤੂਰੀ ਲਾਲ ਵਾਸੀ ਰਾਮਪੁਰਾ ਫੂਲ ਅਤੇ ਗੁਰਮੇਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਦੋ ਹੋਰ ਸ਼ਿਵ ਭਗਤ ਰਾਧੇ ਸ਼ਿਆਮ ਰਾਮਪੂਰਾ ਫੂਲ, ਰਮੇਸ਼ ਕੁਮਾਰ ਲਵਲਾ ਜੋ ਨਾਜ਼ੁਕ ਹਾਲਤ ਵਿਚ ਜਖਮੀ ਹੈ, ਜਿਨ੍ਹਾਂ ਨੂੰ ਮੈਕਸ ਹਸਪਤਾਲ ਬਠਿੰਡਾ ਤੇ ਰਾਮਪੁਰਾ ਦੇ ਹਸਪਤਾਲ ਵਿ¤ਚ ਦਾਖਿਲ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਤਪਾ ਮੰਡੀ, ਰਾਮਪੁਰਾ, ਬਰਨਾਲਾ, ਭੁ¤ਚੋ ਅਤੇ ਮਾਲਵੇ ਦੇ ਕਈ ਹੋਰ ਸ਼ਹਿਰਾਂ ਤੋਂ ਵੀ ਵ¤ਡੀ ਗਿਣਤੀ ਵਿ¤ਚ ਲੋਕ ਮੌਕੇ ’ਤੇ ਪੁ¤ਜੇ ਅਤੇ ਮਾਲਵੇ ਖੇਤਰ ਦੇ ਜ਼ਿਆਦਾਤਰ ਸ਼ਹਿਰ ਨਿਵਾਸੀਆਂ ਨੇ ਪੂਰਾ ਦਿਨ ਸੋਗ ਵਜੋਂ ਆਪਣਾ ਕਾਰੋਬਾਰ ਬੰਦ ਰ¤ਖਣ ਦਾ ਐਲਾਨ ਕੀਤਾ। ਪੁਲਿਸ ਪ੍ਰਸ਼ਾਸਨ ਦੀ ਢਿੱਲਮੱਠ ਅਤੇ ਸਥਾਨਕ ਖੇਤਰ ਦਾ ਅਕਾਲੀ-ਭਾਜਪਾ ਦਾ ਕੋਈ ਵੀ ਸੀਨੀਅਰ ਨੇਤਾ ਘਟਨਾਂ ਸਥਾਨ ’ਤੇ ਨਾ ਪਹੁੰਚਣ ’ਤੇ ਭੜਕੇ ਹੋਏ ਲੋਕਾਂ ਨੇ ਕਈ ਥਾਂਵਾਂ ’ਤੇ ਪੰਜਾਬ ਸਰਕਾਰ ਦੇ ਬੈਨਰਾਂ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਇਸ ਖਬਰ ਨਾਲ ਮਾਲਵਾ ਖੇਤਰ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਨਾਜ਼ੁਕ ਸਥਿਤੀ ਨੂੰ ਦੇਖਦਿਆਂ ਤਪਾ ਪੁਲਿਸ ਨੇ ਕੈਂਟਰ ਚਾਲਕ ਖਿਲਾਫ 302 ਦਾ ਪਰਚਾ ਦਰਜ ਕਰ ਦਿ¤ਤਾ ਹੈ ਅਤੇ ਡਰਾਇਵਰ ਦੀ ਭਾਲ ਸ਼ੁਰੂ ਕਰ ਦਿ¤ਤੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹੇ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ।

Send this to a friend