ਸ੍ਰੀਨਗਰ, 26 ਫਰਵਰੀ (ਪੀ.ਟੀ.)- ਕਸ਼ਮੀਰ ਘਾਟੀ ਦੇ ਕੁਪਵਾੜਾ ਵਿੱਚ ਅੱਜ ਹਿੰਸਾ ਦੀਆਂ ਕੁਝ ਘਟਨਾਵਾਂ ਦੀਆਂ ਖ਼ਬਰਾਂ ਹਨ। ਸੂਤਰਾਂ ਅਨੁਸਾਰ ਕੁਪਵਾੜਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਕੀਤੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਲਾਲਪੋਰਾ ਵਿੱਚ ਕਰਫਿਊ ਹਾਲੇ ਜਾਰੀ ਹੈ ਜਿਥੇ ਭੀੜ ਨੇ ਪੁਲਿਸ ਸਟੇਸ਼ਨ ’ਤੇ ਹਮਲਾ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸੈਨਾ ਨੇ 24 ਫਰਵਰੀ ਨੂੰ ਲਸ਼ਕਰ-ਏ-ਤਾਇਬਾ ਦੇ 7 ਸਥਾਨਕ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਪਰ ਸਥਾਨਕ ਲੋਕਾਂ ਅਨੁਸਾਰ ਉਹ ਜੰਗਲੀ ਇਲਾਕੇ ’ਚ ਸ਼ਿਕਾਰ ਖੇਡਣ ਤੇ ਜੜ੍ਹੀ-ਬੂਟੀਆਂ ਇਕੱਠੀਆਂ ਕਰਨ ਗਏ ਸਨ। ਇਸ ਘਟਨਾ
ਤੋਂ ਬਾਅਦ ਲੋਕਾਂ ਨੇ ਸੈਨਾ ਤੇ ਸੁਰੱਖਿਆ ਬਲਾਂ ਪ੍ਰਤੀ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ।ਅਰਵਿੰਦ ਕੇਜਰੀਵਾਲ ਦੀ ਭਾਸ਼ਾ ’ਤੇ ਭੁਪਿੰਦਰ ਸਿੰਘ ਹੁੱਡਾ ਨੇ ਜਤਾਇਆ ਇਤਰਾਜ਼
ਡੀਗੜ੍ਹ, 26 ਫਰਵਰੀ (ਪੀ.ਟੀ.)- ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਖਤ ਹੱਥਾਂ ਨਾਲ ਲੈਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਵੱਲੋਂ ਉਨ੍ਹਾਂ ਨੂੰ ਇਕ ਪ੍ਰਾਪਰਟੀ ਡੀਲਰ ਕਹਿਣਾ ਸਸਤੀ ਪ੍ਰਸਿੱਧੀ ਹਾਸਿਲ ਕਰਨ ਦੀ ਕੋਸ਼ਿਸ਼ ਹੈ, ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਮਕਸਦ ਸਸਤੀ ਪ੍ਰਸਿੱਧੀ ਹਾਸਲ ਕਰਨਾ ਹੈ।