ਧਨੌਲਾ, 27 ਫਰਵਰੀ (ਸਰਾਜ ਘਨੌਰ/ਸ਼ੰਕਰ ਬਾਂਸਲ)-ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਵਿਚ ਏਕਤਾ ਬਣਾਉਣਾ ਅਤੇ ਵਿਕਾਸ ਕਰਨਾ ਹੈ। ਜਿਸ ਨਾਲ ਸਾਡਾ ਸੂਬਾ ਅਗਾਂਹ ਤਰੱਕੀ ਦੀਆਂ ਰਾਹਾਂ ਵੱਲ ਵਧੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਪਰਮਿੰਦਰ ਸਿੰਘ ਢੀਂਡਸਾ ਨੇ ਧਨੌਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਇੱਥੇ ਨਿਰਮਲ ਸਿੰਘ ਨਿੰਮਾਂ, ਬੀਰਇੰਦਰਪਾਲ ਸਿੰਘ ਲੱਕੀ ਸਰਕਲ ਪ੍ਰਧਾਨ, ਜਥੇ. ਮੱਖਣ ਸਿੰਘ ਧਨੌਲਾ, ਡਾ. ਪ੍ਰਦੀਪ ਬੱਬੂ ਉੱਪਲੀ , ਰਣਜੀਤ ਸਿੰਘ ਰਣੀਆਂ ਦੇ ਵਿਸ਼ੇਸ ਸੱਦੇ ’ਤੇ ਪਹੁੰਚੇ ਸਨ। ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ ’ਚ ਸ. ਸੁਖਦੇਵ ਸਿੰਘ ਢੀਂਡਸਾ ਦੀ ਜਿੱਤ ਪ੍ਰਾਪਤੀ ਲਈ ਵਰਕਰਾਂ ਨੂੰ ਅਗਰਾਹ ਕੀਤਾ ਕਿ ਉਹ ਆਪਸੀ ਗਿਲੇ ਸ਼ਿਕਵੇ
ਭੁਲਾ ਕੇ ਸ. ਸੁਖਦੇਵ ਸਿੰਘ ਢੀਂਡਸਾ ਦੀ ਜਿੱਤ ਨੂੰ ਇਤਿਹਾਸਿਕ ਜਿੱਤ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਹਿਤੈਸ਼ੀ ਨੀਤੀਆਂ ਨੂੰ ਅੱਜ ਤੋਂ ਹੀ ਘਰ-ਘਰ ਪਹੁੰਚਾਉਣ। ਸ. ਢੀਂਡਸਾ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਗਰੀਬ ਪਰਿਵਾਰਾਂ ਦੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸੇ ਲੜੀ ਤਹਿਤ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਸਕੱਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਇੰਨ੍ਹਾਂ ਪਰਿਵਾਰਾਂ ਲਈ ਸਸਤਾ ਰਾਸ਼ਨ ਦੇਣ ਤੋਂ ਇਲਾਵਾ ਮੁਫਤ ਬਿਜਲੀ ਪਾਣੀ ਅਤੇ ਸ਼ਗਨ ਸਕੀਮਾਂ ਆਦਿ ਦੇ ਕੇ 30 ਲੱਖ ਪਰਿਵਾਰਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ। ਸ. ਢੀਂਡਸਾ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਸੂਬੇ ਅੰਦਰ ਕਰਵਾਏ ਅਥਾਹ ਵਿਕਾਸ ਕਾਰਜਾਂ ਦੇ ਮੁੱਦੇ ’ਤੇ ਲੜੇਗੀ। ਇਸ ਮੌਕੇ ਹਲਕਾ ਇੰਚਾਰਜ ਬਰਨਾਲਾ ਕੁਲਵੰਤ ਸਿੰਘ ਕੀਤੂ, ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬੀਰਇੰਦਰ ਸਿੰਘ ਜੈਲਦਾਰ, ਜਥੇ. ਨਿਹਾਲ ਸਿੰਘ ਉੱਪਲੀ, ਜਥੇ. ਸੁਖਵੰਤ ਸਿੰਘ ਧਨੌਲਾ, ਹਰਮੇਲ ਸਿੰਘ, ਅਵਤਾਰ ਸਿੰਘ ਧਾਲੀਵਾਲ, ਗੋਰਾ ਸਿੰਘ ਢਿੱਲੋਂ, ਸਾਗਰ ਸਿੰਘ ਢਿੱਲੋਂ, ਤਰਸੇਮ ਸਿੰਘ ਢਿੱਲੋਂ, ਰਮਨਜੀਤ ਸਿੰਘ ਢਿੱਲੋਂ, ਹਰਮਨਪ੍ਰੀਤ ਸਿੰਘ ਗੋਲਡੀ ਬਲਾਕ ਸੰਮਤੀ ਮੈਂਬਰ ਆਦਿ ਇਲਾਕੇ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।