Skip to content
Independent perspectives. Global stories.
BREAKING

ਡੀ.ਸੀ. ਫਰੀਦਕੋਟ ਰਾਜੀਵ ਪਰਾਸ਼ਰ ਵੱਲੋਂ ਕਰਮਚਾਰੀਆਂ ਲਈ 12 ਰੋਜ਼ਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਸ਼ੁਰੂ

Share this story

ਫਰੀਦਕੋਟ, 4 ਮਈ, (ਗੁਰਜੀਤ ਰੋਮਾਣਾ)- ਮਹਾਤਮਾ ਗਾਂਧੀ ਸਟੇਟ ਇੰਸੀਟੀਚਿਊਟ ਆਫ ਪਬਲਿਕ ਐਡਮਨਿਸਟਰੇਸ਼ਨ ਪੰਜਾਬ ਰਿਜਨਲ ਸੈਂਟਰ ਬਠਿੰਡਾ ਵੱਲੋਂ ਸਰਕਾਰ ਰਾਹੀਂ ਨਵੇਂ ਚੁਣੇ ਗਰੁਪ ਸੀ ਅਤੇ ਗਰੁਪ ਬੀ ਦੇ ਕਰਮਚਾਰੀਆਂ ਲਈ ਅਜ ਇਥੇ 12 ਰੋਜ਼ਾ ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਨੇ 40 ਸਰਕਾਰੀ ਕਰਮਚਾਰੀਆਂ ਦੀ ਹਾਜਰੀ ਚ ਅਸ਼ੋਕ ਚਕਰ ਹਾਲ ਵਿਖੇ ਕੀਤਾ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਡਿਪਾਰਟਮੈਂਟ ਆਫ ਪ੍ਰਸੋਨਲ ਐਂਡ ਟਰੇਨਿੰਗ ਵਲੋਂ ਸਪਾਂਸਰ ਕੀਤਾ ਗਿਆ ਹੈ,ਇਸ ਸਮੇਂ ਸ੍ਰੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਮਗਸੀਪਾ ਵਲੋਂ ਚਲਾਏ ਇਸ ਪ੍ਰੋਗਰਾਮ ਦੀ ਬਹੁਤ ਮਹਤਤਾ ਹੈ ਜਿਸ ਰਾਹੀਂ ਕਰਮਚਾਰੀਆਂ ਨੂੰ ਪੰਜਾਬ ਸਿਵਲ ਸਰਵਿਸਜ਼ ਰੂਲਜ਼ , ਵਿਤੀ ਨਿਯਮ ਅਤੇ ਹੋਰ ਦਫਤਰੀ ਕੰਮ ਕਾਜ ਵਿਚ ਮੁਹਾਰਤ ਹਾਸਲ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਰਮਚਾਰੀਆਂ ਦੇ ਆਪਣੇ ਸਰਵਿਸ ਕਾਲ ਦੌਰਾਨ ਇਕ ਮੀਲ ਪਥਰ ਦਾ ਕੰਮ ਕਰੇਗਾ ਅਤੇ ਦਫਤਰੀ ਕੰਮ ਕਾਜ ਵਿਚ ਸਫਲਤਾ ਹਾਸਲ ਕਰਨ ਵਿਚ ਸਹਾਈ ਹੋਵੇਗਾ। ਉਨ੍ਹਾਂ ਕਰਮਚਾਰੀਆਂ ਨੂੰ ਇਕਜੁਟ ਹੋ ਕੇ ਟੀਮ ਸਪਿਰਟ ਵਿਚ ਕੰਮ ਕਰਨ ਦੀ ਸਲਾਹ ਦਿੰਦਿਆਂ ਹੋਇਆ ਕਿਹਾ ਕਿ ਇਸ 12 ਦਿਨ ਦੀ ਟਰੇਨਿੰਗ ਦੌਰਾਨ ਵਖ ਵਖ ਵਿਸ਼ਿਆਂ ਦੇ ਮਾਹਰ ਜੋ ਲੈਕਚਰ ਦੇਣਗੇ ਸ੍ਰੀ ਮਨਦੀਪ ਸਿੰਘ ਕੁਆਰਡੀਨੇਟਰ ਮਗਸੀਪਾ ਦੀ ਦੇਖ ਰੇਖ ਹੇਠ ਇਸ 12 ਦਿਨਾਂ ਪ੍ਰੋਗਰਾਮ ਵਿਚ ਕਰਮਚਾਰੀਆਂ ਨੂੰ ਬਹੁਤ ਸਾਰੇ ਅਨੁਸ਼ਾਸਨੀ ਅਤੇ ਦਫਤਰੀ ਕਾਰਜ ਵਿਹਾਰ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਜਿਲ੍ਹਾ ਪ੍ਰਸਾਸ਼ਨ ਫਰੀਦਕੋਟ ਦੇ ਸੀਨੀਅਰ ਅਧਿਕਾਰੀ ਸਮੇਤ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਜਰਨਲ ਸ੍ਰੀ ਖੁਸ਼ਦਿਲ ਸਿੰਘ ਸੰਧੂ ਆਦਿ ਹਾਜ਼ਰ ਸਨ।

WRITTEN BY