Skip to content
Independent perspectives. Global stories.
BREAKING

ਬੁਢੇ ਨਾਲੇ ਤੇ ਆਰਜੀ ਪੁਲ ਬਣਾ ਲਾਘਾ ਕੀਤਾ ਬਹਾਲ

Share this story

ਮਾਛੀਵਾੜਾ ਸਾਹਿਬ 16 ਜੁਲਾਈ-ਕਰਮਜੀਤ ਸਿੰਘ ਆਜ਼ਾਦ-ਇੱਥੋਂ 7 ਕਿਲੋਮੀਟਰ ਦੂਰ ਪਿੰਡ ਸਹਿਜੋ ਮਾਜਰਾ ਨੇੜੇ ਵਗਦੇ ਬੁੱਢੇ ਦਰਿਆ ਦਾ ਪੁਰਾਣਾ ਪੁਲ ਠੇਕੇਦਾਰ ਵੱਲੋਂ ਤੋੜ ਦੇਣ ਕਾਰਨ ਬੇਟ ਅਤੇ ਢਾਹਾ ਖੇਤਰ ਨੂੰ ਜੋੜਦੇ ਦਰਜ਼ਨਾਂ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਜਿਸ ਕਾਰਨ ਹਜਾਰਾਂ ਹੀ ਲੋਕ ਪ੍ਰੇਸ਼ਾਨ ਸਨ ਉਥੇ ਪਿੰਡ ਵਿਚ ਆਸ ਪਾਸ ਤੋਂ ਪੜਨ ਆਉਂਦੇ ਵਿਦਿਆਰਥੀ ਵੀ ਆਉਣੇ ਬੰਦ ਹੋ ਗਏ ਸਨ।
pull
ਪਰ ਅਖ਼ਬਾਰ ‘ਚ ਲੋਕਾਂ ਦੀ ਇਸ ਸਮੱਸਿਆ ਦੀ ਖ਼ਬਰ ਪ੍ਰਕਾਸ਼ਿਤ ਹੋਣ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਲੋਕਾਂ ਦੀ ਇਹ ਸਮੱਸਿਆ ਦੂਰ ਹੋ ਗਈ। ਲੋਕ ਨਿਰਮਾਣ ਵਿਭਾਗ ਦੇ ਠੇਕੇਦਾਰ ਵੱਲੋਂ ਬੁੱਢੇ ਨਾਲੇ ਤੇ ਪਾਈਪਾਂ ਦੱਬ ਉਪਰੋਂ ਮਿੱਟੀ ਪਾ ਕੇ ਆਰਜੀ ਪੁਲ ਬਣਾ ਦਿੱਤਾ ਤੇ ਲੋਕਾਂ ਦਾ ਲਾਂਘਾ ਬਹਾਲ ਕਰ ਦਿੱਤਾ। ਪਿੰਡ ਨਿਵਾਸੀ ਪੰਚਾਇਤ ਮੈਂਬਰ ਦਿਲਬਾਗ ਸਿੰਘ, ਰਣਵੀਰ ਸਿੰਘ, ਸ਼ੰਮੀ ਗਰੇਵਾਲ, ਸਵਰਨ ਸਿੰਘ, ਮਲਕੀਤ ਸਿੰਘ, ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਤੇ ਵਰਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਆਰਜੀ ਪੁਲ ਬਣਨ ਤੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦਾ ਵੀ ਸ਼ੁਕਰੀਆ ਅਦਾ ਕੀਤਾ ਅਤੇ ਅਪੀਲ ਕੀਤੀ ਕਿ ਨਵੇਂ ਪੁਲ ਦਾ ਨਿਰਮਾਣ ਵੀ ਜਲਦ ਕਰਵਾ ਦਿੱਤਾ ਜਾਵੇ ਤਾਂ ਜੋ ਬੇਟ ਅਤੇ ਢਾਹਾ ਖੇਤਰ ਨੂੰ ਜੋੜਦੇ ਇਸ ਪੁਲ ਤੇ ਭਾਰੀ ਵਾਹਨਾਂ ਦੀ ਆਵਜਾਈ ਵੀ ਬਹਾਲ ਹੋ ਸਕੇ।

WRITTEN BY