Skip to content
Independent perspectives. Global stories.
BREAKING

ਦਾਨੇਵਾਲਾ ’ਚ ਸਾਬਕਾ ਫੌਜੀ ਦੀ ਦੁਕਾਨ ’ਚ ਅੱਗ ਲੱਗਣ ਨਾਲ ਸਾਢੇ ਤਿੰਨ ਲੱਖ ਦਾ ਸਮਾਨ ਸੜਿਆ

Share this story

ਸਰਦੂਲਗੜ੍ਹ, 6 ਜੂਨ (ਬਲਜੀਤ ਪਾਲ)- ਪਿੰਡ ਦਾਨੇਵਾਲਾ ਵਿਖੇ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਸਾਢੇ ਤਿੰਨ ਲੱਖ ਰੁਪਏ ਦਾ ਨੁਕਸ਼ਾਨ ਹੋ ਗਿਆ ਹੈ। ਦੁਕਾਨਦਾਰ ਕ੍ਰਿਸ਼ਨਪਾਲ ਸਿੰਘ ਨੇ ਦੱਸਿਆਂ ਕਿ ਉਹ ਸਾਬਕਾ ਫੌਜੀ ਹੈ ਤੇ ਪਿੰਡ ਦਾਨੇਵਾਲਾ ਵਿਖੇ ਕਰਿਆਣੇ ਦੀ ਦੁਕਾਨ ਕਰ ਰਿਹਾ ਹੈ।ਪਿਛਲੇ ਦਿਨੀ ਉਸ ਦੀ ਦੁਕਾਨ ‘ਚ ਅੱਗ ਲੱਗ ਗਈ ਜਿਸ ਨਾਲ ਦੁਕਾਨ ‘ਚ ਪਿਆ ਕਰੀਬ ਡੇਢ ਲੱਖ ਰੁਪਏ ਦਾ ਸਮਾਨ ਸ਼ੜ੍ਹਕੇ ਸੁਆਹ ਹੋ ਗਿਆ। ਉਨਾਂ ਦੱਸਿਆਂ ਕਿ ਰਾਤ ਨੂੰ ਕਰੀਬ ਗਿਆਂਰਾ ਵੱਜੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੁਕਾਨ ‘ਚ ਅੱਗ ਲੱਗ ਗਈ ਹੈ ਜਿਸ ਤੇ ਉਨਾਂ ਤੁਰੰਤ ਦੁਕਾਨ ਤੇ ਪਹੁੰਚਕੇ ਅੱਗ ਬੁਝਾਉਣ ਦੀ ਕੌਸ਼ਿਸ ਕੀਤੀ ਤੇ ਤੁਰੰਤ ਹੀ ਫਾਇਰ ਬਿਗਰੇੜ ਅਤੇ ਝੁਨੀਰ ਪੁਲਸ ਨੂੰ ਸੂਚਨਾਂ ਦਿੱਤੀ। ਬੇਸ਼ੱਕ ਅੱਗ ਬਝਾਉਣ ਤੱਕ ਫਾਇਰ ਬਿਗਰੇੜ ਅਤੇ ਪੁਲਸ ਕਰਮੀ ਪਹੁੰਚ ਗਏ ਸਨ ਪਰ ਫਿਰ ਵੀ ਨੁਕਸ਼ਾਨ ਨੂੰ ਰੋਕਿਆਂ ਨਹੀ ਜਾ ਸੱਕਿਆਂ। ਉਨ੍ਹਾਂ ਦੱਸਿਆਂ ਕਿ ਦੁਕਾਨ ਪਏ ਠੰਡੇ ਦੀਆਂ ਬੋਤਲਾ,ਰਿਫਾਇਡ ਆਇਲ,ਦੇਸੀ ਤੇ ਡਾਲਡਾ ਘੀ, ਚਾਹ-ਪੱਤੀ, ਖੰਡ, ਨਮਕ, ਮਿਰਚ-ਮਸਾਲਾ, ਬਿਸਕੁਟ-ਨਮਕੀਨ, ਫਰਿੱਜ਼, ਦੁਕਾਨ ’ਚ ਪਿਆਂ ਇਲੈਕਟਰੀਕਲ ਦਾ ਸਮਾਨ, ਫਰਨੀਚਰ, ਕੁਰਸੀਆਂ ਆਦਿ ਕੁੱਲ ਮਿਲਾਕੇ ਸਾਢੇ ਤਿੰਨ ਲੱਖ ਰੁਪਏ ਦਾ ਨੁਕਸ਼ਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਸ ਨੂੰ ਪੂਰਾ ਸ਼ੱਕ ਹੈ ਕਿ ਕਿਸੇ ਸਰਾਰਤੀ ਅਨਸ਼ਰ ਵੱਲੋ ਉਸ ਦੀ ਦੁਕਾਨ ‘ਚ ਅੱਗ ਜਾਨ-ਬੁਝਕੇ ਲਗਾਤਈ ਗਈ ਹੈ। ਜਿਸ ਦੀ ਉਨਾਂ ਲਿਖਤੀ ਸਿਕਾਇਤ ਪੁਸ ਥਾਣਾ ਝੁਨੀਰ ਦੇਕੇ ਅੱਗ ਲਗਾਉਣ ਵਾਲੇ ਵਿਅਕਤੀ ਨੂੰ ਫੜਣ ਦੀ ਬੇਨਤੀ ਕੀਤੀ ਹੈ। ਸਮੂਹ ਪਿੰਡ ਵਾਸੀਆਂ ਤੇ ਮਹਤਵਾਰ ਵਿਅਕਤੀਆਂ ਨੇ ਜ਼ਿਲਾ ਪ੍ਰਸ਼ਾਂਸਨ ਤੋ ਮੰਗ ਕੀਤੀ ਹੈ ਕਿ ਉਸ ਦੇ ਹੋਏ ਨੁਕਸ਼ਾਨ ਦਾ ਢੁੱਕਵਾਂ ਮੁਆਵਿਜਾ ਦਿੱਤਾ ਜਾਵੇ।

WRITTEN BY