ਕੀ ਦੰਗਾ ਨਾ ਰੋਕ ਸਕਣ ਵਾਲੇ ਰਾਜੀਵ ਗਾਂਧੀ ਵੀ ਨਾਪੁੰਸਕ ਸਨ : ਅਨੁਰਾਗ ਠਾਕੁਰ

image ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਲਮਾਨ ਖੁਰਸ਼ੀਦ ਵਲੋਂ ਨਰਿੰਦਰ ਮੋਦੀ ਨੂੰ ਨਾਪੁੰਸਕ ਕਹੇ ਜਾਣ ਉ¤ਤੇ ਬੀਜੇਪੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਭਾਰਤੀ ਜਨਤਾ ਨੌਜਵਾਨ ਮੋਰਚੇ ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਖੁਰਸ਼ੀਦ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਾਂਗਰਸ ਨੂੰ ਹੀ ਨਾਪੁੰਸਕ ਕਰਾਰ ਦਿ¤ਤਾ। ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਨਪੁੰਸਕਤਾ ਦੀ ਜਾਣ ਪਹਿਚਾਣ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ ਅਗਵਾਈ ਨੂੰ ਇਸ ਮਾਮਲੇ ਉ¤ਤੇ ਇ¤ਕ ਖੁ¤ਲ੍ਹਾ ਖਤ ਲਿਖਿਆ ਹੈ। ਐਮਰਜੈਂਸੀ ਦੌਰਾਨ ਕਾਂਗਰਸ ਸਰਕਾਰ ਨੇ ਬੇਕਸੂਰ ਲੋਕਾਂ ਉ¤ਤੇ ਮਨਮਾਨੀ ਕਰਦੇ ਹੋਏ ਉਨ੍ਹਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਉ¦ਘਣ

ਕੀਤਾ ਸੀ, ਕੀ ਇਹ ਕਾਂਗਰਸ ਦੀ ਨਪੁੰਸਕਤਾ ਨਹੀਂ ਸੀ? 1984 ਦੇ ਸਿ¤ਖ ਦੰਗਿਆਂ ਵਿ¤ਚ ਰਾਜੀਵ ਗਾਂਧੀ, ਦੰਗੇ ਨਾ ਰੋਕ ਸਕੇ ਕੀ ਇਹ ਉਨ੍ਹਾਂ ਦੀ ਨਪੁੰਸਕਤਾ ਨਹੀਂ ਹੈ?ਖੁਰਸ਼ੀਦ ’ਤੇ ਵਰ੍ਹਦੇ ਅਨੁਰਾਗ ਨੇ ਕਿਹਾ ਕਿ ਇਹ ਉਹੀ ਸਲਮਾਨ ਖੁਰਸ਼ੀਦ ਹਨ, ਜਿਨ੍ਹਾਂ ਨੇ ਆਪਣੀ ਪਤਨੀ ਲੁਇਸ ਖੁਰਸ਼ੀਦ ਦੇ ਚੋਣ ਪ੍ਰਚਾਰ ਵਿੱਚ ਕਿਹਾ ਸੀ ਕਿ ਬਾਟਲਾ ਹਾਉਸ ਮੁਕਾਬਲੇ ਵਿ¤ਚ ਮਾਰੇ ਗਏ ਅੱਤਵਾਦੀ ਲਾਸ਼ਾਂ ਦੀਆਂ ਤਸਵੀਰਾਂ ਵੇਖ ਕੇ ਸੋਨੀਆ ਗਾਂਧੀ ਦੀਆਂ ਅ¤ਖਾਂ ਵਿਚ ਹੰਝੂ ਆ ਗਏ ਸਨ। ਮੈਂ ਸਲਮਾਨ ਖੁਰਸ਼ੀਦ ਤੋਂ ਪੁ¤ਛਣਾ ਚਾਹੁੰਦਾ ਹਾਂ ਕਿ ਇਹ ਬਿਆਨ ਦੇ ਕੇ ਉਨਾਂ ਨੇ ਕੀ ਆਪਣੀ ਨਪੁਸੰਕਤਾ ਦੀ ਪਹਿਚਾਣ ਦੇਸ਼ ਨੂੰ ਦਿ¤ਤਾ ਸੀ ਅਤੇ ਕੀ ਉਨ੍ਹਾਂ ਨੇ ਦਿ¤ਲੀ ਪੁਲਿਸ ਬਾਟਲਾ ਹਾਉਸ ਮੁਕਾਬਲੇ ਵਿ¤ਚ ਸ਼ਹੀਦ ਹੋਏ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੀ ਬੇਇ¤ਜ਼ਤੀ ਨਹੀਂ ਕੀਤੀ ਸੀ?

Send this to a friend