ਚੰਡੀਗੜ੍ਹ- ਆਪਣੀ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਪੂਰੇ ਦੇਸ਼ ‘ਚ ਹੜਤਾਲ ਕਰ ਰਹੇ ਹਨ । ਕਿਸਾਨਾਂ ਵਲੋਂ ਬੁਲਾਈ ਗਈ ਦਸ ਦਿਨਾਂ ਹੜਤਾਲ ਦਾ ਸੋਮਵਾਰ ਨੂੰ ਚੌਥਾ ਦਿਨ ਹੈ।ਪਿਛਲੇ ਤਿੰਨ ਦਿਨਾਂ ਤੋਂ ਹੁਣ ਤਕ ਕਿਸਾਨਾਂ ਨੇ ਸ਼ਾਂਤੀਪੂਰਵਕ ਅੰਦੋਲਨ ਕੀਤਾ ਹੈ। ਕਿ ਰਾਸ਼ਟਰੀ ਕਿਸਾਨ ਮਹਾਸੰਘ ਨੇ 130 ਸੰਗਠਨਾਂ ਦੇ ਨਾਲ ਮਿਲਕੇ ਵਿਰੋਧ ਨੁਮਾਇਸ਼ ਅਤੇ ਹੜਤਾਲ ਦਾ ਐਲਾਨ ਕੀਤਾ ਹੈ। ਅੰਦੋਲਨ ਕਾਰਨ ਸ਼ਹਿਰਾਂ ‘ਚ ਸਬਜੀਆਂ, ਫਲਾਂ ਅਤੇ ਦੁੱਧ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਨਾਲ ਸ਼ਹਿਰਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਦੇਸ਼ ਦੇ 22 ਰਾਜਾਂ ਵਿਚ ਕਈ ਕਿਸਾਨ ਸੰਗਠਨ ਸੰਯੁਕਤ ਰੂਪ ਨਾਲ ਰੋਸ ਕਰ ਰਹੇ ਹਨ ਅਤੇ ਆਪਣੀ ਉਪਜ ਲਈ ਲਾਭਕਾਰੀ ਮੁਲ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰੀਸ਼ਾਂ ਲਾਗੂ ਕਰਨ ਅਤੇ ਖੇਤੀਬਾੜੀ ਕਰਜਾ ਮੁਆਫ ਕਰਨ ਦੀ ਮੰਗ ਕਰ ਰਹੇ ਹਨ।
ਕਿਸਾਨ ਅੰਦੋਲਨ ਦੇ ਚੌਥੇ ਦਿਨ ਦੁੱਧ-ਸਬਜ਼ੀਆਂ ਦੀਆਂ ਕੀਮਤਾਂ ’ਚ ਅਥਾਹ ਵਾਧਾ



