ਫਿਰੋਜ਼ਸ਼ਾਹ, 2 ਜੂਨ (ਗੁਰਤਾਰ ਸਿੰਘ ਸਿਧੂ, ਸੁਖਵਿੰਦਰ ਸੁਖ)- ਜ਼ਿਲ੍ਹਾ ਪੁਲਿਸ ਮੁਖੀ ਸ. ਪ੍ਰੀਤਮ ਸਿੰਘ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਅੰਦਰ ਸੜਕ ਦੁਰਘਟਨਾਵਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ ਲਈ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਟ੍ਰੈਫਿਕ ਇੰਚਾਰਜ ਸ੍ਰੀ ਰਵੀ ਕੁਮਾਰ ਵਲੋਂ ਚੈਕਿੰਗ ਦੌਰਾਨ ਬਿਨਾਂ ਕਾਗਜ਼ ਪਤਰ ਵਾਹਨਾਂ ਦੇ ਚਲਾਨ ਕਟੇ ਗਏ।ਗਲਬਾਤ ਕਰਦਿਆਂ ਸ੍ਰੀ ਰਵੀ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਕਿਸੇ ਵੀ ਹਾਲਤ ’ਚ ਬਖਸ਼ੇ ਨਹੀ ਜਾਣਗੇ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸਕਾਰਪੀਓ ਫਾਰਚੂਨਰ ਐਕਸ ਯੂ ਵੀ ਇਨੋਵਾ ਗਡੀਆਂ ਤੀਹਰੀ ਸਵਾਰੀ ਬਿਨਾਂ ਆਰ ਸੀ ਲਾਇਸੰਸ ਪ੍ਰਦੂਸ਼ਣ ਬੀਮਾਂ ਹੈਲਮੈਟ, ਬਲੈਕ ਫ਼ਿਲਮ, ਓਵਰ ਲੋਡ, ਪ੍ਰੈਸ਼ਰ ਹਾਰਨਾਂ ਆਦਿ ਕਾਰਨ ਚਾਲਕਾਂ ਦੇ ਚਲਾਨ ਕੀਤੇ ਅਤੇ ਕੋਈ ਵੀ ਕਾਗਜ਼ ਪਤਰ ਨਾ ਹੋਣ ਕਾਰਨ ਵਾਹਨ ਨੂੰ ਥਾਨੇ ਬੰਦ ਕੀਤਾ ਗਿਆ ਹੈ।ਇਸ ਮੌਕੇ ਪੁਲਿਸ ਪਾਰਟੀ ਹੌਲਦਾਰ ਰਮਨ ਕੁਮਾਰ, ਹੌਲਦਾਰ ਬੇਅੰਤ ਸਿੰਘ ਹੌਲਦਾਰ ਬਲਜਿੰਦਰ ਸਿੰਘ ਅਤੇ ਸੋਨੂ ਸਾਜਨ ਆਦਿ ਹਾਜ਼ਰ ਸਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਟੇ ਚਲਾਨ



