ਮੋਗਾ, 16 ਜੁਲਾਈ: (ਅਮਰੀਕ ਸਿੰਘ)- ਗੈਰ-ਰਵਾਇਤੀ ਊਰਜਾ ਸੋਮਿਆਂ ਦੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ, ਕਿਉਕਿ ਇਹਨਾਂ ਸ੍ਰੋਤਾਂ ਤੋਂ ਊਰਜਾ ਪੈਦਾ ਕਰਨਾ ਨਾ ਕੇਵਲ ਸਸਤਾ ਤੇ ਆਸਾਨ ਹੈ, ਸਗੋਂ ਜ਼ਿਆਦਾ ਵਾਤਾਵਰਣ-ਅਨੁਕੂਲ ਵੀ ਹੈ ਅਤੇ ਚੌਗਿਰਦੇ ਨੂੰ ਸਾਫ਼-ਸੁਥਰਾ ਰੱਖਣ ਲਈ ਵੀ ਸਹਾਈ ਸਿੱਧ ਹੁੰਦਾ ਹੈ।

ਇਹ ਪ੍ਰਗਟਾਵਾ ਸ੍ਰੀ ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਆਯੋਜਿਤ ‘ਸ਼ੋਲਰ ਤੇ ਕੁਦਰਤੀ ਸੋਮਿਆਂ ਬਾਰੇ ਪ੍ਰਦਰਸ਼ਨੀ ਮੇਲੇ ‘ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਥਿੰਦ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਇਓ ਗੈਸ ਪਲਾਂਟ ਲਗਾਉਣ ‘ਤੇ ਪ੍ਰਤੀ ਯੂਨਿਟ 8000 ਰੁਪਏ ਸਬ-ਸਿਡੀ ਮਹੁੱਈਆ ਕਰਵਾਈ ਜਾਂਦੀ ਹੈ। ਡਿਪਟੀ ਕਮਿਸ਼ਨਰ ਨੇ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋਂ ਸ਼ੋਲਰ ਅਤੇ ਕੁਦਰਤੀ ਸੋਮਿਆਂ ਦੇ ਯੰਤਰਾਂ ਨੂੰ ਦਰਸਾਉਦੀ ਮੋਬਾਈਲ ਪ੍ਰਦਰਸ਼ਨੀ ਵੈਨ ਦਾ ਨਿਰੀਖਣ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵੈਨ ਦੀ ਸ਼ੁਰੂਆਤ ਜਿਲ੍ਹਾ ਮੋਗਾ ਤੋਂ ਕੀਤੀ ਗਈ ਹੈ, ਜੋ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਗੁਜ਼ਰਦੀ ਹੋਈ ਰਾਜ ਦੇ ਸਾਰੇ ਜ੍ਹਿਲਿਆਂ ਦਾ ਦੌਰਾ ਕਰੇਗੀ ਅਤੇ ਲੋਕਾਂ ਨੂੰ ਸੋਵਸਤਾਂ ਦੀ ਵਰਤੋ ਬਾਰੇ ਜਾਗਰੂਕ ਕਰੇਗੀ। ਜ਼ਿਲਾ ਮੈਨੇਜਰ ਪੇਡਾ ਸ੍ਰੀ ਅਨੁਪਮ ਨੰਦਾ ਨੇ ਇਸ ਮੌਕੇ ‘ਤੇ ਲੋਕਾਂ ਨੂੰ ਸ਼ੋਲਰ ਵਸਤਾਂ ਦੀ ਵਰਤੋਂ ਅਤੇ ਸਰਕਾਰ ਵੱਲੋਂ ਵੱਖ-ਵੱਖ ਸ਼ੋਲਰ ਵਸਤਾਂ ‘ਤੇ ਦਿੱਤੀ ਜਾ ਰਹੀ ਸਬ-ਸਿਡੀ ਬਾਰੇ ਵਿਸਥਾਰ-ਪੂਰਵਿਕ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਮੋਗਾ ਨੇ ‘ਸੋਲਰ ਤੇ ਕੁਦਰਤੀ ਸੋਮਿਆਂ ਬਾਰੇ ਪ੍ਰਦਰਸ਼ਨੀ ਮੇਲੇ’ ਦਾ ਕੀਤਾ ਉਦਘਾਟਨ



