ਜਲੰਧਰ ’ਚ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

image ਜਲੰਧਰ, 26 ਫਰਵਰੀ (ਜਸਪਾਲ ਸਿੰਘ)-ਜਲੰਧਰ ਦੇ ਰਾਜਾ ਗਾਰਡਨ ’ਚ ਬੁੱਧਵਾਰ ਸਵੇਰੇ ਦਹਿਸ਼ਤ ਫੈਲ ਗਈ, ਜਦੋਂ ਇੱਥੇ ਸਥਿਤ ਇੱਕ ਜਿੰਮ ਤੋਂ ਵਾਪਿਸ ਆ ਰਹੇ ਮਿੱਠੂ ਬਸਤੀ ਦੇ ਰਹਿਣ ਵਾਲੇ 3 ਨੌਜਵਾਨਾਂ ਸਿਮਰਨ ਅਤੇ ਉਸ ਦੇ ਹੋਰ 2 ਸਾਥੀਆਂ ਰਣਧੀਰ ਅਤੇ ਦੀਪਾਂਸ਼ੁ ’ਤੇ ਕੁਝ ਹੋਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਗੋਲੀਆਂ ਵੀ ਚਲਾਈਆਂ। ਇਸ ਘਟਨਾ ’ਚ ਤਿੰਨੋਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ, ਜਿੱਥੇ ਸਿਮਰਨ ਦੀ ਮੌਤ ਹੋ ਗਈ। ਮ੍ਰਿਤਕ ਅਤੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਮਿੱਠੂ ਬਸਤੀ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਦਲਜੀਤ ਭਾਨਾ

’ਤੇ ਘਟਨਾ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿਮਰਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਲਗਭਗ ਡੇਢ ਸਾਲ ਪਹਿਲਾਂ ਜਲੰਧਰ ’ਚ ਪ੍ਰਿੰਸ ਨਾਂਅ ਦੇ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਸਿਮਰਨ ਗਵਾਹ ਸੀ ਅਤੇ ਬੁੱਧਵਾਰ ਨੂੰ ਇਸ ਦੀ ਅਦਾਲਤ ਵਿੱਚ ਗਵਾਹੀ ਸੀ। ਘਟਨਾ ਤੋਂ ਬਾਅਦ ਸਿਮਰਨ ਅਤੇ ਪਿੰ੍ਰਸ ਦੇ ਪਰਿਵਾਰ ਵਾਲੇ ਮਿੱਠੂ ਬਸਤੀ ਸਥਿਤ ਭਾਨਾ ਦੇ ਘਰ ਪਹੁੰਚ ਗਏ ਅਤੇ ਉਸ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ। ਘਰ ਦੇ ਤਾਲੇ ਤੋੜ ਦਿੱਤੇ ਅਤੇ ਘਰ ਦੇ ਅੰਦਰ ਰੱਖੇ ਸਾਮਾਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਕੀਤਾ।

Send this to a friend