Skip to content
Independent perspectives. Global stories.
BREAKING

ਪਾਤੜਾਂ ਅੰਦਰ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰਣਵੀਰ ਸਿੰਘ

Share this story

ਪਾਤੜਾਂ, 4 ਜੂਨ (ਹਰਭਜਨ ਸਿੰਘ ਮਹਿਰੋਕ)- ਕਿਸਾਨ ਜਥੇਬੰਦੀਆਂ ਵਲੱੋਂ ਪੁਰੇ ਭਾਰਤ ਨੂੰ 10 ਦਿਨਾ ਲਈ ਪੁਰਨ ਤੌਰ ਤੇ ਬੰਦ ਕਰਨ ਦੇ ਦਿੱਤੇ ਸੱਦੇ ਦੇ ਚੱਲਦਿਆਂ ਰਲਿਆ ਮਿਲਿਆ ਹੁੰਗਾਰਾ ਮਿਲਿਆ ਪਰ ਕਿਸਾਨ ਜਥੇਬੰਦੀਆਂ ਵੱਲੱੋਂ ਪਿੰਡਾ ਵਿੱਚੋਂ ਆ ਰਹੀਆਂ ਸਬਜੀਆਂ ਅਤੇ ਦੁੱਧ ਲਿਆੳਣ ਦਾ ਬਾਈਕਾਟ ਕਰਕੇ ਸ਼ਹਿਰਾਂ ਵਿਚ ਚੱਲ ਰਹੀਆਂ ਇੱਕਾ-ਦੁੱਕਾ ਡੈਅਰੀਆਂ ਅਤੇ ਸਬਜੀ ਦੀਆਂ ਦੁਕਾਨਾ ਨੂੰ ਵੀ ਬੰਦ ਕਰਾਉਣ ਲਈ ਗੇੜੀਆਂ ਮਾਰੀਆਂ ਜਾ ਰਹੀਆਂ ਹਨ। ਇਸ ਸਿਲਸਿਲੇ ਦੇ ਚੱਲਦਿਆਂ ਕੁਝ ਕੁ ਥਾਵਾਂ ਤੇ ਸਰਾਰਤੀ ਲੋਕਾਂ ਨੇ ਮਾਹੋਲ ਖਰਾਬ ਕਰਨ ਦੇ ਮਕਸਦ ਨਾਲ ਦੁੱਧ ਤੇ ਸਬਜੀਆਂ ਸੜਕਾਂ ਉਪਰ ਸੁੱਟ ਕੇ ਸ਼ਰਾਰਤ ਬਾਜੀ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਦਰ ਥਾਣਾ ਪਾਤੜਾਂ ਮੁਖੀ ਰਣਬੀਰ ਸਿੰਘ ਅਤੇ ਸ਼ਹਿਰੀ ਪੁਲਿਸ ਮੁਖੀ ਦਲਜੀਤ ਸਿੰਘ ਵੱਲੋਂ ਪੁਲਿਸ ਦੀ ਚੌਕਸੀ ਵਧਾ ਕੇ ਸ਼ਹਿਰ ਅੰਦਰ ਪੁਰੀ ਤਰ੍ਹਾਂ ਸ਼ਰਾਰਤੀ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੁਝ ਸ਼ਰਾਰਤੀ ਵਿਅਕਤੀਆਂ ਦੇ ਮੋਟਰਸਾਇਕਲ ਵੀ ਬਾਉਂਡ ਕੀਤੇ ਗਏ। ਇਸ ਬਾਰੇ ਵਿਸਥਾਰ ਪੁਰਵਕ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਾਤੜਾਂ ਥਾਣਾ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਲੋਕਤੰਤਰ ਵਿਚ ਕੋਈ ਵੀ ਆਪਣੀ ਅਵਾਜ ਉਠਾ ਸਕਦਾ ਹੈ ਪਰ ਸ਼ਰਾਰਤੀ ਅਤੇ ਕਾਨੂੰਨ ਤੋੜਨ ਵਾਲੇ ਲੋਕਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਜਾਣਕਾਰੀ ਮੁਤਾਬਿਕ ਇੱਕ ਦਿਨ ਪਹਿਲਾਂ ਕੁਝ ਸਰਾਰਤੀ ਅਨਸਰਾਂ ਨੇ ਘਰਾਂ ਵਿਚ ਦੁੱਧ ਪਾਉਣ ਲਈ ਆਏ ਦੋਧੀਆਂ ਦਾ ਦੁੱਧ ਘਰਾਂ ਦੇ ਬਾਹਰ ਹੀ ਸੜਕਾਂ ਉਪਰ ਡੋਲ ਕੇ ਚੇਤਾਵਨੀ ਦਿੰਦੇ ਹੋਏ ਚਲੇ ਗਏ ਸੀ ਇਹ ਕਹਿੰਦੇ ਹੋਏ ਕਿ ਦੁਬਾਰਾ ਦੁੱਧ ਲਿਆਂਦਾ ਗਿਆ ਤਾਂ ਨਤੀਜੇ ਗੰਭੀਰ ਭੁਗਤਣੇ ਪੈਣਗੇ ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਪੁਰੀ ਤਰ੍ਹਾਂ ਨਾਲ ਚੋਕਸੀ ਵਧਾਈ ਗਈ।

WRITTEN BY